ਮਹਾਰਾਸ਼ਟਰ ''ਚ ਉਸਾਰੀ ਅਧੀਨ ਇਮਾਰਤ ਡਿੱਗਣ ਨਾਲ 1 ਮੌਤ, 8 ਜ਼ਖਮੀ

Sunday, Dec 23, 2018 - 12:16 PM (IST)

ਮਹਾਰਾਸ਼ਟਰ ''ਚ ਉਸਾਰੀ ਅਧੀਨ ਇਮਾਰਤ ਡਿੱਗਣ ਨਾਲ 1 ਮੌਤ, 8 ਜ਼ਖਮੀ

ਗੋਰੇਗਾਓ-ਮਹਾਰਾਸ਼ਟਰ ਦੇ ਗੋਰੇਗਾਓ ਇਲਾਕੇ 'ਚ ਇਕ ਉਸਾਰੀ ਅਧੀਨ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ 'ਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ।

ਹਾਦਸੇ ਵਾਲੇ ਸਥਾਨ 'ਤੇ ਰਾਹਤ ਅਤੇ ਬਚਾਅ ਕੰਮਾਂ ਦੇ ਲਈ ਰਾਸ਼ਟਰੀ ਆਫਤ ਪ੍ਰਬੰਧਨ ਟੀਮ ਪਹੁੰਚੀ ਅਤੇ ਮਲਬੇ 'ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਹਸਪਤਾਲ 'ਚ ਲਿਜਾਇਆ ਗਿਆ।


author

Iqbalkaur

Content Editor

Related News