''ਪੰਜਾਬ ਬੰਦ'' ਦੌਰਾਨ ਵੱਡੀ ਘਟਨਾ; ਨਸ਼ੇ ਦੀ ਓਵਰਡੋਜ਼ ਨਾਲ ਮੁੰਡੇ ਦੀ ਮੌਤ! ਲੋਕਾਂ ਨੇ ਭੰਨ੍ਹ''ਤਾ ਮੈਡੀਕਲ ਸਟੋਰ

Thursday, Oct 15, 2026 - 02:20 PM (IST)

''ਪੰਜਾਬ ਬੰਦ'' ਦੌਰਾਨ ਵੱਡੀ ਘਟਨਾ; ਨਸ਼ੇ ਦੀ ਓਵਰਡੋਜ਼ ਨਾਲ ਮੁੰਡੇ ਦੀ ਮੌਤ! ਲੋਕਾਂ ਨੇ ਭੰਨ੍ਹ''ਤਾ ਮੈਡੀਕਲ ਸਟੋਰ

ਲੁਧਿਆਣਾ (ਅਸ਼ੋਕ): ਇੱਕ ਪਾਸੇ ਜਿੱਥੇ ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਅੱਜ 'ਪੰਜਾਬ ਬੰਦ' ਹੈ, ਉੱਥੇ ਹੀ ਲੁਧਿਆਣਾ ਵਿਚ ਇਕ ਨੌਜਵਾਨ ਦੀ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਮਗਰੋਂ ਲੋਕਾਂ ਦਾ ਗੁੱਸਾ ਹੋਰ ਭੜਕ ਉੱਠਿਆ ਤੇ ਉਨ੍ਹਾਂ ਨੇ ਮੈਡੀਕਲ ਸਟੋਰ 'ਤੇ ਭੰਨ੍ਹਤੋੜ ਕੀਤੀ।

PunjabKesari

ਜਾਣਕਾਰੀ ਮੁਤਾਬਕ, ਅੱਜ ਲੁਧਿਆਣਾ ਦੇ ਕਰਾਬਾਰਾ ਰੋਡ 'ਤੇ ਇਕ ਮੈਡੀਕਲ ਸਟੋਰ 'ਤੇ ਭੰਨ੍ਹਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਦਾ ਦੋਸ਼ ਹੈ ਕਿ ਇਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਉਸੇ ਮੈਡੀਕਲ ਸਟੋਰ ਤੋਂ ਨਸ਼ੇ ਦੀਆਂ ਦਵਾਈਆਂ ਖਰੀਦੀਆਂ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਸਾਹਿਲ ਨੇ ਆਪਣੀਆਂ ਨਵੀਆਂ ਪੈਂਟਾਂ ਦੇ ਕੇ ਨਸ਼ਿਆਂ ਲਈ ਗੋਲੀਆਂ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਕਰਾਬਾਰਾ ਦੇ ਰਹਿਣ ਵਾਲੇ ਸਾਹਿਲ ਠਾਕੁਰ ਉਰਫ਼ ਸੈਫ਼ੀ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 33 ਸਾਲ ਸੀ। ਉਸ ਦੀਆਂ 2 ਛੋਟੀਆਂ ਧੀਆਂ ਵੀ ਹਨ, ਜਿਨ੍ਹਾਂ ਵਿਚੋਂ ਇਕ ਦੀ ਉਮਰ ਢਾਈ ਤੇ ਦੂਜੀ ਦੀ 5 ਸਾਲ ਹੈ।

ਨੌਜਵਾਨ ਦੀ ਮੌਤ ਤੋਂ ਬਾਅਦ, ਮੈਡੀਕਲ ਸਟੋਰ ਮਾਲਕ ਵਿਰੁੱਧ ਲੋਕਾਂ ਦਾ ਗੁੱਸਾ ਭੜਕ ਉੱਠਿਆ, ਜਿਨ੍ਹਾਂ ਨੇ ਕਥਿਤ ਤੌਰ 'ਤੇ ਸਟੋਰ ਦੀ ਭੰਨਤੋੜ ਕੀਤੀ ਅਤੇ ਸਟੋਰ ਮਾਲਕ 'ਤੇ ਹਮਲਾ ਕੀਤਾ। ਇਸ ਦੌਰਾਨ, ਉਕਤ ਮੈਡੀਕਲ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨੇ ਜ਼ਰੂਰ ਕੋਈ ਹੋਰ ਨਸ਼ਾ ਕੀਤਾ ਹੋਵੇਗਾ, ਜਿਸ ਕਾਰਨ ਉਸਦੀ ਮੌਤ ਹੋਈ। ਉਸ 'ਤੇ ਲੱਗੇ ਦੋਸ਼ ਬੇਬੁਨਿਆਦ ਹਨ। ਇਹ ਇਲਾਕਾ ਦਰੇਸੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਪਰ ਸਲੇਮ ਟਾਬਰੀ ਪੁਲਸ ਸਟੇਸ਼ਨ ਦੇ ਇੰਚਾਰਜ ਜਸਬੀਰ ਸਿੰਘ ਗਿੱਲ ਪਹਿਲਾਂ ਹੀ ਘਟਨਾ ਸਥਾਨ 'ਤੇ ਪਹੁੰਚ ਚੁੱਕੇ ਹਨ। ਮੌਕੇ 'ਤੇ ਡੀ.ਸੀ.ਪੀ. ਵਿਜੈ ਆਲਮ ਸਿੰਘ, ਏ.ਸੀ.ਪੀ. ਉੱਤਰੀ ਕਿੱਕਰ ਸਿੰਘ ਭੁੱਲਰ, ਏ.ਡੀ.ਸੀ.ਪੀ. ਸਮੀਰ ਵਰਮਾ ਅਤੇ ਏ.ਸੀ.ਪੀ. ਅਨਿਲ ਭਨੋਟ ਇਸ ਸਮੇਂ ਜਾਂਚ ਕਰ ਰਹੇ ਹਨ।


author

Anmol Tagra

Content Editor

Related News