ਦਿੱਲੀ ਏਅਰਪੋਰਟ ''ਤੇ ਖਿਡੌਣੇ ਵਾਲੇ ਇਲੈਕਟ੍ਰਿਕ ਸਕੂਟਰ ਦੇ ਟਾਇਰ ''ਚ ਲੁਕਾ ਕੇ ਲਿਆਂਦਾ ਸੋਨਾ ਜ਼ਬਤ

Friday, Aug 07, 2026 - 05:56 PM (IST)

ਦਿੱਲੀ ਏਅਰਪੋਰਟ ''ਤੇ ਖਿਡੌਣੇ ਵਾਲੇ ਇਲੈਕਟ੍ਰਿਕ ਸਕੂਟਰ ਦੇ ਟਾਇਰ ''ਚ ਲੁਕਾ ਕੇ ਲਿਆਂਦਾ ਸੋਨਾ ਜ਼ਬਤ

ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਜੇਦਾਹ ਤੋਂ ਮੁੰਬਈ ਹੁੰਦੇ ਹੋਏ ਪਹੁੰਚੇ ਇਕ ਯਾਤਰੀ ਨੂੰ ਸੋਨੇ ਦੀ ਤਸਕਰੀ ਕਰਨ ਦੇ ਦੋਸ਼ ਚ ਫੜ੍ਹਿਆ ਗਿਆ ਹੈ। ਉਸ ਨੇ ਸੋਨਾ ਖਿਡੌਣੇ ਵਾਲੇ ਇਲੈਕਟ੍ਰਿਕ ਸਕੂਟਰ ਦੇ ਟਾਇਰ 'ਚ ਲੁਕਾਇਆ ਹੋਇਆ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ ਅਨੁਸਾਰ, ਖੁਫੀਆ ਸੂਚਨਾ ਅਤੇ ਯਾਤਰੀ ਦੀ ਜਾਣਕਾਰੀ ਦੇ ਆਧਾਰ 'ਤੇ ਕਸਟਮ ਅਧਿਕਾਰੀਆਂ ਨੇ 6 ਅਗਸਤ ਨੂੰ ਹਵਾਈ ਅੱਡੇ ਦੇ ਟਰਮਿਨਲ-ਇਕ 'ਤੇ ਦਿੱਲੀ ਪਹੁੰਚਣ ਤੋਂ ਬਾਅਦ ਯਾਤਰੀ ਨੂੰ ਰੋਕ ਲਿਆ। ਬਿਆਨ 'ਚ ਕਿਹਾ ਗਿਆ ਕਿ ਯਾਤਰੀ ਜੇਦਾਹ ਤੋਂ ਮੁੰਬਈ ਅਤੇ ਉੱਥੋਂ ਦਿੱਲੀ ਪਹੁੰਚਿਆ ਸੀ। 

ਉਸ ਦੇ ਰਜਿਸਟਰਡ ਸਮਾਨ 'ਚ ਘਰੇਲੂ ਸਮਾਨ ਦੇ ਨਾਲ ਇਕ ਖਿਡੌਣਾ ਇਲੈਕਟ੍ਰਿਕ ਸਕੂਟਰ ਵੀ ਸ਼ਾਮਲ ਸੀ। ਕਸਟਮ ਵਿਭਾਗ ਦੇ ਅਨੁਸਾਰ, ਅਧਿਕਾਰੀਆਂ ਨੇ ਬੈਗ ਅਤੇ ਰਜਿਸਟਰਡ ਸਮਾਨ ਦੇ ਐਕਸ-ਰੇ ਸਕੈਨ ਦੌਰਾਨ ਕੁਝ ਸ਼ੱਕੀ ਚੀਜ਼ਾਂ ਦੇਖੀਆਂ। ਹਾਲਾਂਕਿ ਡੋਰ ਫਰੇਮ ਮੈਟਲ ਡਿਟੈਕਟਰ (DFMD) 'ਚੋਂ ਲੰਘਣ 'ਤੇ ਕੋਈ ਚਿਤਾਵਨੀ ਸੰਕੇਤ ਨਹੀਂ ਮਿਲੇ। ਅਧਿਕਾਰੀਆਂ ਨੇ ਇਲੈਕਟ੍ਰਿਕ ਸਕੂਟਰ ਦੀ ਪੂਰੀ ਜਾਂਚ ਕੀਤੀ। ਜਾਂਚ ਦੌਰਾਨ, 24-ਕੈਰੇਟ ਸੋਨੇ ਦੇ 19 ਕੱਟੇ ਹੋਏ ਟੁਕੜੇ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਕੁੱਲ ਭਾਰ 869.5 ਗ੍ਰਾਮ ਸੀ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਨੂੰ ਤਸਕਰੀ ਦੇ ਉਦੇਸ਼ਾਂ ਲਈ ਲੁਕਾਇਆ ਗਿਆ ਸੀ। ਕਸਟਮ ਵਿਭਾਗ ਨੇ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News