''ਪੰਜਾਬ ਬੰਦ'' ਦੌਰਾਨ ਨੌਜਵਾਨ ਦੀ ਮੌਤ! ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਲੱਗੇ ਧਰਨੇ ਦੌਰਾਨ ਵਾਪਰੀ ਅਣਹੋਣੀ

Thursday, Oct 15, 2026 - 01:44 PM (IST)

''ਪੰਜਾਬ ਬੰਦ'' ਦੌਰਾਨ ਨੌਜਵਾਨ ਦੀ ਮੌਤ! ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਲੱਗੇ ਧਰਨੇ ਦੌਰਾਨ ਵਾਪਰੀ ਅਣਹੋਣੀ

ਲੁਧਿਆਣਾ (ਖੁਰਾਣਾ): 'ਪੰਜਾਬ ਬੰਦ' ਦੌਰਾਨ ਚੰਡੀਗੜ੍ਹ ਰੋਡ ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਸੋਸ਼ਲ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ ਦਵਾਉਣ ਲਈ ਆਲੇ ਦੁਆਲੇ ਦੇ ਪਿੰਡ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਇਆਂ ਮੁੱਖ ਸੜਕ 'ਤੇ ਧਰਨਾ ਲਗਾਇਆ ਤੇ ਇਸ ਦੌਰਾਨ ਇਕ ਨੌਜਵਾਨ 11000 ਵੋਲਟੇਜ ਦੀਆਂ ਨਿਕਲ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆ ਗਿਆ, ਜਿਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ l 

ਪ੍ਰਾਪਤ ਵੇਰਵੇ ਅਨੁਸਾਰ ਲੋਕਾਂ ਵੱਲੋਂ ਕੀਤੇ ਜਾ ਰਹੇ ਭਾਰੀ ਪ੍ਰਦਰਸ਼ਨ ਵਿਚ ਪੁਹੰਚੇ ਨੌਜਵਾਨ ਦੇ ਹੱਥ ਵਿਚ ਲੋਹੇ ਦੀ ਇਕ ਰਾਡ ਫੜੀ ਸੀ, ਜੋ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ 11000 ਵੋਲਟੇਜ ਤਾਰਾਂ ਨਾਲ ਟਕਰਾਈ ਅਤੇ ਨੌਜਵਾਨ ਉਸ ਦੀ ਲਪੇਟ ਵਿਚ ਆ ਗਿਆ। ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਿਆ ਪਰ ਰਸਤੇ ਦੇ ਵਿਚ ਨੌਜਵਾਨ ਦੀ ਮੌਤ ਹੋ ਗਈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ।


author

Anmol Tagra

Content Editor

Related News