10 ਸਾਲਾ ਬੱਚੇ ਨੂੰ ਪਿਟਬੁੱਲ ਨੇ ਵੱਢਿਆ, ਚਿਹਰੇ ’ਤੇ ਲੱਗੇ 150 ਤੋਂ ਵੱਧ ਟਾਂਕੇ

09/10/2022 4:25:55 PM

ਗਾਜ਼ੀਆਬਾਦ- ਦਿੱਲੀ-ਐੱਨ. ਸੀ. ਆਰ. ’ਚ ਪਿਟਬੁੱਲ ਕੁੱਤਿਆਂ ਦੇ ਹਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਸੰਜੇ ਨਗਰ ਇਲਾਕੇ ’ਚ ਪਿਟਬੁੱਲ ਨੇ 10 ਸਾਲ ਦੇ ਕੁੱਤੇ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਕੁੱਤੇ ਦੇ ਵੱਢਣ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋਏ ਮੁੰਡੇ ’ਤੇ ਚਿਹਰੇ ’ਤੇ 150 ਤੋਂ ਵੱਧ ਟਾਂਕੇ ਲੱਗੇ ਹਨ। ਹਲਕੇ ਦੇ ਅਧਿਕਾਰੀ ਰਿਤੇਸ਼ ਤ੍ਰਿਪਾਠੀ ਨੇ ਕੁੱਤੇ ਦੇ ਮਾਲਕ ਖ਼ਿਲਾਫ ਨਗਰ ਨਿਗਮ ਵਲੋਂ 5,000 ਰੁਪਏ ਦਾ ਜੁਰਮਾਨਾ ਲਾਇਆ ਹੈ। ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਨਗਰ ਨਿਗਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੋਰਟਲ ’ਤੇ ਜਾ ਕੇ ਆਪਣੇ ਪਾਲਤੂ ਜਾਨਵਰਾਂ ਦਾ ਰਜਿਸਟ੍ਰੇਸ਼ਨ ਕਰਵਾਉਣ। 

ਦਰਅਸਲ ਸੰਜੇ ਨਗਰ ਇਲਾਕੇ ’ਚ ਬਣੀ ਪਾਰਕ ’ਚ ਮੁੰਡਾ ਖੇਡ ਰਿਹਾ ਸੀ। ਉੱਥੇ ਹੀ ਪਾਰਕ ’ਚ ਪਿਟਬੁੱਲ ਦੇ ਕੁੱਤੇ ਨੂੰ ਘੁੰਮਾ ਰਹੀ ਲੜਕੀ ਦੇ ਹੱਥੋਂ ਅਚਾਨਕ ਕੁੱਤਾ ਛੁੱਟ ਗਿਆ ਅਤੇ ਉਸ ਨੇ ਮੁੰਡੇ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਚੁੱਕਾ ਸੀ। ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ, ਜੋ ਜ਼ਖਮੀ ਮੁੰਡੇ ਨੂੰ ਤੁਰੰਤ ਹਸਪਤਾਲ ਲੈ ਗਏ। ਮੁੰਡੇ ਦੇ ਚਿਹਰੇ ’ਤੇ 175 ਟਾਂਕੇ ਲੱਗੇ ਹਨ। ਮੁੰਡਾ ਬਹੁਤ ਮੁਸ਼ਕਲ ਨਾਲ ਗੱਲ ਕਰ ਪਾਉਂਦਾ ਹੈ। 

ਦੱਸ ਦੇਈਏ ਕਿ ਇਸ ਤਰ੍ਹਾਂ ਦੀ ਘਟਨਾ ਕੁਝ ਦਿਨ ਪਹਿਲਾਂ ਗਾਜ਼ੀਆਬਾਦ ’ਚ ਵਾਪਰੀ ਸੀ, ਜਦੋਂ ਇਕ ਸਕੂਲ ਦੇ ਵਿਦਿਆਰਥੀ ਨੂੰ ਇਕ ਹਾਊਸਿੰਗ ਸੋਸਾਇਟੀ ਦੀ ਲਿਫਟ ਦੇ ਅੰਦਰ ਕੁੱਤੇ ਨੇ ਵੱਢ ਲਿਆ ਸੀ, ਜਦਕਿ ਕੁੱਤੇ ਦੀ ਮਾਲਕਣ ਮੂਕਦਰਸ਼ਕ ਬਣੀ ਰਹੀ। ਜਿਸ ਤੋਂ ਬਾਅਦ ਗਾਜ਼ੀਆਬਾਦ ਪੁਲਸ ਨੇ ਮਾਮਲਾ ਦਰਜ ਕੀਤਾ।


Tanu

Content Editor

Related News