''''ਕਿੱਥੇ ਗਿਆ 1000 ਕਰੋੜ..?'''', IIT ਦਿੱਲੀ ਦੇ ਹੋਸਟਲ ''ਚ ਬਣੇ ਹੜ੍ਹ ਵਰਗੇ ਹਾਲਾਤ, ਵੀਡੀਓ ਵਾਇਰਲ

Wednesday, Aug 05, 2026 - 12:34 PM (IST)

''''ਕਿੱਥੇ ਗਿਆ 1000 ਕਰੋੜ..?'''', IIT ਦਿੱਲੀ ਦੇ ਹੋਸਟਲ ''ਚ ਬਣੇ ਹੜ੍ਹ ਵਰਗੇ ਹਾਲਾਤ, ਵੀਡੀਓ ਵਾਇਰਲ

ਨਵੀਂ ਦਿੱਲੀ- IIT ਦਿੱਲੀ ਵਰਗੇ ਦੇਸ਼ ਦੇ ਸਭ ਤੋਂ ਵੱਡੇ ਅਤੇ ਵੱਕਾਰੀ ਕਾਲਜ ਦੇ ਕੈਂਪਸ 'ਚ ਗੋਡਿਆਂ ਤੱਕ ਪਾਣੀ ਭਰਿਆ ਹੋਇਆ ਹੈ। ਉੱਥੇ ਦੇ ਇਕ ਵਿਦਿਆਰਥੀ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨੇ ਕੈਂਪਸ ਦੀਆਂ ਸਹੂਲਤਾਂ ਅਤੇ ਰੱਖ-ਰਖਾਅ ਦੇ ਮਿਆਰਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਭਾਰੀ ਬਾਰਿਸ਼ ਕਾਰਨ ਪੂਰਾ ਕੈਂਪਸ ਤਲਾਅ ਬਣ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਦਿਆਰਥੀ ਨੇ ਪ੍ਰਸ਼ਾਸਨ ਦੀ ਜਵਾਬਦੇਹੀ 'ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਹੈ ਕਿ ਜੇਕਰ ਸੰਸਥਾ ਦਾ ਸਾਲਾਨਾ ਰੱਖ-ਰਖਾਅ ਬਜਟ ਕਥਿਤ ਤੌਰ 'ਤੇ 1,000 ਕਰੋੜ ਰੁਪਏ ਹੈ, ਤਾਂ ਫਿਰ ਅਜਿਹੀਆਂ ਸਮੱਸਿਆਵਾਂ ਕਿਉਂ ਪੈਦਾ ਹੋ ਰਹੀਆਂ ਹਨ। ਵਿਦਿਆਰਥੀ ਨੇ ਇੰਨੇ ਵੱਡੇ ਫੰਡਾਂ ਦੀ ਵਰਤੋਂ 'ਤੇ ਹੈਰਾਨੀ ਪ੍ਰਗਟਾਈ ਹੈ। ਸਿਰਫ ਬਾਹਰੀ ਕੈਂਪਸ ਹੀ ਨਹੀਂ, ਸਗੋਂ ਪ੍ਰੀਮੀਅਮ ਮੈਸ ਜਿਸ ਲਈ ਵਿਦਿਆਰਥੀ ਪ੍ਰਤੀ ਸਮੈਸਟਰ 36,000 ਰੁਪਏ ਫੀਸ ਭਰਦੇ ਹਨ, ਉਸ ਦੀ ਹਾਲਤ ਵੀ ਬਹੁਤ ਮਾੜੀ ਹੈ। ਇਸ ਘਟਨਾ ਤੋਂ ਬਾਅਦ ਦੇਸ਼ ਦੇ ਚੋਟੀ ਦੇ ਵਿਦਿਅਕ ਅਦਾਰਿਆਂ 'ਚ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਨੂੰ ਲੈ ਕੇ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News