ਦੇਸ਼ ਦਾ ਅਨੋਖਾ ਰੇਲਵੇ ਸਟੇਸ਼ਨ ਜਿਥੇ 2 ਸੂਬਿਆਂ ’ਚ ਖੜ੍ਹੀ ਹੁੰਦੀ ਹੈ ਰੇਲ ਗੱਡੀ, ਜਾਣੋ ਕੁਝ ਮਜ਼ੇਦਾਰ ਪਹਿਲੂ

Tuesday, Jul 26, 2022 - 09:59 AM (IST)

ਨਵੀਂ ਦਿੱਲੀ- ਰੇਲਵੇ ਨੂੰ ਹਿੰਦੁਸਤਾਨ ਦੇ ਲੋਕਾਂ ਦੇ ਦਿਲ ਦੀ ਧੜਕਣ ਕਿਹਾ ਜਾਂਦਾ ਹੈ। ਦੇਸ਼ ਦੇ ਹਰੇਕ ਸੂਬੇ ਦੇ ਹਰੇਕ ਸ਼ਹਿਰ, ਕਸਬੇ ਵਿਚ ਰੇਲਵੇ ਸਟੇਸ਼ਨ ਬਣੇ ਹੋਏ ਹਨ। ਜਿਨ੍ਹਾਂ ਰਾਹੀਂ ਲੋਕ ਟਰੇਨ ਵਿਚ ਚੜ੍ਹਦੇ ਹਨ ਅਤੇ ਇਹ ਸਟੇਸ਼ਨ ਉਸੇ ਸ਼ਹਿਰ ਜਾਂ ਕਸਬੇ ਦੇ ਖੇਤਰ ਵਿਚ ਹੁੰਦੇ ਹਨ। ਪਰ ਦੇਸ਼ ਵਿਚ ਇਕ ਰੇਲਵੇ ਸਟੇਸ਼ਨ ਅਜਿਹਾ ਵੀ ਹੈ, ਜਿਸਦਾ ਪਲੇਟਫਾਰਮ 2 ਵੱਖ-ਵੱਖ ਸੂਬਿਆਂ ਵਿਚ ਹੈ। ਇਹ ਅਨੋਖਾ ਰੇਲਵੇ ਸਟੇਸ਼ਨ ਭਵਾਨੀ ਮੰਡੀ ਸਟੇਸ਼ਨ ਹੈ ਜੋ ਦੋ ਸੂਬਿਆਂ ਵਿਚ ਵੰਡਿਆ ਹੋਇਆ ਹੈ। ਇਥੇ ਰੇਲ ਗੱਡੀ ਦਾ ਇੰਜਣ ਇਕ ਸੂਬੇ ਵਿਚ ਤਾਂ ਰੇਲ ਗੱਡੀ ਦੀਆਂ ਬੋਗੀਆਂ ਅਤੇ ਗਾਰਡ ਦਾ ਡੱਬਾ ਦੂਸਰੇ ਸੂਬੇ ਦੀ ਸਰਹੱਦ ਵਿਚ ਖੜ੍ਹੇ ਹੁੰਦੇ ਹਨ। ਇਹ ਰੇਲਵੇ ਸਟੇਸ਼ਨ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੋਨੋਂ ਸੂਬਿਆਂ ਦੀ ਸਰਹੱਦਾਂ ਵਿਚ ਆਉਂਦਾ ਹੈ। ਇੰਨਾ ਹੀ ਨਹੀਂ, ਰੇਲਵੇ ਸਟੇਸ਼ਨ ਦੇ ਇਕ ਕਿਨਾਰੇ ’ਤੇ ਰਾਜਸਥਾਨ ਦਾ ਬੋਰਡ ਲਗਾ ਹੈ ਅਤੇ ਤਾਂ ਦੂਸਰੇ ਪਾਸੇ ਮੱਧ ਪ੍ਰਦੇਸ਼ ਦਾ ਸਾਈਨ ਬੋਰਡ ਹੈ।

ਇਹ ਵੀ ਪੜ੍ਹੋ : ਕੇਰਲ ਹਾਈ ਕੋਰਟ ਦਾ ਇਤਿਹਾਸਕ ਫੈਸਲਾ: ਅਣਵਿਆਹੀ ਔਰਤ ਦੇ ਬੱਚੇ ਨੂੰ ਮਿਲਿਆ ਇਹ ਅਧਿਕਾਰ

ਇਸ ਰੇਲਵੇ ਸਟੇਸ਼ਨ ਦੀ ਇਕ ਅਨੋਖੀ ਗੱਲ ਇਹ ਵੀ ਹੈ ਕਿ ਇਸਦਾ ਇਕ ਟਿਕਟ ਕਾਊਂਟਰ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿਚ ਹੈ ਜਦਕਿ ਦੂਜਾ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿਚ ਪੈਂਦਾ ਹੈ। ਇਥੋਂ ਦੀ ਪ੍ਰਸ਼ਾਸਨਿਕ ਵਿਵਸਥਾ ਵੀ ਬੜੀ ਅਨੋਖੀ ਹੈ, ਜਿਸ ਸੂਬੇ ਦੀ ਸਰਹੱਦ ਵਿਚ ਕੋਈ ਘਟਨਾ ਵਾਪਰਦੀ ਹੈ, ਉਸੇ ਸੂਬੇ ਦੀ ਪੁਲਸ ਐਕਸ਼ਨ ਲੈਂਦੀ ਹੈ ਅਤੇ ਜ਼ਰੂਰੀ ਕਾਰਵਾਈ ਅਮਲ ਵਿਚ ਲਿਆਈ ਜਾਂਦੀ ਹੈ। ਇਸ ਸਟੇਸ਼ਨ ਦਾ ਇਕ ਹੋਰ ਮਜ਼ੇਦਾਰ ਪਹਿਲੂ ਇਹ ਹੈ ਕਿ ਟਿਕਟ ਲੈਣ ਲਈ ਯਾਤਰੀਆਂ ਦੀ ਲਾਈਨ ਮੱਧ ਪ੍ਰਦੇਸ਼ ਤੋਂ ਸ਼ੁਰੂ ਹੁੰਦੀ ਹੈ ਅਤੇ ਲੋਕ ਰਾਜਸਥਾਨ ਤੱਕ ਖੜ੍ਹੇ ਰਹਿੰਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News