9 ਸਾਲਾ ਬੱਚੀ ਨਾਲ ਹੈਵਾਨੀਅਤ, ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ

Wednesday, Mar 11, 2020 - 10:12 AM (IST)

9 ਸਾਲਾ ਬੱਚੀ ਨਾਲ ਹੈਵਾਨੀਅਤ, ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ

ਓਨਾਵ— ਉੱਤਰ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਓਨਾਵ 'ਚ 9 ਸਾਲਾ ਮਾਸੂਮ ਬੱਚੀ ਨੂੰ ਦਰਿੰਦੇ ਨੇ ਹਵਸ ਦਾ ਸ਼ਿਕਾਰ ਬਣਾਇਆ। ਵਿਰੋਧ ਕਰਨ 'ਤੇ ਦੋਸ਼ੀ ਨੇ ਮਾਸੂਮ ਦਾ ਗਲਾ ਦਬਾ ਦਿੱਤਾ। ਪੀੜਤਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਓਨਾਵ ਜ਼ਿਲੇ ਦੇ ਬਿਹਾਰ ਥਾਣਾ ਇਲਾਕੇ ਦੇ ਇਕ ਪਿੰਡ ਦੀ ਹੈ। ਇੱਥੇ ਜਮਾਤ 5 'ਚ ਪੜ੍ਹਨ ਵਾਲੀ 9 ਸਾਲ ਦੀ ਬੱਚੀ ਨਾਲ ਮੰਗਲਵਾਰ ਸ਼ਾਮ ਅਣਪਛਾਤੇ ਵਿਅਕਤੀ ਨੇ ਰੇਪ ਕੀਤਾ। ਰੋਲਾ ਪਾਉਣ 'ਤੇ ਦੋਸ਼ੀ ਨੇ ਉਸ ਦਾ ਗਲਾ ਦਬਾ ਦਿੱਤਾ।

ਬੱਚੀ ਦੇ ਬੇਹੋਸ਼ ਹੋਣ 'ਤੇ ਦੋਸ਼ੀ ਉਸ ਨੂੰ ਪਿੰਡ ਦੇ ਬਹਾਰ ਸੁੰਨਸਾਨ ਜਗ੍ਹਾ ਸੁੱਟ ਕੇ ਫਰਾਰ ਹੋ ਗਿਆ। ਪਿੰਡ ਵਾਸੀਆਂ ਨੇ ਮਾਸੂਮ ਨੂੰ ਬੇਹੋਸ਼ੀ ਦੀ ਹਾਲਤ 'ਚ ਪਿਆ ਦੇਖ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ। ਬੱਚੀ ਦੀ ਹਾਲਤ ਨਾਜ਼ੁਕ ਦੇਖ ਡਾਕਟਰ ਨੇ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਬਿਹਾਰ ਪੁਲਸ ਨੇ ਪਿਤਾ ਅਤੇ ਭਰਾ ਨਾਲ ਬੱਚੀ ਨੂੰ ਐਂਬੂਲੈਂਸ 'ਤੇ ਮਹਿਲਾ ਜ਼ਿਲਾ ਹਸਪਤਾਲ ਭੇਜ ਦਿੱਤਾ। ਜਾਣਕਾਰੀ ਮਿਲਦੇ ਹੀ ਐੱਸ.ਪੀ. ਵਿਕ੍ਰਾਂਤ ਵੀਰ ਵੀ ਜ਼ਿਲਾ ਹਸਪਤਾਲ ਪਹੁੰਚੇ। ਬੇਹੋਸ਼ ਮਾਸੂਮ ਦਾ ਹਸਪਤਾਲ 'ਚ ਮੈਡੀਕਲ ਜਾਂਚ ਦੇ ਨਾਲ ਇਕ ਘੰਟੇ ਤੱਕ ਇਲਾਜ ਚੱਲਦਾ ਰਿਹਾ। ਉਸ ਤੋਂ ਬਾਅਦ ਮਹਿਲਾ ਹਸਪਤਾਲ ਦੀ ਡਾਕਟਰ ਨੇ ਬੱਚੀ ਦੀ ਹਾਲਤ ਨਾਜ਼ੁਕ ਦੇਖ ਉਸ ਨੂੰ ਹੈਲਟ ਹਸਪਤਾਲ ਲਈ ਰੈਫਰ ਕਰ ਦਿੱਤਾ। ਦੇਰ ਸ਼ਾਮ ਬੱਚੀ ਨੇ ਹੈਲਟ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਅਣਪਛਾਤੇ ਵਿਅਕਤੀ ਵਿਰੁੱਧ ਰਿਪੋਰਟ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।


author

DIsha

Content Editor

Related News