ਉੱਤਰ ਪ੍ਰਦੇਸ਼ ''ਚ ਪੰਚਾਇਤ ਨੇ ਪ੍ਰੇਮੀ ਨੌਜਵਾਨ ਨੂੰ ਦਿੱਤੀ ਤਾਲਿਬਾਨੀ ਸਜ਼ਾ, ਮੂੰਹ ਕਾਲਾ ਕਰ ਪਿੰਡ ''ਚ ਘੁੰਮਾਇਆ

Wednesday, Sep 16, 2020 - 12:45 PM (IST)

ਉੱਤਰ ਪ੍ਰਦੇਸ਼ ''ਚ ਪੰਚਾਇਤ ਨੇ ਪ੍ਰੇਮੀ ਨੌਜਵਾਨ ਨੂੰ ਦਿੱਤੀ ਤਾਲਿਬਾਨੀ ਸਜ਼ਾ, ਮੂੰਹ ਕਾਲਾ ਕਰ ਪਿੰਡ ''ਚ ਘੁੰਮਾਇਆ

ਬਰੇਲੀ- ਉੱਤਰ ਪ੍ਰਦੇਸ਼ 'ਚ ਬਰੇਲੀ ਦੇ ਸ਼ਾਹੀ ਇਲਾਕੇ ਦੀ ਇਕ ਪਿੰਡ ਦੀ ਪੰਚਾਇਤ ਨੇ ਪ੍ਰੇਮ ਪ੍ਰਸੰਗ ਦੇ ਮਾਮਲੇ 'ਚ ਪ੍ਰੇਮੀ ਨੂੰ ਤਾਲਿਬਾਨੀ ਸਜ਼ਾ ਸੁਣਾ ਦਿੱਤੀ। ਪ੍ਰੇਮੀ ਨੂੰ ਪ੍ਰੇਮਿਕਾ ਤੋਂ ਸ਼ਰੇਆਮ ਚੱਪਲਾਂ ਮਰਵਾਉਣ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰ ਕੇ ਚੱਪਲਾਂ ਦਾ ਹਾਰ ਪਹਿਨਾ ਕੇ ਪਿੰਡ 'ਚ ਘੁੰਮਾਇਆ ਗਿਆ। ਬਰੇਲੀ ਦੇ ਸੀਨੀਅਰ ਪੁਲਸ ਸੁਪਰਡੈਂਟ ਰੋਹਿਤ ਸਿੰਘ ਸਜਵਾਣ ਨੇ ਕਿਹਾ ਕਿ ਥਾਣਾ ਸ਼ਾਹੀ ਦੇ ਪਿੰਡ 'ਚ ਨੌਜਵਾਨ ਨਾਲ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਪਰ ਜੋ ਆਡੀਓ ਵਾਇਰਲ ਹੋਇਆ ਹੈ, ਉਸ ਦੇ ਆਧਾਰ 'ਤੇ ਪੁਲਸ ਜਾਂਚ ਕਰ ਕੇ ਖ਼ੁਦ ਪੀੜਤ ਨਾਲ ਸੰਪਰਕ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦੁਮਕਾ ਪੁਲਸ ਚੌਕੀ ਖੇਤਰ ਦੇ ਇਕ ਪਿੰਡ 'ਚ ਵੱਖ-ਵੱਖ ਜਾਤੀ ਦੇ ਨੌਜਵਾਨ ਅਤੇ ਕੁੜੀ ਦਰਮਿਆਨ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਨੌਜਵਾਨ ਮੀਰਗੰਜ ਦੇ ਕਾਲਜ 'ਚ ਇੰਟਰ ਦਾ ਵਿਦਿਆਰਥੀ ਹੈ। ਕੁੜੀ ਪਿੰਡ ਦੇ ਕੋਲ ਸਕੂਲ 'ਚ 10ਵੀਂ 'ਚ ਪੜ੍ਹ ਰਹੀ ਸੀ। 

ਸ਼ਨੀਵਾਰ ਦੁਪਹਿਰ ਕੁੜੀ ਦੇ ਬੁਲਾਉਣ 'ਤੇ ਨੌਜਵਾਨ ਖੇਤ 'ਚ ਪਹੁੰਚਿਆ, ਜਿੱਥੇ ਕੁਝ ਲੋਕਾਂ ਨੇ ਦੋਹਾਂ ਨੂੰ ਦੇਖ ਲਿਆ। ਉਨ੍ਹਾਂ ਨੇ ਗੁਆਂਢ 'ਚ ਖੇਤ 'ਚ ਕੁੜੀ ਦੀ ਦਾਦੀ ਨੂੰ ਬੁਲਾਇਆ ਪਰ ਉਦੋਂ ਤੱਕ ਨੌਜਵਾਨ ਮੌਕੇ 'ਤੇ ਦੌੜ ਗਿਆ। ਸੂਚਨਾ 'ਤੇ ਪੁਲਸ ਪਹੁੰਚੀ ਪਰ ਸ਼ਿਕਾਇਤ ਨਾ ਹੋਣ ਕਾਰਨ ਚੱਲੀ ਗਈ। ਮੰਗਲਵਾਰ ਨੂੰ ਚੌਪਾਲ 'ਤੇ ਦੋਹਾਂ ਪੱਖਾਂ ਨੂੰ ਬੁਲਾਇਆ ਗਿਆ। ਜਿੱਥੇ ਭਾਰੀ ਪੰਚਾਇਤ ਜੁੜੀ, ਪੰਚਾਇਤ ਦੇ ਫੈਸਲੇ ਦੇ ਅਧੀਨ ਨੌਜਵਾਨ ਦਾ ਮੂੰਹ ਕਾਲਾ ਕੀਤਾ ਗਿਆ। ਪ੍ਰੇਮਿਕਾ ਨੂੰ ਬੁਲਾ ਕੇ ਉਸ ਦੇ ਗਲੇ 'ਚ ਚੱਪਲਾਂ ਦਾ ਹਾਰ ਪੁਆਇਆ ਅਤੇ ਚੱਪਲਾਂ ਮਰਵਾਈਆਂ। ਪੰਚਾਇਤ 'ਚ ਇਕ ਪਾਸੜ ਦੋਸ਼ੀ ਕਰਾਰ ਦੇ ਕੇ ਪ੍ਰੇਮੀ ਨੂੰ ਜੋ ਸਜ਼ਾ ਮਿਲੀ, ਉਸ ਤੋਂ ਉਹ ਕਾਫ਼ੀ ਦੁਖੀ ਹੈ। ਪੱਤਰਕਾਰਾਂ ਨਾਲ ਗੱਲਬਾਤ 'ਚ ਉਸ ਨੇ ਦਰਦ ਸੁਣਾਇਆ। ਦੋਵੇਂ ਸਫ਼ਾਈ ਦਿੰਦੇ ਰਹੇ ਪਰ ਕਿਸੇ ਨੇ ਨਹੀਂ ਸੁਣੀ। ਆਡੀਓ 'ਚ ਨੌਜਵਾਨ ਨੇ ਸਵੀਕਾਰਿਆ ਕਿ ਸ਼ਨੀਵਾਰ ਨੂੰ ਮੀਰਗੰਜ ਆਪਣੇ ਕਾਲਜ ਆਇਆ ਸੀ। ਸਵੇਰ ਤੋਂ ਉਸ ਦੀ ਪ੍ਰੇਮਿਕਾ ਫੋਨ ਕਰਦੀ ਰਹੀ। ਲਗਾਤਾਰ ਮੈਸੇਜ ਕਰਦੇ ਹੋਏ ਦੁਪਹਿਰ ਤੱਕ ਬੁਲਾਉਂਦੀ ਰਹੀ। ਇਹ ਸਾਰੇ ਫੋਨ ਅਤੇ ਮੈਸੇਜ ਉਸ ਦੇ ਮੋਬਾਇਲ 'ਚ ਰਿਕਾਰਡ ਹੈ। ਪ੍ਰੇਮਿਕਾ ਉਸ ਨੂੰ ਨਹੀਂ ਕੁੱਟਣਾ ਚਾਹੁੰਦੀ ਸੀ, ਉਹ ਕਹਿੰਦੀ ਰਹੀ ਕਿ ਪ੍ਰੇਮੀ ਦੀ ਗਲਤੀ ਨਹੀਂ ਹੈ ਪਰ ਕਿਸੇ ਨੇ ਨਹੀਂ ਸੁਣੀ।


author

DIsha

Content Editor

Related News