ਕਸ਼ਮੀਰ ’ਚ ਰਹਿਣ ਵਾਲੀ ਯੂਕ੍ਰੇਨੀ ਕੁੜੀ ਨੇ PM ਮੋਦੀ ਨੂੰ ਲਾਈ ਗੁਹਾਰ, ਕਿਹਾ- ਖਤਰੇ ’ਚ ਪੇਕੇ, ਮਦਦ ਕਰੋ ਸਰਕਾਰ
Saturday, Mar 05, 2022 - 03:04 PM (IST)
ਪੁਲਵਾਮਾ– ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ 10ਵੇਂ ਦਿਨ ਵੀ ਜਾਰੀ ਹੈ। ਯੂਕ੍ਰੇਨ ’ਚ ਥਾਂ-ਥਾਂ ਤਬਾਹੀ ਦਾ ਮੰਜ਼ਰ ਹੈ। ਹਰ ਕੋਈ ਯੂਕ੍ਰੇਨ ’ਚ ਫਸੇ ਆਪਣਿਆਂ ਲਈ ਫਿਕਰਮੰਦ ਹੈ। ਯੂਕ੍ਰੇਨੀ ਨਾਗਰਿਕ ਓਲੀਜ਼ਾ, ਜਿਸ ਨੇ ਇਕ ਕਸ਼ਮੀਰੀ ਨਾਲ ਵਿਆਹ ਕਰਵਾਇਆ ਹੈ। ਉਹ ਆਪਣੇ ਦੇਸ਼ ਯੂਕ੍ਰੇਨ ’ਚ ਰੂਸ ਦੀ ਫ਼ੌਜੀ ਕਾਰਵਾਈ ਤੋਂ ਦੁਖੀ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਕ੍ਰੇਨ ਨੂੰ ਰੂਸ ਦੀ ਜੰਗ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਓਲੀਜ਼ਾ ਨੇ ਭਾਰਤ ਸਰਕਾਰ ਤੋਂ ਯੂਕ੍ਰੇਨ ਦੀ ਹਰ ਸੰਭਵ ਮਦਦ ਦੀ ਵੀ ਅਪੀਲ ਕੀਤੀ ਹੈ। 5 ਸਾਲ ਪਹਿਲਾਂ ਯੂਕ੍ਰੇਨ ਛੱਡ ਕੇ ਕਸ਼ਮੀਰ ਆਈ ਓਲੀਜ਼ਾ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਹੈ, ਕਿਉਂਕਿ ਉਸ ਦੇ ਮਾਪੇ ਹੁਣ ਵੀ ਯੂਕ੍ਰੇਨ ’ਚ ਹਨ। ਆਪਣੇ ਮਾਤਾ-ਪਿਤਾ ਦੀ ਸਲਾਮਤੀ ਨੂੰ ਲੈ ਕੇ ਆਸਿਆ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਫਰਿਆਦ ਕੀਤੀ ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ
ਓਲੀਜ਼ਾ ਜੋ ਪਹਿਲਾਂ ਯੂਕ੍ਰੇਨ ਦੀ ਰਹਿਣ ਵਾਲੀ ਸੀ ਅਤੇ ਹੁਣ ਕਸ਼ਮੀਰ ਦੀ ਨੂੰਹ ਹੈ। ਜਦੋਂ ਪਤੀ ਬਿਲਾਲ ਅਹਿਮਦ ਯੂਕ੍ਰੇਨ ’ਚ ਰਹਿੰਦੇ ਸਨ, ਤਾਂ ਉਨ੍ਹਾਂ ਨੇ ਓਲੀਜ਼ਾ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਮਗਰੋਂ ਦੋਵੇਂ ਪਤੀ-ਪਤਨੀ ਕਸ਼ਮੀਰ ਆ ਗਏ ਅਤੇ ਇੱਥੇ ਹੀ ਰਹਿਣ ਲੱਗੇ। ਓਲੀਜ਼ਾ ਨੇ ਕਸ਼ਮੀਰ ਆਉਣ ਮਗਰੋਂ ਇਸਲਾਮ ਕਬੂਲ ਕਰ ਕੇ ਆਪਣਾ ਨਾਂ ਆਸਿਆ ਰੱਖ ਲਿਆ। ਬਿਲਾਲ ਇਕ ਬਿਜ਼ਨੈਸਮੈਨ ਹਨ। ਬਿਲਾਲ ਅਤੇ ਓਲੀਜ਼ਾ ਦੇ ਦੋ ਬੱਚੇ ਹਨ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ: ਭਾਰਤ ਹਵਾਈ ਫ਼ੌਜ ਦੇ 4 ਜਹਾਜ਼ਾਂ ਨੇ 798 ਭਾਰਤੀਆਂ ਦੀ ਕਰਵਾਈ ‘ਵਤਨ ਵਾਪਸੀ’
ਓਲੀਜ਼ਾ ਜੋ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ’ਚ ਰਹਿੰਦੀ ਹੈ, ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ। ਮੇਰਾ ਦਿਲ ਰੋਂਦਾ ਹੈ ਕਿਉਂਕਿ ਮੇਰਾ ਪਰਿਵਾਰ ਉੱਥੇ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਚਾਹਾਂਗੀ ਕਿ ਯੂਕ੍ਰੇਨ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ। ਉਹ ਸ਼ਾਂਤੀਪੂਰਨ ਲੋਕ ਹਨ। ਅੱਜ ਸਾਡਾ ਦੇਸ਼ ਲੋਕਤੰਤਰ ਅਤੇ ਸ਼ਾਂਤੀ ਲਈ ਲੜ ਰਿਹਾ ਹੈ। ਉੱਥੋਂ ਦੇ ਹਾਲਾਤ ਬਹੁਤ ਖਰਾਬ ਹਨ।
ਇਹ ਵੀ ਪੜ੍ਹੋ: ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ
Ukrainian Woman married in Kashmir worried for her family’s safety pic.twitter.com/mdEWgFwp0d
— Rayees Shah (@journorayees) March 5, 2022
ਦੱਸ ਦੇਈਏ ਕਿ ਰੂਸ ਨੇ ਯੂਕ੍ਰੇਨ ਦੇ ਵੱਖ-ਵੱਖ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਸੁਤੰਤਰ ਸੰਸਥਾਵਾਂ ਦੇ ਰੂਪ ’ਚ ਮਾਨਤਾ ਦਿੱਤੀ। ਜਿਸ ਦੇ ਤਿੰਨ ਦਿਨ ਬਾਅਦ ਰੂਸੀ ਫ਼ੌਜ ਨੇ 24 ਫਰਵਰੀ ਨੂੰ ਯੂਕ੍ਰੇਨ ’ਚ ਫੌਜੀ ਕਾਰਵਾਈ ਸ਼ੁਰੂ ਕੀਤੀ। ਹੁਣ ਯੂਕ੍ਰੇਨ ’ਚ ਲਗਾਤਾਰ ਰੂਸੀ ਹਮਲੇ ਹੋ ਰਹੇ ਹਨ। ਹੁਣ ਤੱਕ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ।