ਖੰਨਾ ''ਚ ਭਿਆਨਕ ਸੜਕ ਹਾਦਸਾ! ਟਰੱਕ ਦੇ ਅੰਦਰ ਫਸੇ ਚਾਲਕ ਨੇ ਤੋੜਿਆ ਦਮ

Saturday, Oct 17, 2026 - 01:38 PM (IST)

ਖੰਨਾ ''ਚ ਭਿਆਨਕ ਸੜਕ ਹਾਦਸਾ! ਟਰੱਕ ਦੇ ਅੰਦਰ ਫਸੇ ਚਾਲਕ ਨੇ ਤੋੜਿਆ ਦਮ

ਖੰਨਾ (ਵਿਨਾਇਕ): ਥਾਣਾ ਸਦਰ ਖੰਨਾ ਦੇ ਖੇਤਰ ਵਿਚ ਪੈਂਦੇ ਗੱਗੜ ਮਾਜਰਾ ਵਿਖੇ ਆਰ. ਐੱਸ. ਟ੍ਰੇਡਰਜ਼ ਦੇ ਸਾਹਮਣੇ ਸਵੇਰੇ ਲਗਭਗ ਸਾਢੇ 5 ਵਜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਟਰੱਕ ਦੀ ਇਕ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ, ਜਿਸ ਵਿਚ ਟਰੱਕ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਜੀਤ ਸਿੰਘ ਪੁੱਤਰ ਨਰੰਗ ਸਿੰਘ, ਵਾਸੀ ਪਿੰਡ ਸੋਹੀਆਂ ਜਗਰਾਓਂ ਵਜੋਂ ਹੋਈ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫ਼ੋਰਸ ਦੇ ਐੱਸ. ਆਈ. ਸੁਖਦੇਵ ਸਿੰਘ, ਸਿਪਾਹੀ ਹਰਪ੍ਰੀਤ ਸਿੰਘ ਅਤੇ ਸਿਪਾਹੀ ਕਰਨਵੀਰ ਸਿੰਘ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਮੌਕੇ 'ਤੇ ਟੱਕਰ ਤੋਂ ਬਾਅਦ ਟਰੱਕ ਚਾਲਕ ਸਿਮਰਜੀਤ ਸਿੰਘ ਗੱਡੀ ਦੇ ਅੰਦਰ ਹੀ ਫਸ ਗਿਆ ਸੀ। ਐੱਸ. ਐੱਸ. ਐੱਫ਼. ਟੀਮ ਨੇ ਸਥਾਨਕ ਲੋਕਾਂ ਅਤੇ ਹੋਰ ਟਰੱਕ ਚਾਲਕਾਂ ਦੀ ਮਦਦ ਨਾਲ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਬਾਹਰ ਕੱਢਣ 'ਤੇ ਜਦੋਂ ਨਬਜ਼ ਚੈੱਕ ਕੀਤੀ ਗਈ ਤਾਂ ਉਹ ਨਹੀਂ ਚੱਲ ਰਹੀ ਸੀ। ਐਂਬੂਲੈਂਸ ਦੇ ਆਉਣ ਤੱਕ ਟੀਮ ਵੱਲੋਂ ਉਸ ਨੂੰ ਸੀ. ਪੀ. ਆਰ. ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫ਼ੋਰਸ ਵੱਲੋਂ ਹਾਦਸਾਗ੍ਰਸਤ ਟਰੱਕ ਨੂੰ ਸੜਕ ਦੇ ਕਿਨਾਰੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਾਲੂ ਕਰਵਾਇਆ ਗਿਆ ਅਤੇ ਕੰਟਰੋਲ ਰੂਮ ਖੰਨਾ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਭਾਣਜੇ ਪਰਮਵੀਰ ਸਿੰਘ ਰਾਹੀਂ ਇਸ ਹਾਦਸੇ ਦੀ ਸੂਚਨਾ ਪਰਿਵਾਰ ਤਕ ਪਹੁੰਚਾਈ ਗਈ ਹੈ। 


author

Anmol Tagra

Content Editor

Related News