ਭਾਰਤ-ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ ''ਚ ਵਪਾਰ ਦੁੱਗਣਾ ਕਰਨ ਦਾ ਰੱਖਣਾ ਚਾਹੀਦਾ ਟੀਚਾ : ਗੋਇਲ

Monday, Aug 03, 2026 - 02:04 PM (IST)

ਭਾਰਤ-ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ ''ਚ ਵਪਾਰ ਦੁੱਗਣਾ ਕਰਨ ਦਾ ਰੱਖਣਾ ਚਾਹੀਦਾ ਟੀਚਾ : ਗੋਇਲ

ਨਵੀਂ ਦਿੱਲੀ- ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ 'ਚ ਦੋ-ਪੱਖੀ ਵਪਾਰ ਦੁੱਗਣਾ ਕਰਨ ਦਾ ਟੀਚਾ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਖਨਨ, ਦਵਾਈ ਅਤੇ ਸਿਹਤ ਸੇਵਾ ਵਰਗੇ ਖੇਤਰਾਂ 'ਚ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਹਨ। ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਵਪਾਰ ਲਗਭਗ 1.5 ਅਰਬ ਅਮਰੀਕੀ ਡਾਲਰ ਦਾ ਹੈ। ਉਨਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ 'ਚ ਵਪਾਰ ਨੂੰ ਮੋਹਰੀ ਭੂਮਿਕਾ ਨਿਭਾਉਣੀ ਹੋਵੇਗੀ। ਵਣਜ ਅਤੇ ਉਦਯੋਗ ਮੰਤਰੀ ਨੇ ਇੱਥੇ 'ਇੰਡੀਆ-ਉਜ਼ਬੇਕਿਸਤਾਨ ਬਿਜ਼ਨੈੱਸ ਫੋਰਮ' ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਆਓ, ਅਗਲੇ ਤਿੰਨ ਸਾਲਾਂ 'ਚ ਦੋ-ਪੱਖੀ ਵਪਾਰ ਦੁੱਗਣਾ ਕਰਨ ਦਾ ਟੀਚਾ ਰੱਖੀਏ।''

ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਇਕ-ਦੂਜੇ ਦੀ ਅਰਥਵਿਵਸਥਾ 'ਚ ਨਿਵੇਸ਼ ਕਰਨ ਦੀ ਵੀ ਅਪੀਲ ਕੀਤੀ। ਗੋਇਲ ਨੇ ਕਿਹਾ ਕਿ ਜਿੱਥੇ ਭਾਰਤ ਸੂਚਨਾ ਤਕਨਾਲੋਜੀ (ਆਈਟੀ) ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਰਗੇ ਖੇਤਰਾਂ 'ਚ ਮਜ਼ਬੂਤ ਹੈ... ਉੱਥੇ ਹੀ ਉਜ਼ਬੇਕਿਸਤਾਨ ਖਨਨ ਅਤੇ ਕਪਾਹ ਉਤਪਾਦਨ ਵਰਗੇ ਖੇਤਰਾਂ 'ਚ ਮੌਕੇ ਪ੍ਰਦਾਨ ਕਰਦਾ ਹੈ। ਮੰਤਰੀ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਗੱਲਬਾਤ ਸ਼ੁਰੂ ਕਰਨ 'ਤੇ ਵਿਚਾਰ ਕਰਨ ਤਾਂ ਇਹ ਇਕ ਚੰਗਾ ਵਿਚਾਰ ਹੈ। ਅਸੀਂ ਇਸ ਵੱਲ ਅੱਗੇ ਵਧ ਸਕਦੇ ਹਾਂ।''

ਪ੍ਰੋਗਰਾਮ 'ਚ ਉਜ਼ਬੇਕਿਸਤਾਨ ਦੇ ਨਿਵੇਸ਼, ਉਦਯੋਗ ਅਤੇ ਵਪਾਰ ਮੰਤਰੀ ਲਾਜ਼ਿਜ਼ ਕੁਦਰਾਤੋਵ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਮੌਜੂਦਾ ਵਪਾਰ ਅਸਲ ਸੰਭਾਵਨਾਵਾਂ ਦੀ ਤੁਲਨਾ 'ਚ ਕਾਫ਼ੀ ਘੱਟ ਹੈ ਅਤੇ ਇਸ ਨੂੰ ਵਧਾਉਣ ਲਈ ਦੋਵੇਂ ਪੱਖਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਜ਼ਬੇਕਿਸਤਾਨ 'ਚ ਕਰੀਬ 400 ਭਾਰਤੀ ਕੰਪਨੀਆਂ ਕੰਮ ਕਰ ਰਹੀਆਂ ਹਨ। ਕੁਰਦਾਤੋਵ ਨੇ ਇਸਪਾਤ, ਦਵਾਈ, ਸਿਹਤ ਸੇਵਾ, ਖਨਨ ਅਤੇ ਵਾਹਨ ਖੇਤਰ 'ਚ ਭਾਰਤੀ ਨਿਵੇਸ਼ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News