ਕੁੱਟਮਾਰ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ

Saturday, Oct 17, 2026 - 01:39 PM (IST)

ਕੁੱਟਮਾਰ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ

ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪੰਡਿਤ)- ਬੀਤੇ ਦਿਨੀਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਜ਼ਖ਼ਮੀ ਹੋਏ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਟਾਂਡਾ ਪੁਲਸ ਨੇ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਮੌਤ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਅਰੁਣ ਕੁਮਾਰ ਦੇ ਪਿਤਾ ਜਗਦੇਵ ਸਿੰਘ ਪੁੱਤਰ ਮੁੱਖ ਲਾਲ ਵਾਸੀ ਗੜੀ ਗੰਜ ਬਿਹਾਰ ਦੇ ਬਿਆਨਾਂ ਦੇ ਆਧਾਰ 'ਤੇ ਮਦਨ ਮਹਿਤੋ ਪੁੱਤਰ ਧਰਮਦੇਵ ਮਹਿਤੋ, ਰਾਜੂ ਮਹਿਤੋ ਵਾਸੀ ਖੜੀਆ ਬਿਹਾਰ ਹਾਲ ਵਾਸੀ ਪਿੰਡ ਰਸੂਲਪੁਰ, ਰਾਹੁਲ ਮਹਿਤੋ ਪੁੱਤਰ ਲੋਹਾ ਮਹਿਤੋ, ਗੀਤਾ ਦੇਵੀ ਪਤਨੀ ਲੋਹਾ ਮਹਿਤੋ, ਜਨਾਰਦਨ ਮਹਿਤੋ ਪੁੱਤਰ ਅਵਦ ਲਾਲ, ਰੇਖਾ ਦੇਵੀ ਪਤਨੀ ਰਾਹੁਲ ਮਹਿਤੋ, ਫਲੁਤੀਆ ਦੇਵੀ ਪਤਨੀ ਅਨਿਲ ਮਹਤੋ, ਲਛਮੀ  ਕੁਮਾਰੀ ਪੁੱਤਰੀ ਲੋਹਾ ਮਹਿਤੋ   ਸਾਰੇ ਵਾਸੀ ਗੁਡਿਆਲ  ਥਾਣਾ ਪੁਰਨੀਆ ਬਿਹਾਰ, ਗੁੰਜਣ ਦੇਵੀ ਪਤਨੀ ਅਨਿਲ ਮਹਿਤੋ, ਅਨਿਲ ਮਹਿਤੋ ਵਾਸੀ ਗਵਾਲਪੁਰਾ ਬਿਹਾਰ ਹਾਲ ਵਾਸੀ ਪਿੰਡ ਰਸੂਲਪੁਰ ਖ਼ਿਲਾਫ਼ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ ਕੇ ਸ਼ਰੇਆਮ ਮਾਰ 'ਤਾ ਨੌਜਵਾਨ
ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਜਗਦੇਵ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਦੋਸ਼ੀਆਂ ਨੇ ਬੀਤੀ 29 ਸਤੰਬਰ ਨੂੰ ਉਸ ਦੇ ਪੁੱਤਰ ਅਰੁਣ ਕੁਮਾਰ ਨਾਲ ਕੁੱਟਮਾਰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਪੜਤਾਲ ਐੱਸ. ਆਈ. ਜਗਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ:  ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ ਹਜ਼ਾਰ ਰੁਪਏ ਫ਼ੀਸ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News