ਕਾਰਗਿਲ ਵਿਜੇ ਦਿਵਸ- ਭਾਰਤ ਦੀ ਜਿੱਤ ਲਈ ਵਾਜਪੇਈ ਨੇ ਇਸ ਮੰਦਰ ''ਚ ਕਰਵਾਈ ਸੀ ਪੂਜਾ

Wednesday, Jul 26, 2017 - 03:00 PM (IST)

ਨਵੀਂ ਦਿੱਲੀ— ਭਾਰਤੀ ਫੌਜ ਨੇ 26 ਜੁਲਾਈ 1999 ਨੂੰ ਕਸ਼ਮੀਰ ਦੇ ਕਾਰਗਿਲ 'ਚ ਪਾਕਿਸਤਾਨੀ ਘੁਸਪੈਠੀਆਂ ਵੱਲੋਂ ਕਬਜ਼ਾਈ ਗਈ ਚੋਟੀਆਂ 'ਤੇ ਫਤਿਹ ਹਾਸਲ ਕੀਤੀ ਸੀ। ਕਾਰਗਿਲ 'ਚ ਘੁਸਪੈਠ ਤੋਂ ਬਾਅਦ ਭਾਰਤੀ ਫੌਜ ਵੱਲੋਂ ਆਪਰੇਸ਼ਨ ਵਿਜੇ ਚਲਾਇਆ ਗਿਆ ਸੀ ਅਤੇ 2 ਮਹੀਨਿਆਂ ਤੱਕ ਚੱਲੇ ਇਸ ਯੁੱਧ 'ਚ ਦੇਸ਼ ਨੇ 527 ਫੌਜੀ ਗਵਾ ਦਿੱਤੇ ਸਨ, ਜਦੋਂ ਕਿ 1300 ਤੋਂ ਵਧ ਜ਼ਖਮੀ ਹੋ ਗਏ ਸਨ। ਵਿਸ਼ਵ ਦੇ ਇਤਿਹਾਸ 'ਚ ਕਾਰਗਿਲ ਯੁੱਧ ਦੁਨੀਆ ਦੇ ਸਭ ਤੋਂ ਉੱਚੇ ਖੇਤਰਾਂ 'ਚ ਲੜੀਆਂ ਗਈਆਂ ਜੰਗਾਂ 'ਚ ਸ਼ਾਮਲ ਹੈ। ਇਸ ਇਤਿਹਾਸਕ ਦਿਨ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਯੁੱਧ 'ਚ ਜਿੱਤ ਹਾਸਲ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਵਿਸ਼ੇਸ਼ ਪੂਜਾ ਕਰਵਾਈ ਸੀ। ਇਹ ਪੂਜਾ ਭਾਰਤੀ ਫੌਜ ਦੀ ਕਾਮਯਾਬੀ ਲਈ ਸੀ। ਵਾਜਪੇਈ ਨੇ ਮੱਧ ਪ੍ਰਦੇਸ਼ ਦੇ ਦਤੀਆ 'ਚ ਪੀਤਾਂਬਰਾ ਪੀਠ ਦੀ ਮਾਂ ਬਗਲਾਮੁਖੀ ਦੇ ਮੰਦਰ 'ਚ ਵਿਸ਼ੇਸ਼ ਯੱਗ ਕਰਵਾਇਆ ਸੀ। ਅਜਿਹੀ ਮਾਨਤਾ ਹੈ ਕਿ ਦਤੀਆ ਦੀ ਮਾਂ ਬਗਲਾਮੁਖੀ ਦੀ ਪੂਜਾ ਨਾਲ ਦੁਸ਼ਮਣਾਂ ਦਾ ਨਾਸ਼ ਹੁੰਦਾ ਹੈ। ਜਦੋਂ-ਜਦੋਂ ਦੇਸ਼ 'ਤੇ ਯੁੱਧ ਦਾ ਸਕੰਟ ਆਇਆ, ਉਦੋਂ-ਉਦੋਂ ਇੱਥੇ ਵਿਸ਼ੇਸ਼ ਪੂਜਾ ਕਰਵਾਈ ਗਈ। 1965 ਅਤੇ 1971 ਦੇ ਯੁੱਧ 'ਚ ਵੀ ਮਾਂ ਬਗਲਾਮੁਖੀ ਦੇ ਮੰਦਰ 'ਚ ਵਿਜੇ ਪ੍ਰਾਪਤੀ ਲਈ ਯੱਗ ਕਰਵਾਇਆ ਗਿਆ ਸੀ। ਸਾਧਕਾਂ ਨੇ ਕਈ ਦਿਨਾਂ ਤੱਕ ਦੁਸ਼ਮਣ 'ਤੇ ਜਿੱਤ ਲਈ ਪੂਜਾ ਅਤੇ ਯੱਗ ਕੀਤਾ।
PunjabKesariਮਾਨਤਾ ਹੈ ਕਿ ਇਸ ਮੰਦਰ ਤੋਂ ਵੀ ਕੋਈ ਪੁਕਾਰ ਅਣਸੁਣੀ ਨਹੀਂ ਜਾਂਦੀ। ਇਹ ਸਿੱਧਪੀਠ ਹੈ। ਇਸ ਮੰਦਰ ਦੀ ਸਥਾਪਨਾ 1935 'ਚ ਪਰਮ ਤੇਜਸਵੀ ਸਵਾਮੀ ਜੀ ਵੱਲੋਂ ਕੀਤੀ ਗਈ ਸੀ। ਮਾਂ ਪੀਤਾਂਬਰਾ ਦਾ ਜਨਮ ਸਥਾਨ, ਨਾਂ ਅਤੇ ਕੁੱਲ ਅੱਜ ਤੱਕ ਰਹੱਸ ਬਣਿਆ ਹੋਇਆ ਹੈ। ਮਾਂ ਦਾ ਇਹ ਚਮਤਕਾਰੀ ਧਾਮ ਸਵਾਮੀ ਜੀ ਦੇ ਜਪ ਅਤੇ ਤਪ ਕਾਰਨ ਹੀ ਇਕ ਸਿੱਧ ਪੀਠ ਦੇ ਰੂਪ 'ਚ ਦੇਸ਼ ਭਰ 'ਚ ਜਾਣਿਆ ਜਾਂਦਾ ਹੈ। ਮਾਂ ਬਗਲਾਮੁਖੀ ਨੂੰ ਰਾਜਸੱਤਾ ਪ੍ਰਾਪਤੀ ਦੀ ਮਾਂ ਵੀ ਮੰਨਿਆ ਜਾਂਦਾ ਹੈ। ਜੇਕਰ ਵਿਧੀ ਅਨੁਸਾਰ ਪੂਜਾ ਕੀਤੀ ਜਾਵੇ ਤਾਂ ਮਾਂ ਜਲਦ ਹੀ ਖੁਸ਼ ਹੋ ਕੇ ਹਰ ਮਨੋਕਾਮਨਾ ਪੂਰੀ ਕਰਦੀ ਹੈ। ਰਾਜਸੱਤਾ ਦੀ ਕਾਮਨਾ ਰੱਖਣ ਵਾਲੇ ਭਗਤ ਇੱਥੇ ਆ ਕੇ ਗੁਪਤ ਪੂਜਾ ਕਰਦੇ ਹਨ। ਮਾਂ ਪੀਤਾਂਬਰਾ ਦੁਸ਼ਮਣਾਂ ਦੇ ਨਾਸ਼ ਦੀ ਦੇਵੀ ਵੀ ਹੈ।


Related News