ਟਰੈਕਟਰ-ਟਰਾਲੀ ਨਾਲ ਸਕੂਟਰੀ ਟਕਰਾਉਣ ਕਾਰਨ 55 ਸਾਲਾ ਵਿਅਕਤੀ ਦੀ ਮੌਤ, ਹਨ੍ਹੇਰੇ ਕਾਰਨ ਵਾਪਰਿਆ ਹਾਦਸਾ

Monday, Oct 12, 2026 - 11:47 PM (IST)

ਟਰੈਕਟਰ-ਟਰਾਲੀ ਨਾਲ ਸਕੂਟਰੀ ਟਕਰਾਉਣ ਕਾਰਨ 55 ਸਾਲਾ ਵਿਅਕਤੀ ਦੀ ਮੌਤ, ਹਨ੍ਹੇਰੇ ਕਾਰਨ ਵਾਪਰਿਆ ਹਾਦਸਾ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਸੜਕ ’ਤੇ ਪੰਚਰ ਹੋਣ ਕਾਰਨ ਖੜ੍ਹੀ ਟਰੈਕਟਰ-ਟਰਾਲੀ ਨਾਲ ਸਕੂਟਰੀ ਦੀ ਟੱਕਰ ਹੋਣ ਕਾਰਨ ਇੱਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਬਰਾ ਸ਼ਰਮਾ ਵਾਸੀ ਪਿੰਡ ਪੰਡੋਰੀ ਬੈਂਸਾਂ ਵਜੋਂ ਹੋਈ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਸੀ। ਇਸ ਹਾਦਸੇ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਜਾਣਕਾਰੀ ਅਨੁਸਾਰ, ਟਰੈਕਟਰ-ਟਰਾਲੀ ਦਾ ਟਾਇਰ ਪੰਚਰ ਹੋਣ ਕਾਰਨ ਉਹ ਸੜਕ ’ਤੇ ਖੜ੍ਹੀ ਸੀ। ਇਸ ਦੌਰਾਨ ਹਨ੍ਹੇਰਾ ਹੋਣ ਕਾਰਨ ਸਕੂਟਰੀ ਸਵਾਰ ਸਰਬਾ ਸ਼ਰਮਾ ਨੂੰ ਸੜਕ ’ਤੇ ਖੜ੍ਹੀ ਟਰਾਲੀ ਦਿਖਾਈ ਨਹੀਂ ਦਿੱਤੀ ਅਤੇ ਉਸ ਦੀ ਸਕੂਟਰੀ ਟਰਾਲੀ ਨਾਲ ਜਾ ਟਕਰਾਈ। ਟੱਕਰ ਇੰਨੀ ਗੰਭੀਰ ਸੀ ਕਿ ਸਕੂਟਰੀ ਸਵਾਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਜ਼ਖ਼ਮੀ ਸਰਬਾ ਸ਼ਰਮਾ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਕਰਨ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ ਸਨ। ਮ੍ਰਿਤਕ ਸਬਰਾ ਸ਼ਰਮਾ ਦੀਨਾਨਗਰ ਟਾਈਟੈਨਿਕ ਰੈਸਟੋਰੈਂਟ ਦੇ ਨਜ਼ਦੀਕ ਚਾਹ ਦੀ ਦੁਕਾਨ ਤੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਧਰ, ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News