ਜ਼ਮੀਨੀ ਵਿਵਾਦ ਦੌਰਾਨ ਚੱਲੀ ਗੋਲ਼ੀ! ਪੁਲਸ ਨੇ ਪਿਓ-ਪੁੱਤ ਨੂੰ ਕੀਤ ਗ੍ਰਿਫ਼ਤਾਰ

Thursday, Oct 08, 2026 - 06:56 PM (IST)

ਜ਼ਮੀਨੀ ਵਿਵਾਦ ਦੌਰਾਨ ਚੱਲੀ ਗੋਲ਼ੀ! ਪੁਲਸ ਨੇ ਪਿਓ-ਪੁੱਤ ਨੂੰ ਕੀਤ ਗ੍ਰਿਫ਼ਤਾਰ

ਫ਼ਤਿਹਗੜ੍ਹ ਸਾਹਿਬ (ਬਿਪਨ): ਥਾਣਾ ਸਰਹਿੰਦ ਦੇ ਅਧੀਨ ਆਉਂਦੇ ਪਿੰਡ ਖੋਜੇ ਮਾਜਰਾ ਵਿਖੇ ਦੋ ਧਿਰਾਂ ਵਿਚ ਹੋਈ ਝਗੜੇ ਦੌਰਾਨ ਗੋਲ਼ੀ ਚੱਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਖੋਜੇ ਮਾਜਰਾ ਪਿੰਡ ਵਿਖੇ ਦੋ ਧਿਰਾਂ ਵਿਚਾਲੇ ਜ਼ਮੀਨੀ ਤਕਰਾਰ ਤੋਂ ਬਾਅਦ ਹਵਾਈ ਫਾਇਰਿੰਗ ਹੋਈ ਸੀ। ਜਿਸ ਤੋਂ ਬਾਅਦ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਮਾਨ ਸਿੰਘ ਵੱਲੋਂ ਗੁਰਭੇਜ ਸਿੰਘ ਵਾਸੀ ਸੰਗਤਪੁਰ ਸੋਢੀਆਂ ਦੇ ਬਿਆਨਾਂ ਦੇ ਆਧਾਰ 'ਤੇ ਜਸਵੰਤ ਸਿੰਘ ਅਤੇ ਉਸ ਦੇ ਪਿਤਾ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਅਸ਼ੋਕ ਕੁਮਾਰ ਨੇ ਦੱਸਿਆ ਕਿ ਗੁਰਭੇਜ ਸਿੰਘ ਤੇ ਦੂਜੀ ਧਿਰ ਦੇ ਜਸਵੰਤ ਸਿੰਘ ਨੇ ਖੋਜੇ ਮਾਜਰਾ ਵਿਖੇ 9 ਏਕੜ ਠੇਕੇ 'ਤੇ ਜ਼ਮੀਨ ਲਈ ਹੋਈ ਸੀ। ਰਸਤੇ ਦੇ ਕਿਨਾਰੇ ਜਸਵੰਤ ਸਿੰਘ ਨੇ ਪਾਲੀਆਂ ਦੀ ਝੋਪੜੀ ਬਣਾਈ ਹੋਈ ਸੀ, ਜਿਸ ਨੂੰ ਦੂਜੀ ਧਿਰ ਨੇ ਝੋਨਾ ਵੱਢਣ ਅਤੇ ਖੇਤ ਤਿਆਰ ਕਰਨ ਲਈ ਹਟਾਉਣ ਲਈ ਕਿਹਾ ਸੀ। ਝੋਪੜੀ ਹਟਾਉਣ ਦੀ ਗੱਲ ਤੋਂ ਹੋਈ ਤਕਰਾਰਬਾਜ਼ੀ ਤੋਂ ਬਾਅਦ ਦੂਜੀ ਧਿਰ ਨੇ ਆਪਣੀ ਲਾਇਸੰਸੀ ਹਥਿਆਰ 32 ਬੋਰ ਰਿਵਾਲਵਰ ਹਵਾਈ ਫਾਇਰ ਕੀਤਾ ਅਤੇ ਝਗੜਾ ਵੀ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਪੁਲਸ ਨੇ ਕਾਰਵਾਈ ਕਰਦਿਆਂ ਪਿਓ-ਪੁੱਤ (ਗੁਰਵਿੰਦਰ ਸਿੰਘ ਅਤੇ ਜਸਵੰਤ ਸਿੰਘ, ਵਾਸੀ ਖੋਜੇ ਮਾਜਰਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।  


author

Anmol Tagra

Content Editor

Related News