NCB ਦੀ ਵੱਡੀ ਕਾਮਯਾਬੀ: UAE ਤੋਂ ਭਾਰਤ ਲਿਆਂਦਾ ਗਿਆ 13,000 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ
Friday, Aug 14, 2026 - 11:14 AM (IST)
ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਨਸ਼ੀਲੇ ਪਦਾਰਥ ਤਸਕਰੀ ਗਿਰੋਹ ਦੇ ਸਰਗਨਾ ਅਤੇ ਭਗੌੜੇ ਦੋਸ਼ੀ ਵੀਰੇਂਦਰ ਸਿੰਘ ਬਸੋਆ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸੀ ਯਕੀਨੀ ਬਣਾਈ ਹੈ। ਡਰੱਗ ਮਾਫੀਆ ਬਸੋਆ ਨੂੰ ਯੂਏਈ ਤੋਂ ਦਿੱਲੀ ਲਿਆਂਦਾ ਜਾ ਚੁੱਕਾ ਹੈ।
13 ਹਜ਼ਾਰ ਕਰੋੜ ਦੀ ਡਰੱਗ ਰੈਕੇਟ ਦਾ ਮਾਸਟਰਮਾਈਂਡ ਹੈ ਬਸੋਆ
ਡਰੱਗ ਮਾਫ਼ੀਆ ਵੀਰੇਂਦਰ ਬਸੋਆ 13 ਹਜ਼ਾਰ ਕਰੋੜ ਦੀ ਡਰੱਗ ਬਰਾਮਦਗੀ ਮਾਮਲੇ 'ਚ ਦੋਸ਼ੀ ਹੈ। ਦਿੱਲੀ, ਗੁਜਰਾਤ ਅਤੇ ਪੰਜਾਬ ਤੋਂ ਡਰੱਗ ਬਰਾਮਦ ਕੀਤੀ ਗਈ ਸੀ। ਇਹ ਆਪਰੇਸ਼ਨ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਚਲਾਇਆ ਸੀ। ਇਸ ਤੋਂ ਪਹਿਲਾਂ ਹੀ ਬਸੋਆ ਦੁਬਈ ਦੌੜ ਗਿਆ ਸੀ। ਇਸ ਤੋਂ ਬਾਅਦ ਐੱਨਸੀਬੀ 'ਚ ਵੀ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਸਰਕਾਰ ਵਿਦੇਸ਼ਾਂ 'ਚ ਲੁਕੇ ਨਸ਼ੀਲੇ ਪਦਾਰਥ ਤਸਕਰਾਂ ਦਾ ਲਗਾਤਾਰ ਲਗਾ ਰਹੀ ਹੈ ਪਤਾ
ਗ੍ਰਹਿ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਦੇਸ਼ਾਂ 'ਚ ਲੁਕੇ ਨਸ਼ੀਲੇ ਪਦਾਰਥ ਤਸਕਰਾਂ ਦਾ ਲਗਾਤਾਰ ਪਤਾ ਲਗਾ ਰਹੀ ਹੈ ਅਤੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਦੇ ਪੂਰੇ ਨੈੱਟਵਰਕ ਦਾ ਖ਼ਤਮ ਕਰ ਰਹੀ ਹੈ।''
ਉਨ੍ਹਾਂ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਯੂਏਈ ਤੋਂ ਬਸੋਆ ਦੀ ਵਾਪਸੀ ਨੂੰ ਯਕੀਨੀ ਬਣਾ ਕੇ ਨਸ਼ਿਆਂ ਵਿਰੁੱਧ ਆਪਣੀ ਜ਼ੀਰੋ-ਟਾਲਰੈਂਸ ਨੀਤੀ 'ਚ ਇਕ "ਨਵਾਂ ਮੀਲ ਪੱਥਰ" ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ,"ਦੋਸ਼ੀ ਦਾ ਪਤਾ ਲਗਾਉਣ ਲਈ ਉੱਪਰ ਤੋਂ ਹੇਠਾਂ ਅਤੇ ਹੇਠਾਂ ਤੋਂ ਉੱਪਰ ਤੱਕ ਰਣਨੀਤੀ ਅਪਣਾ ਕੇ ਸਾਡੀਆਂ ਏਜੰਸੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਨਸ਼ਾ ਤਸਕਰੀ ਕਰਨ ਵਾਲੇ ਭਾਵੇਂ ਕਿਤੇ ਵੀ ਲੁਕ ਜਾਣ, ਉਹ ਭਾਰਤੀ ਕਾਨੂੰਨ ਦੇ ਲੰਬੇ ਹੱਥ ਤੋਂ ਨਹੀਂ ਬਚ ਸਕਦੇ।'' ਦੋਸ਼ ਹੈ ਕਿ ਬਸੋਆ ਇਕ ਅੰਤਰਰਾਸ਼ਟਰੀ ਡਰੱਗ ਤਸਕਰੀ ਗਿਰੋਹ ਦਾ ਕਿੰਗਪਿਨ (ਸਰਗਨਾ) ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
