''ਤਿੰਨ ਤਲਾਕ'' ਦੇ ਡਰ ਤੋਂ ਮੁਸਲਿਮ ਕੁੜੀ ਨੇ ਹਿੰਦੂ ਧਰਮ ਅਪਣਾ ਕੇ ਪ੍ਰੇਮੀ ਨਾਲ ਲਏ ਸੱਤ ਫੇਰੇ
Saturday, Feb 25, 2023 - 06:20 PM (IST)

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਮੁਸਲਿਮ ਪਰਿਵਾਰ 'ਚ ਜਨਮੀ ਮਹਵਿਸ਼ ਨੇ ਹਿੰਦੂ ਧਰਮ ਅਪਣਾ ਲਿਆ। ਉਹ ਮਹਵਿਸ਼ ਤੋਂ ਮਹਿਮਾ ਮੌਰਿਆ ਬਣ ਗਈ। ਸ਼ੁਰੂ ਤੋਂ ਹੀ ਮਾਸ ਖਾਣ ਦਾ ਵਿਰੋਧ ਕਰਨ ਵਾਲੀ ਮਹਵਿਸ਼ ਨੇ ਬਾਲਗ ਹੁੰਦੇ ਹੀ ਜਿਊਣ ਦੀ ਨਵੀਂ ਰਾਹ ਚੁਣ ਲਈ ਅਤੇ ਆਪਣੇ ਦੋਸਤ ਸਰਨ ਮੌਰਿਆ ਨਾਲ ਹਿੰਦੂ ਰੀਤੀ ਰਿਵਾਜਾਂ ਨਾਲ ਸੱਤ ਫੇਰੇ ਲੈ ਕੇ ਆਪਣੀ ਨਵੀਂ ਦੁਨੀਆ ਵਸਾ ਲਈ ਹੈ। ਮਹਿਮਾ ਬਣਨ ਮਗਰੋਂ ਉਸ ਨੇ ਕਿਹਾ ਕਿ ਤਿੰਨ ਤਲਾਕ ਦਾ ਡਰ ਉਸ ਦੇ ਦਿਲ ਤੋਂ ਨਿਕਲ ਨਹੀਂ ਰਿਹਾ ਸੀ।
ਇਹ ਵੀ ਪੜ੍ਹੋ- ਬੱਚਿਆਂ ਦੇ ਪਹਿਲੀ ਜਮਾਤ 'ਚ ਦਾਖ਼ਲੇ ਨੂੰ ਲੈ ਕੇ ਸਿੱਖਿਆ ਮੰਤਰਾਲਾ ਦਾ ਸੂਬਿਆਂ ਨੂੰ ਫ਼ਰਮਾਨ
ਮਹਿਮਾ ਦੀ ਭਗਵਾਨ ਗਣੇਸ਼ 'ਚ ਹੈ ਆਸਥਾ
ਵਿਆਹ ਮਗਰੋਂ ਆਪਣਾ ਨਾਂ ਮਹਿਮਾ ਮੌਰਿਆ ਰੱਖ ਲਿਆ। ਮਹਿਮਾ ਨੇ ਕਿਹਾ ਕਿ ਹਿੰਦੂ ਬਣਨ ਮਗਰੋਂ ਹੁਣ ਤਿੰਨ ਤਲਾਕ ਦਾ ਡਰ ਨਹੀਂ ਰਿਹਾ। ਮਹਿਮਾ ਅਤੇ ਸਰਨ ਮੌਰਿਆ ਭੁਤਾ ਬਲਾਕ ਵਿਚ ਸਿੰਘਾਈ ਮੁਰਾਵਾਨ ਪਿੰਡ ਦੇ ਵਸਨੀਕ ਹਨ। ਮਹਿਮਾ ਹਾਈ ਸਕੂਲ ਅਤੇ ਸਰਨ ਨੇ 8ਵੀਂ ਤੱਕ ਪੜ੍ਹਾਈ ਕੀਤੀ ਹੈ। ਦੋਵੇਂ ਇਕ-ਦੂਜੇ ਦੇ ਗੁਆਂਢੀ ਹਨ। ਮਹਵਿਸ਼ ਯਾਨੀ ਮਹਿਮਾ ਨੇ ਦੱਸਿਆ ਕਿ ਹਿੰਦੂ ਪੂਜਾ ਅਤੇ ਭਗਵਾਨ ਗਣੇਸ਼ ਵਿਚ ਉਸ ਦੀ ਬਹੁਤ ਆਸਥਾ ਹੈ। ਸਰਨ ਨਾਲ ਅਕਸਰ ਇਸ ਬਾਰੇ ਗੱਲ ਕਰਦੀ ਸੀ। 4 ਸਾਲ ਪਹਿਲਾਂ ਦੋਹਾਂ ਵਿਚਾਲੇ ਪ੍ਰੇਮ ਸਬੰਧ ਹੋ ਗਏ ਅਤੇ ਵਿਆਹ ਦਾ ਫ਼ੈਸਲਾ ਲਿਆ। ਇਹ ਗੱਲ ਦੋਹਾਂ ਪਰਿਵਾਰਾਂ ਤੱਕ ਪਹੁੰਚ ਗਈ। ਸਰਨ ਦਾ ਪਰਿਵਾਰ ਤਾਂ ਰਾਜ਼ੀ ਹੋ ਗਿਆ ਪਰ ਮਹਿਮਾ ਦੇ ਪਰਿਵਾਰ ਨੇ ਵਿਰੋਧ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਦੋਹਾਂ ਨੇ ਪਿੰਡ ਛੱਡ ਕੇ ਕਿਸੇ ਹੋਰ ਥਾਂ 'ਤੇ ਰਹਿਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- ਮਰਦਾਂ ਤੇ ਔਰਤਾਂ ਲਈ ਵਿਆਹ ਦੀ ਉਮਰ ਇਕ-ਬਰਾਬਰ ਕਰਨ ਦੀ ਪਟੀਸ਼ਨ 'ਤੇ ਜਾਣੋ SC ਨੇ ਕੀ ਕਿਹਾ
ਘਰ ਛੱਡ ਕੇ ਕਿਸੇ ਹੋਰ ਥਾਂ ਜਾਣ ਦਾ ਲਿਆ ਫ਼ੈਸਲਾ
ਹਫ਼ਤਾ ਪਹਿਲਾਂ ਦੋਹਾਂ ਨੇ ਘਰ ਛੱਡਿਆ। ਕੁਝ ਲੋਕਾਂ ਤੋਂ ਜਾਣਕਾਰੀ ਲੈ ਕੇ ਸ਼ੁੱਕਰਵਾਰ ਸਵੇਰੇ ਹੀ ਪਿੰਡ ਤੋਂ ਬਰੇਲੀ ਨਗਰ ਸਥਿਤ ਮਢੀਨਾਥ ਸਥਿਤ ਅਗਸਤਯ ਮੁਨੀ ਆਸ਼ਰਮ ਦੇ ਮਹੰਤ ਆਚਾਰੀਆ ਕੇ. ਕੇ. ਸ਼ੰਖਧਾਰ ਕੋਲ ਪਹੁੰਚੇ। ਦੋਹਾਂ ਨੇ ਬਾਲਗ ਹੋਣ ਦਾ ਸਰਟੀਫ਼ਿਕੇਟ ਵਿਖਾਏ। ਮਹਵਿਸ਼ ਨੇ ਕਿਹਾ ਕਿ ਉਹ ਹਿੰਦੂ ਬਣਨਾ ਚਾਹੁੰਦੀ ਹੈ। ਇਸ ਤੋਂ ਬਾਅਦ ਸ਼ੰਖਧਾਰ ਨੇ ਹਵਨ, ਫਿਰ ਕੰਪਲੈਕਸ ਸਥਿਤ ਮੰਦਰ 'ਚ ਵਿਆਹ ਪ੍ਰਕਿਰਿਆ ਪੂਰੀ ਕਰਵਾਈ।
ਸੁਰੱਖਿਆ ਦੀ ਲਾਈ ਗੁਹਾਰ
ਮਹਿਮਾ ਨੇ ਦੱਸਿਆ ਕਿ ਸਰਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਹੈ ਅਤੇ ਵਿਆਹ ਵਿਚ ਵੀ ਸ਼ਾਮਲ ਹੋਏ ਹਨ ਪਰ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਆਪਣੀ ਜਾਨ ਦਾ ਖਤਰਾ ਹੈ। ਵਿਆਹ ਤੋਂ ਬਾਅਦ ਹੁਣ ਉਹ ਡੀ.ਐਮ ਬਰੇਲੀ ਦੇ ਦਫ਼ਤਰ ਵਿਚ ਅਰਜ਼ੀ ਦਿੱਤੀ ਹੈ।
ਇਹ ਵੀ ਪੜ੍ਹੋ- 25 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਆਟੋ ਡਰਾਈਵਰ ਹੁਣ ਹੋਰਨਾਂ ਨੂੰ ਵੀ ਬਣਾ ਰਿਹੈ 'ਕਰੋੜਪਤੀ'