ਲਾਕਡਾਊਨ ਨੇ ਬਦਲੇ ਰੀਤੀ ਰਿਵਾਜ, ਲਾੜੀ ਨੇ ਲਾੜੇ ਦੇ ਘਰ ਜਾ ਕੇ ਕਰਵਾਇਆ ਵਿਆਹ

05/26/2020 12:03:49 PM

ਕੁਸ਼ੀਨਗਰ- ਆਮ ਤੌਰ 'ਤੇ ਲਾੜਾ ਬਰਾਤ ਲੈ ਕੇ ਲਾੜੀ ਦੇ ਘਰ ਜਾਂਦਾ ਹੈ ਪਰ ਲਾਕਡਾਊਨ ਨੇ ਲੋਕਾਂ ਨੂੰ ਜ਼ਿੰਦਗੀ 'ਚ ਨਵੇਂ-ਨਵੇਂ ਰੰਗ ਦਿਖਾਏ ਹਨ। ਅਜਿਹੀ ਹੀ ਘਟਨਾ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਵੀ ਦੇਖਣ ਨੂੰ ਮਿਲੀ, ਜਿੱਥੇ ਲਾੜੀ ਨੇ ਲਾੜੇ ਦੇ ਘਰ ਪਹੁੰਚ ਕੇ ਵਿਆਹ ਰਚਾਇਆ। ਕੁਸ਼ੀਨਗਰ ਦੇ ਜਟਹਾਂ ਬਜ਼ਾਰ ਖੇਤਰ ਦੇ ਨੰਦਲਾਲ ਛਪਰਾ ਪਿੰਡ ਦੇ ਵਰਿੰਦਾਵਨ ਟੋਲੇ ਦੀ ਇਕ ਕੁੜੀ ਦੀ ਬਰਾਤ 23 ਮਈ ਨੂੰ ਆਉਣੀ ਸੀ ਪਰ ਲਾਕਡਾਊਨ ਕਾਰਨ ਸੰਭਵ ਨਹੀਂ ਹੋ ਸਕਿਆ। ਇਸ ਵਿਚ ਲਾੜੀ ਨੇ ਹਿੰਮਤ ਨਹੀਂ ਹਾਰੀ। ਪਰਿਵਾਰ ਨੂੰ ਰਾਜੀ ਕੀਤਾ ਅਤੇ ਪਰਿਵਾਰ ਵਾਲਿਆਂ ਨਾਲ ਖੁਦ ਹੀ ਲਾੜੇ ਦੇ ਘਰ ਪਹੁੰਚ ਗਈ। ਉੱਥੇ ਸਾਦਗੀ ਨਾਲ ਵਿਆਹ ਰਸਮ ਪੂਰੀ ਹੋਈ। ਹਾਲੇ ਲਾੜੀ ਦੀ ਵਿਦਾਈ ਦਾ ਪੂਰਾ ਸਾਮਾਨ ਘਰ ਹੀ ਹੈ। ਪਰਿਵਾਰਕ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਜਟਹਾਂ ਬਜ਼ਾਰ ਖੇਤਰ ਦੇ ਨੰਦਲਾਲ ਛਪਰਾ ਵਾਸੀ ਰਵਿੰਦਰ ਗੌੜ ਨੇ ਆਪਣੀ ਬੇਟੀ ਰਿੰਕੀ ਦਾ ਵਿਆਹ ਕੁਝ ਮਹੀਨੇ ਪਹਿਲਾਂ ਗੋਰਖਪੁਰ ਦੇ ਨੌਸੜ੍ਹ ਵਾਸੀ ਸੁਰੇਸ਼ ਦੇ ਬੇਟੇ ਅਸ਼ਵਨੀ ਨਾਲ ਤੈਅ ਕੀਤਾ ਸੀ।

ਕੋਰੋਨਾ ਮਹਾਮਾਰੀ ਕਾਰਨ ਕੇਂਦਰ ਸਰਕਾਰ ਵਲੋਂ ਲਾਕਡਾਊਨ ਦਾ ਨਿਰਦੇਸ਼ ਹੈ। ਵਿਆਹ ਦੀ ਤਰੀਕ 23 ਮਈ ਤੈਅ ਕੀਤੀ ਸੀ। ਮੁੰਡੇਪੱਖ ਨੇ ਵਿਆਹ ਲਈ ਬਾਰਾਤ ਲਿਜਾਉਣ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਵੀ ਮੰਗੀ ਪਰ ਕਿਸੇ ਕਾਰਨ ਨਹੀਂ ਮਿਲ ਸਕੀ। ਲਾੜੀ ਦੇ ਘਰਵਾਲਿਆਂ ਨੇ 23 ਮਈ ਦੀ ਦੁਪਹਿਰ ਖੁਦ ਹੀ ਵਿਆਹ ਕਰਨ ਦੀ ਯੋਜਨਾ ਬਣਾਈ ਅਤੇ 2 ਵਾਹਨਾਂ ਤੋਂ 11 ਲੋਕ ਗੋਰਖਪੁਰ ਲਾੜੀ ਦੇ ਘਰ ਪਹੁੰਚ ਗਏ। ਮੁੰਬਈ ਦੇ ਉੱਥੇ ਇਕ ਸਾਦੇ ਸਮਾਰੋਹ 'ਚ ਵਿਆਹ ਦੀ ਰਸਮ ਪੂਰੀ ਹੋਈ। ਲਾੜੀ ਰਿੰਕੀ ਦੇ ਭਰਾ ਪਵਨ ਨੇ ਦੱਸਿਆ ਕਿ ਵਿਆਹ ਪੱਕਾ ਹੋਣ ਤੋਂ ਬਾਅਦ ਇੱਥੇ ਦੋਹਾਂ ਪੱਖਾਂ 'ਚ ਤੈਅ ਹੋਇਆ ਸੀ। ਵਿਆਹ ਦੀ ਰਸਮ ਗੋਰਖਪੁਰ ਦੇ ਕਿਸੇ ਹੋਟਲ ਜਾਂ ਲਾਜ 'ਚ ਹੀ ਹੋਵੇਗਾ। ਲਾਕਡਾਊਨ ਕਾਰਨ ਹੋਟਲ ਮਿਲ ਨਹੀਂ ਸਕਿਆ ਤਾਂ ਮੁੰਡੇ ਦੇ ਘਰ ਹੀ ਵਿਆਹ ਹੋਇਆ। ਉਨ੍ਹਾਂ ਦੱਸਿਆ ਕਿ ਹਾਲੇ ਮੇਰੀ ਭੈਣ ਦੀ ਵਿਦਾਈ ਦਾ ਪੂਰਾ ਸਾਮਾਨ ਘਰ ਹੀ ਹੈ। ਲਾਕਡਾਊਨ ਤੋਂ ਬਾਅਦ ਉਸ ਨੂੰ ਭੇਜਿਆ ਜਾਵੇਗਾ।


DIsha

Content Editor

Related News