ਦਰਦਨਾਕ ਹਾਦਸਾ: ਵਿਆਹ ਨੂੰ ਹੋਏ 10 ਦਿਨ, ਕਰਵਾਚੌਥ ਤੋਂ ਇਕ ਦਿਨ ਪਹਿਲਾਂ ਉਜੜ ਗਿਆ ਸੁਹਾਗ

Sunday, Oct 24, 2021 - 02:53 PM (IST)

ਦਰਦਨਾਕ ਹਾਦਸਾ: ਵਿਆਹ ਨੂੰ ਹੋਏ 10 ਦਿਨ, ਕਰਵਾਚੌਥ ਤੋਂ ਇਕ ਦਿਨ ਪਹਿਲਾਂ ਉਜੜ ਗਿਆ ਸੁਹਾਗ

ਊਨਾ- ਜਿਸ ਪਤੀ ਦੀ ਲੰਬੀ ਉਮਰ ਲਈ ਲਾੜੀ ਵਰਤ ਰੱਖਣ ਵਾਲੀ ਸੀ, ਉਹ ਪਤੀ ਕਰਵਾਚੌਥ ਤੋਂ ਇਕ ਦਿਨ ਪਹਿਲਾਂ ਹਮੇਸ਼ਾ ਲਈ ਉਸ ਤੋਂ ਦੂਰ ਚੱਲਾ ਗਿਆ। ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਬੱਸ ਅਤੇ ਕਾਰ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸੜਕ ਹਾਦਸੇ ਵਿਚ ਇਕ ਨੌਜਵਾਨ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਓਧਰ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਸਵੇਰੇ ਹਰਿਆਣਾ ਰੋਡਵੇਜ਼ ਦੀ ਬੱਸ ਚੰਡੀਗੜ੍ਹ ਤੋਂ ਧਰਮਸ਼ਾਲਾ ਨੂੰ ਜਾਣ ਲਈ ਨੰਗਲ ਵੱਲ ਆ ਰਹੀ ਸੀ। ਇੱਧਰ ਨੰਗਲ ਤੋਂ ਅਲਟੋ ਕਾਰ (ਐੱਚ. ਪੀ 72-4428 ’ਚ ਸਵਾਰ ਦੋ ਲੋਕ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਰਹੇ ਸਨ। ਪਿੰਡ ਜਾਂਦਲਾ ਪਹੁੰਚਦੇ ਹੀ ਕਾਰ ਅਤੇ ਬੱਸ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਕਾਰ ’ਚ ਸਵਾਰ ਲਖਵਿੰਦਰ ਲੱਕੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸੰਜੀਵ ਕੁਮਾਰ ਨੂੰ ਜ਼ਖਮੀ ਹਾਲਤ ਵਿਚ ਨੰਗਲ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਪੀ. ਜੀ. ਆਈ. ਰੈਫਰ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਲੱਕੀ ਦਾ 10 ਦਿਨ ਪਹਿਲਾਂ ਵਿਆਹ ਹੋਇਆ ਸੀ। ਬੱਸ ਡਰਾਈਵਰ ਰਮੇਸ਼ ਕੁਮਾਰ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਧਰਮਸ਼ਾਲਾ ਨੂੰ ਜਾ ਰਹੇ ਸੀ। ਮੈਂ ਆਪਣੀ ਸਾਈਡ ’ਤੇ ਬੱਸ ਚਲਾ ਰਿਹਾ ਸੀ। ਸੜਕ ’ਤੇ ਕਾਫੀ ਭੀੜ ਸੀ। ਇਕ ਮੋਟਰਸਾਈਕਲ ਅਤੇ ਕਾਰ ਡਰਾਈਵਰ ਇਕ ਵਾਹਨ ਨੂੰ ਓਵਰਟੇਕ ਕਰ ਰਹੇ ਸਨ। ਸਾਹਮਣੇ ਤੋਂ ਬੱਸ ਆਉਂਦੀ ਵੇਖ ਕਾਰ ਡਰਾਈਵਰ ਨੇ ਜਿਵੇਂ ਹੀ ਬਰੇਕ ਲਾਈ ਤਾਂ ਪਿੱਛੋਂ ਆ ਰਹੇ ਟਰਾਲੇ ਨੇ ਕਾਰ ਨੂੰ ਟੱਕਰ ਮਾਰੀ, ਜਿਸ ਨਾਲ ਕਾਰ ਬੇਕਾਬੂ ਹੋ ਕੇ ਬੱਸ ਨਾਲ ਟਕਰਾ ਗਈ। ਓਧਰ ਏ. ਐੱਸ. ਆਈ. ਬਲਰਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ।


author

Tanu

Content Editor

Related News