ਕੋਟਕ ਬੈਂਕ ਦੇ ਸਾਬਕਾ ਅਧਿਕਾਰੀ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਦਾ ਦੋਸ਼, 9 ਖਿਲਾਫ਼ ਚਾਰਜਸ਼ੀਟ ਦਰਜ

Saturday, Aug 08, 2026 - 12:43 PM (IST)

ਕੋਟਕ ਬੈਂਕ ਦੇ ਸਾਬਕਾ ਅਧਿਕਾਰੀ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਦਾ ਦੋਸ਼, 9 ਖਿਲਾਫ਼ ਚਾਰਜਸ਼ੀਟ ਦਰਜ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਚਕੂਲਾ ਨਗਰ ਨਿਗਮ ਦੀ ਐੱਫ.ਡੀ. ਰਾਸ਼ੀ ਵਿਚ ਹੋਏ 100 ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੇ ਮਾਮਲੇ ਵਿਚ ਵੱਡਾ ਖੁਲਾਸਾ ਕੀਤਾ ਹੈ। ਏਜੰਸੀ ਅਨੁਸਾਰ ਕੋਟਕ ਮਹਿੰਦਰਾ ਬੈਂਕ ਦੇ ਇਕ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਨਗਰ ਨਿਗਮ ਦੇ ਅਧਿਕਾਰੀ ਅਤੇ ਬੈਂਕ ਦੇ ਹੋਰ ਕਰਮਚਾਰੀਆਂ ਨਾਲ ਮਿਲ ਕੇ ਸਰਕਾਰੀ ਧਨ ਦੀ ਹੇਰਾਫੇਰੀ ਕੀਤੀ। ਇਸ ਮਾਮਲੇ ਵਿਚ ਸਾਬਕਾ ਬੈਂਕ ਅਧਿਕਾਰੀ ਸਮੇਤ 9 ਲੋਕਾਂ ਖਿਲਾਫ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਤਹਿਤ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ।

ਜਾਅਲੀ ਖਾਤਿਆਂ ਰਾਹੀਂ ਕੀਤਾ ਗਿਆ ਗਬਨ

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਪੰਚਕੂਲਾ ਨਗਰ ਨਿਗਮ ਦੇ ਨਾਂ ’ਤੇ ਫਰਜ਼ੀ ਦਸਤਾਵੇਜ਼ਾਂ ਅਤੇ ਜਾਅਲੀ ਅਧਿਕਾਰ ਪੱਤਰਾਂ ਦੀ ਵਰਤੋਂ ਕਰ ਕੇ ਫਰਜ਼ੀ ਬੈਂਕ ਖਾਤੇ ਖੋਲ੍ਹੇ ਸਨ। ਇਸ ਤੋਂ ਬਾਅਦ ਨਗਰ ਨਿਗਮ ਦੀ ਐੱਫ. ਡੀ. ਦੀ ਰਾਸ਼ੀ ਨੂੰ ਇਨ੍ਹਾਂ ਖਾਤਿਆਂ ਵਿਚ ਟਰਾਂਸਫਰ ਕਰ ਕੇ ਸਰਕਾਰੀ ਧਨ ਦਾ ਗਬਨ ਕੀਤਾ ਗਿਆ, ਜਿਸ ਨਾਲ ਹਰਿਆਣਾ ਸਰਕਾਰ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ।

ਪੋਰਸ਼, ਬੀ.ਐੱਮ. ਡਬਲਿਯੂ. ਅਤੇ ਹਾਰਲੇ-ਡੇਵਿਡਸਨ ਖਰੀਦੇ

ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਥਿਤ ਘਪਲੇ ਤੋਂ ਪ੍ਰਾਪਤ ਕੀਤੀ ਰਕਮ ਨਾਲ ਕਈ ਮਹਿੰਗੇ ਅਤੇ ਲਗਜ਼ਰੀ ਵਾਹਨ ਖਰੀਦੇ ਗਏ ਸਨ। ਇਨ੍ਹਾਂ ਵਿਚ ਪੋਰਸ਼ ਕੇਯੇਨ, ਬੀ. ਐੱਮ. ਡਬਲਯੂ. ਦੇ ਵੱਖ-ਵੱਖ ਮਾਡਲ, ਜੀਪ ਰੈਂਗਲਰ, ਟੋਇਟਾ ਲੈਂਡ ਕਰੂਜ਼ਰ ਅਤੇ ਹਾਰਲੇ-ਡੇਵਿਡਸਨ ਮੋਟਰਸਾਈਕਲ ਸ਼ਾਮਲ ਹਨ। ਈ. ਡੀ. ਅਨੁਸਾਰ ਬਾਅਦ ਵਿਚ ਇਨ੍ਹਾਂ ਵਿਚੋਂ ਕਈ ਵਾਹਨ ਤੀਜੇ ਪੱਖ (ਥਰਡ ਪਾਰਟੀ) ਨੂੰ ਵੇਚ ਵੀ ਦਿੱਤੇ ਗਏ।

ਈ.ਡੀ. ਵਲੋਂ 30 ਜੁਲਾਈ ਨੂੰ ਵਿਸ਼ੇਸ਼ ਪੀ. ਐੱਮ.ਐੱਲ.ਏ. ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ਾਂ ਅਤੇ ਸਬੂਤਾਂ ਦੀ ਨਿਆਇਕ ਜਾਂਚ ਕੀਤੀ ਜਾਵੇਗੀ। ਏਜੰਸੀ ਧਨ ਦੇ ਲੈਣ-ਦੇਣ, ਜਾਇਦਾਦਾਂ ਦੀ ਖਰੀਦ ਅਤੇ ਮਨੀ ਲਾਂਡਰਿੰਗ ਦੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਖਿਲਾਫ਼ ਲਾਏ ਗਏ ਦੋਸ਼ਾਂ ’ਤੇ ਅੰਤਿਮ ਫੈਸਲਾ ਅਦਾਲਤੀ ਸੁਣਵਾਈ ਤੋਂ ਬਾਅਦ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News