ਬੈਂਡ-ਵਾਜਿਆਂ ਨਾਲ ਆਈ ਬਰਾਤ, ਜੈਮਾਲਾ ਦੌਰਾਨ ਲਾੜੀ ਨੇ ਲਾੜੇ ਨੂੰ ਜੜੇ ਥੱਪੜ (ਵੀਡੀਓ)

Tuesday, Apr 19, 2022 - 01:04 PM (IST)

ਬੈਂਡ-ਵਾਜਿਆਂ ਨਾਲ ਆਈ ਬਰਾਤ, ਜੈਮਾਲਾ ਦੌਰਾਨ ਲਾੜੀ ਨੇ ਲਾੜੇ ਨੂੰ ਜੜੇ ਥੱਪੜ (ਵੀਡੀਓ)

ਹਮੀਰਪੁਰ- ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ’ਚ ਬੈਂਡ-ਵਾਜਿਆਂ ਨਾਲ ਬਰਾਤ ਆਈ ਪਰ ਲਾੜੀ ਨੇ ਜੈਮਾਲਾ ਦੌਰਾਨ ਲਾੜੇ ਨੂੰ ਵੇਖਦੇ ਹੀ ਕਈ ਥੱਪੜ ਮਾਰ ਦਿੱਤੇ। ਇਹ ਵਾਕਿਆ ਅਤੇ ਇਸ ਦਾ ਵੀਡੀਓ ਸੁਰਖੀਆਂ ’ਚ ਆ ਗਿਆ, ਜੋ ਕਿ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਵੀ ਹੋ ਰਿਹਾ ਹੈ। ਦੱਸ ਦੇਈਏ ਕਿ ਵਾਇਰਲ ਵੀਡੀਓ ਲਾਲਪੁਰ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬਰਾਤ ਜਾਲੌਨ ਜ਼ਿਲ੍ਹੇ ਤੋਂ ਆਈ ਸੀ ਅਤੇ ਜੈਮਾਲਾ ਦੌਰਾਨ ਲਾੜੇ ਨੇ ਸ਼ਰਾਬ ਪੀਤੀ ਹੋਈ ਸੀ। ਵਾਇਰਲ ਵੀਡੀਓ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਵੀਡੀਓ ਲਾਲਪੁਰ ਥਾਣਾ ਖੇਤਰ ਦੇ ਸਵਾਸਾ ਪਿੰਡ ਦਾ ਹੈ, ਜਿੱਥੇ ਬੀਤੀ ਰਾਤ ਜਾਲੌਨ ਜ਼ਿਲ੍ਹੇ ਦੇ ਅੱਟਾ ਥਾਣਾ ਖੇਤਰ ਦੇ ਚਮਾਰੀ ਪਿੰਡ ਤੋਂ ਬਰਾਤ ਆਈ ਸੀ। ਬਰਾਤ ਬੈਂਡ-ਵਾਜਿਆਂ ਨਾਲ ਲਾੜੇ ਦੇ ਦਰਵਾਜ਼ੇ ਤੱਕ ਪਹੁੰਚੀ। ਜਿਸ ਤੋਂ ਬਾਅਦ ਬਰਾਤ ਦਾ ਸਵਾਗਤ ਹੁੰਦਾ ਹੈ ਅਤੇ ਉਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ।

 

ਇਹ ਸੀ ਥੱਪੜ ਮਾਰਨ ਦਾ ਕਾਰਨ-
ਬਰਾਤ ਦਾ ਸਵਾਗਤ ਕਰਨ ਮਗਰੋਂ ਜਦੋਂ ਜੈਮਾਲਾ ਦੀ ਰਸਮ ਦਾ ਸਮਾਂ ਆਇਆ ਅਤੇ ਜਿਵੇਂ ਹੀ ਲਾੜੇ ਨੇ ਲਾੜੀ ਨੂੰ ਮਾਲਾ ਪਹਿਨਾਈ ਤਾਂ ਲਾੜੀ ਨੇ ਲਾੜੇ 'ਤੇ ਥੱਪੜਾਂ ਦੀ ਵਰਖਾ ਕਰ ਦਿੱਤੀ। ਲਾੜੀ ਨੇ ਲਗਾਤਾਰ 3 ਥੱਪੜ ਲਾੜੇ ਨੂੰ ਮਾਰੇ ਅਤੇ ਸਟੇਜ ਤੋਂ ਵਾਪਸ ਚਲੀ ਗਈ। ਇਸ ਘਟਨਾ ਮਗਰੋਂ ਦੋਹਾਂ ਪੱਖਾਂ ’ਚ ਕੁੱਟਮਾਰ ਸ਼ੁਰੂ ਹੋ ਗਈ। ਪੁਲਸ ਆਉਣ ਮਗਰੋਂ ਦੋਹਾਂ ਪੱਖਾਂ ’ਚ ਸਮਝੌਤਾ ਹੋਇਆ। 

PunjabKesari

ਸੁਲਹਾ ਮਗਰੋਂ ਹੋਇਆ ਵਿਆਹ-
ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਨੇ ਬਾਅਦ ’ਚ ਉਸੇ ਮੁੰਡੇ ਨਾਲ ਵਿਆਹ ਵੀ ਕਰਵਾ ਲਿਆ ਅਤੇ ਲਾੜਾ, ਲਾੜੀ ਵਿਆਹ ਕੇ ਲੈ ਗਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਲਾੜਾ ਇਸ ਤੋਂ ਬਾਅਦ ਸ਼ਰਾਬ ਨਹੀਂ ਪੀਵੇਗਾ? ਕੀ ਲਾੜਾ ਉਸ ਨੂੰ ਖੁਸ਼ ਰੱਖ ਸਕੇਗਾ? ਫ਼ਿਲਹਾਲ ਇਹ ਵਿਆਹ ਸਭ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


 


author

Tanu

Content Editor

Related News