ਜਲੰਧਰ ''ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ ''ਤੇ ਬੱਚੀ ਨੂੰ ਤਾਲਿਬਾਨੀ ਸਜ਼ਾ
Saturday, Oct 10, 2026 - 02:54 PM (IST)
ਜਲੰਧਰ (ਸੋਨੂੰ)- ਪੱਛਮੀ ਹਲਕੇ ਦੇ ਕਾਲਾ ਸੰਘਿਆ ਰੋਡ 'ਤੇ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ 'ਚ ਇਕ ਵਿਵਾਦ ਖੜ੍ਹਾ ਹੋ ਗਿਆ। ਇਕ ਅਧਿਆਪਕਾ 'ਤੇ ਤੀਜੀ ਜਮਾਤ ਦੀ ਵਿਦਿਆਰਥਣ ਤਨਵੀ ਨੂੰ ਇਕ ਮਾਮੂਲੀ ਅਪਰਾਧ ਲਈ ਤਾਲਿਬਾਨੀ ਵਰਗੀ ਸਖ਼ਤ ਸਜ਼ਾ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਬੱਚੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਅਧਿਆਪਕਾ ਨੇ ਸਜ਼ਾ ਦੇ ਮਾਮਲੇ 'ਚ ਬੱਚੀ ਨੂੰ ਘਰ ਵਿਚ ਨਾ ਗੱਲ ਨਾ ਦੱਸਣ ਦੀ ਧਮਕੀ ਦਿੱਤੀ। ਦਾਨਿਸ਼ਮੰਦਾ ਦੇ ਰਹਿਣ ਵਾਲੇ ਰੋਹਿਤ ਕੁਮਾਰ ਨੇ ਕਿਹਾ ਕਿ ਉਸ ਦੀ ਧੀ ਤੀਜੀ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਕਿਹਾ ਕਿ ਉਸ ਦੀ ਧੀ ਦੋ ਪੌਨੀ ਦੀ ਜਗ੍ਹਾ ਇਕ ਪੌਨੀ ਕਰਕੇ ਸਕੂਲ ਗਈ ਸੀ।
ਇਹ ਵੀ ਪੜ੍ਹੋ: ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ! ਕਾਰਾ ਜਾਣ ਹੋਵੋਗੇ ਹੈਰਾਨ

ਅਧਿਆਪਕਾ ਨੇ ਇਕ ਪੌਨੀ ਨਾ ਕਰਨ ਬਾਰੇ ਡਾਇਰੀ 'ਚ ਕੋਈ ਨੋਟ ਨਹੀਂ ਲਿਖਿਆ ਸੀ ਅਤੇ ਨਾ ਹੀ ਉਸ ਨੇ ਉਨ੍ਹਾਂ ਨੂੰ ਘਟਨਾ ਬਾਰੇ ਦੱਸਿਆ। ਹਾਲਾਂਕਿ ਬੱਚਿਆਂ ਦੇ ਆਈ. ਡੀ. ਕਾਰਡਾਂ 'ਚ ਉਨ੍ਹਾਂ ਦੇ ਮਾਪਿਆਂ ਦੇ ਮੋਬਾਇਲ ਨੰਬਰ ਹਨ। ਦੋਸ਼ ਹੈ ਕਿ ਲੜਕੀ ਨੂੰ ਸਖ਼ਤ ਸਜ਼ਾ ਦਿੱਤੀ ਗਈ ਸੀ, ਜਿਸ ਕਾਰਨ ਦੋ ਦਿਨਾਂ ਤੋਂ ਬੱਚੀ ਦੀ ਹਾਲਤ ਕਾਫ਼ੀ ਬੁਰੀ ਹੈ। ਦੋ ਦਿਨਾਂ ਬਾਅਦ ਬੱਚੀ ਨੇ ਰੋ-ਰੋ ਕੇ ਸਾਰੀ ਗੱਲ ਦੱਸੀ। ਬੱਚੀ ਨੇ ਦੱਸਿਆ ਕਿ ਉਸ ਦੇ ਪੈਰਾਂ ਹੇਠਾਂ ਹੱਥ ਰੱਖ ਕੇ ਬੱਚੀ ਨੂੰ ਹੱਥਾਂ 'ਤੇ ਤੁਰਨ ਲਈ ਮਜਬੂਰ ਕੀਤਾ ਗਿਆ ਸੀ। ਲੜਕੀ ਦੀ ਮਾਂ ਨੇ ਦੱਸਿਆ ਕਿ ਅਧਿਆਪਕ ਨੇ ਉਸ ਦੀ 8 ਸਾਲ ਦੀ ਧੀ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਸੀ ਕਿ ਉਹ ਦੋ ਦਿਨਾਂ ਤੋਂ ਠੀਕ ਤਰ੍ਹਾਂ ਸੌਂ ਨਹੀਂ ਸਕੀ।
ਇਹ ਵੀ ਪੜ੍ਹੋ: LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ, First Year ਦੀ ਸਟੂਡੈਂਟ...
ਬੱਚੀ ਦੀ ਹਾਲਤ ਵੇਖ ਕੇ ਮਾਪੇ ਅੱਜ ਸਕੂਲ ਪਹੁੰਚੇ। ਮਾਂ ਆਂਚਲ ਨੇ ਕਿਹਾ ਕਿ ਅਧਿਆਪਕਾ ਨੇ ਉਸ ਨਾਲ ਇਕ ਪੌਨੀ ਕਰਨ ਤੋਂ ਇਨਕਾਰ ਕਰਨ ਬਾਰੇ ਗੱਲ ਨਹੀਂ ਕੀਤੀ। ਜਦੋਂ ਉਸ ਨੇ ਪ੍ਰਬੰਧਨ ਨਾਲ ਗੱਲ ਕੀਤੀ ਤਾਂ ਉਸ ਨੂੰ ਅਧਿਆਪਕ ਨੂੰ ਮਿਲਣ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮਾਪਿਆਂ ਦਾ ਦੋਸ਼ ਹੈ ਸਕੂਲ ਵਿਚ ਪ੍ਰਿੰਸੀਪਲ ਹੀ ਮੌਜੂਦ ਨਹੀਂ ਹੈ ਅਤੇ ਸਕੂਲ ਬਿਨ੍ਹਾਂ ਪ੍ਰਿੰਸੀਪਲ ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋ ਅਧਿਆਪਕਾਂ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਮਾਂ ਨੇ ਕਿਹਾ ਕਿ ਉਸ ਦੀ ਧੀ ਸਕੂਲ 'ਚ ਟਾਪਰ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਦੋ ਪੌਨੀਆਂ ਨਾ ਕਰਨ 'ਤੇ ਸਖ਼ਤ ਸਜ਼ਾ ਦਿੱਤੀ ਗਈ। ਮੈਨੇਜਮੈਂਟ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਬੱਚੀ ਝੂਠ ਬੋਲ ਰਹੀ ਸੀ। ਹਾਲਾਂਕਿ ਇਸ ਮਾਮਲੇ ਬਾਰੇ ਸਕੂਲ ਪ੍ਰਬੰਧਨ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸਕੂਲ ਦੇ ਗੇਟ ਬੰਦ ਕਰ ਦਿੱਤੇ ਗਏ ਹਨ ਅਤੇ ਉਹ ਇਸ ਸਮੇਂ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਸਕੂਲ ਪ੍ਰਬੰਧਨ ਨਾਲ ਗੱਲ ਕਰਨ ਤੋਂ ਬਾਅਦ ਪੁਲਸ ਨੇ ਦੱਸਿਆ ਕਿ ਅਧਿਆਪਕਾ ਨੇ ਬੱਚੀ ਨੂੰ ਸਜ਼ਾ ਦਿੱਤੀ, ਇਸ ਦੌਰਾਨ ਬੱਚੀ ਨੂੰ ਸਕੂਲ ਦੇ ਮੈਦਾਨ 'ਚ ਰਾਊਂਡ ਲਗਵਾਏ ਗਏ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸਕੂਲ ਪ੍ਰਬੰਧਨ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਸਮਝੌਤਾ ਹੋ ਗਿਆ ਹੈ ਪਰ ਪਰਿਵਾਰ ਨੇ ਫਿਰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਮਾਪਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਚੰਨੀ ਦਾ ਵੱਡਾ ਐਲਾਨ, ਕੱਢਣਗੇ 'ਪੱਗੜੀ ਸੰਭਾਲ ਯਾਤਰਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
