PM ਮੋਦੀ ਨੇ ਗਲਾਸਗੋ ''ਚ ਭਾਰਤ ਦੇ ਗਲਤ ਨਕਸ਼ੇ ''ਤੇ ਇਤਰਾਜ਼ ਜਤਾਉਣ ਲਈ ਲਵਲੀਨਾ ਦੀ ਕੀਤੀ ਪ੍ਰਸ਼ੰਸਾ
Monday, Aug 10, 2026 - 01:52 PM (IST)
ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਗਲਾਸਗੋ ਦੇ ਇਕ ਰੈਸਟੋਰੈਂਟ 'ਚ ਭਾਰਤ ਦੇ ਗਲਤ ਨਕਸ਼ੇ 'ਤੇ ਇਤਰਾਜ਼ ਜਤਾਇਆ ਸੀ। ਪੀਐੱਮ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂਆਂ ਨਾਲ ਆਪਣੀ ਗੈਰ-ਰਸਮੀ ਗੱਲਬਾਤ ਦੌਰਾਨ ਲਵਲੀਨਾ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਗੱਲਬਾਤ ਦੌਰਾਨ ਚੁਟਕੁਲੇ ਸੁਣਾਏ ਅਤੇ ਤਗਮਾ ਜੇਤੂਆਂ ਤੋਂ ਖੇਡਾਂ ਲਈ ਤਿਆਰੀਆਂ ਅਤੇ ਗਲਾਸਗੋ 'ਚ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਸੁਣਿਆ।
ਪੀਐੱਮ ਮੋਦੀ ਦੇ ਦਫਤਰ ਨੇ ਸੋਮਵਾਰ ਨੂੰ ਇਸ ਦਾ ਵੀਡੀਓ ਜਾਰੀ ਕੀਤਾ। ਉਨ੍ਹਾਂ ਨੇ 75 ਕਿਲੋਗ੍ਰਾਮ ਵਰਗ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਲਵਲੀਨਾ ਨੂੰ ਪੁੱਛਿਆ,"ਕੀ ਹੋਇਆ ਉਹ ਰੈਸਟੋਰੈਂਟ ਵਾਲਿਆਂ ਨਾਲ ਝਗੜਾ ਕਰ ਰਹੀ ਸੀ?" ਅਸਾਮ ਦੇ ਮੁੱਕੇਬਾਜ਼ ਨੇ ਹੱਸਦੇ ਹੋਏ ਜਵਾਬ ਦਿੱਤਾ,"ਇਹ ਇਕ ਖੁਸ਼ੀ ਦਾ ਮੌਕਾ ਸੀ। ਅਸੀਂ ਜਸ਼ਨ ਮਨਾ ਰਹੇ ਸੀ ਅਤੇ ਮੈਨੂੰ ਦੇਸ਼ ਦਾ ਗਲਤ ਨਕਸ਼ਾ ਦੇਖਣਾ ਚੰਗਾ ਨਹੀਂ ਲੱਗਾ। ਮੈਂ ਉਨ੍ਹਾਂ ਨੂੰ ਨਿਮਰਤਾ ਨਾਲ ਦੱਸਿਆ ਅਤੇ ਉਨ੍ਹਾਂ ਨੇ ਬਦਲਾਅ ਵੀ ਕਰ ਦਿੱਤਾ।" ਪੀਐੱਮ ਮੋਦੀ ਨੇ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਇਕ ਸਮਝਦਾਰੀ ਭਰਿਆ ਕੰਮ ਸੀ, ਖਾਸ ਕਰਕੇ ਉਸ ਸਮੇਂ ਜਦੋਂ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਸੀ। ਉਨ੍ਹਾਂ ਕਿਹਾ,"ਖੇਡਾਂ ਦੀ ਸਮਾਪਤੀ ਅਤੇ ਜਸ਼ਨ ਦੇ ਵਿਚਕਾਰ ਉਸ ਨਕਸ਼ੇ ਦੀ ਮਹੱਤਤਾ ਨੂੰ ਪਛਾਣਿਆ। ਮੈਂ ਤੁਹਾਨੂੰ ਸੱਚ ਦੱਸ ਸਕਦਾ ਹਾਂ, ਉਹ ਵੀਡੀਓ ਆਮ ਨਹੀਂ ਸੀ। ਲੋਕ ਇਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਣਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
