ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡਾ ਉਛਾਲ, 3 ਮਹੀਨਿਆਂ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚਿਆ

Thursday, Aug 06, 2026 - 02:18 PM (IST)

ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡਾ ਉਛਾਲ, 3 ਮਹੀਨਿਆਂ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚਿਆ

ਨਵੀਂ ਦਿੱਲੀ - ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 31 ਜੁਲਾਈ ਤੱਕ ਲਗਭਗ 3 ਮਹੀਨਿਆਂ ਦੇ ਸਭ ਤੋਂ ਉੱਚ ਪੱਧਰ 692.9 ਬਿਲੀਅਨ ਡਾਲਰ 'ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਜਾਰੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਮੁਤਾਬਕ ਇੱਕ ਹਫ਼ਤੇ ਵਿੱਚ ਭੰਡਾਰ ਵਿੱਚ ਲਗਭਗ 10.5 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ, ਜੋ ਕਿ 30 ਜਨਵਰੀ ਨੂੰ ਖਤਮ ਹੋਏ ਹਫ਼ਤੇ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।

ਵਿਦੇਸ਼ੀ ਮੁਦਰਾ ਦਾ ਵੱਡਾ ਭੰਡਾਰ ਕੇਂਦਰੀ ਬੈਂਕ ਨੂੰ ਭਾਰਤੀ ਰੁਪਏ ਦਾ ਬਚਾਅ ਕਰਨ ਦੀ ਵਧੇਰੇ ਸਮਰੱਥਾ ਦਿੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭੰਡਾਰ ਵਿੱਚ ਹੋਏ ਵਾਧੇ ਦਾ ਮੁੱਖ ਕਾਰਨ RBI ਵੱਲੋਂ ਜੂਨ ਵਿੱਚ ਸ਼ੁਰੂ ਕੀਤੀ ਗਈ ਫਾਰੇਨ ਕਰੰਸੀ ਡਿਪਾਜ਼ਿਟ ਸਕੀਮ ਹੈ। ਇਸ ਯੋਜਨਾ ਤਹਿਤ ਬੈਂਕਾਂ ਦੁਆਰਾ 31 ਜੁਲਾਈ ਤੱਕ 36.7 ਅਰਬ ਡਾਲਰ ਇਕੱਠੇ ਕੀਤੇ ਗਏ ਹਨ। ਜਿਹੜੇ ਹਫਤੇ ਦਾ ਇਹ ਡਾਟਾ ਹੈ, ਉਸ ਦੌਰਾਨ ਰੁਪਿਆ 1.2 ਫੀਸਦੀ ਮਜ਼ਬੂਤ ਹੋ ਕੇ 95.38 ਪ੍ਰਤੀ ਡਾਲਰ 'ਤੇ ਪਹੁੰਚ ਗਿਆ, ਜੋ 4 ਮਹੀਨਿਆਂ ਵਿੱਚ ਇਸ ਦੀ ਸਭ ਤੋਂ ਵੱਡੀ ਹਫਤਾਵਾਰੀ ਤੇਜ਼ੀ ਹੈ।
 


author

cherry

Content Editor

Related News