ਕੈਬ ਡਰਾਈਵਰ ਦੀ ਪਤਨੀ ਅਤੇ ਮਜ਼ਦੂਰ ਬੀਬੀ ਲੜੇਗੀ ਚੋਣ, ਇਸ ਪਾਰਟੀ ਨੇ ਦਿੱਤੀ ਟਿਕਟ

Thursday, Nov 26, 2020 - 06:17 PM (IST)

ਹੈਦਰਾਬਾਦ— ਆਗਾਮੀ 1 ਦਸੰਬਰ 2020 ਨੂੰ ਹੈਦਰਾਬਾਦ ਵਿਚ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਹੋਣ ਵਾਲੀਆਂ ਹਨ। ਪਹਿਲੀ ਵਾਰ ਇਨ੍ਹਾਂ ਚੋਣਾਂ 'ਚ ਗਰੀਬ ਤਬਕੇ ਦੀਆਂ ਦੋ ਬੀਬੀਆਂ ਚੋਣ ਮੈਦਾਨ 'ਚ ਉਤਰੀਆਂ ਹਨ। ਇਨ੍ਹਾਂ ਦੋਹਾਂ ਬੀਬੀਆਂ ਨੂੰ- ਫਰਹਾਨਾ ਅਤੇ ਰੇਖਾ ਨੂੰ ਤੇਲੁਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਵਲੋਂ ਟਿਕਟ ਦਿੱਤੀ ਗਈ ਹੈ। ਫਰਹਾਨਾ ਦੇ ਪਤਨੀ ਕੈਬ ਡਰਾਈਵਰ ਹਨ, ਜਦਕਿ ਰੇਖਾ ਕੱਪੜੇ ਪ੍ਰੈੱਸ ਕਰਦੀ ਹੈ। 

PunjabKesari

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਫਰਹਾਨਾ ਨੇ ਕਿਹਾ ਕਿ ਜੇਕਰ ਉਹ ਚੋਣ ਜਿੱਤ ਜਾਂਦੀ ਹੈ, ਤਾਂ ਆਪਣੇ ਖੇਤਰ ਦੇ ਵਿਕਾਸ ਲਈ ਸਖਤ ਮਿਹਨਤ ਕਰੇਗੀ। ਫਰਹਾਨਾ ਦਾ ਕਹਿਣਾ ਹੈ ਕਿ ਮੈਂ ਇਕ ਹੇਠਲੇ ਵਰਗ ਦੇ ਪਰਿਵਾਰ ਤੋਂ ਆਉਂਦੀ ਹੈ। ਮੇਰੇ ਪਤੀ ਇਕ ਕੈਬ ਡਰਾਈਵਰ ਹਨ। ਅਸੀਂ ਮੁੱਢਲੀਆਂ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਕਈ ਵਾਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਪਰ ਉਹ ਸਾਡੀ ਮਦਦ ਲਈ ਅੱਗੇ ਨਹੀਂ ਆਏ। ਮੇਰੇ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਦੀ ਬਹੁਤ ਸਮੱੱਸਿਆ ਹੈ। ਇਸ ਲਈ ਮੈਂ ਚੋਣਾਂ ਲੜਨ ਫ਼ੈਸਲਾ ਲਿਆ ਹੈ। 

PunjabKesari

ਓਧਰ ਰੇਖਾ ਦਾ ਕਹਿਣਾ ਹੈ ਕਿ ਉਹ ਖੁਸ਼ ਹੈ ਕਿ ਉਸ ਨੂੰ ਚੋਣਾਂ ਲੜਨ ਦਾ ਮੌਕਾ ਮਿਲਿਆ ਹੈ। ਅਕਸਰ ਅਮੀਰ ਹੀ ਚੋਣ ਲੜਦੇ ਹਨ ਅਤੇ ਆਪਣੀ ਬਿਹਤਰੀ ਲਈ ਚੋਣ ਜਿੱਤਦੇ ਹਨ। ਗਰੀਬਾਂ ਜਾਂ ਲੋੜਵੰਦਾਂ ਦੀ ਸੇਵਾ ਲਈ ਉਹ ਜ਼ਿਆਦਾ ਕੁਝ ਨਹੀਂ ਕਰਦੇ। ਸਾਡੇ ਘਰ ਦੇ ਸਾਹਮਣੇ ਜ਼ਿਆਦਾਤਰ ਸਮਾਂ ਸੀਵਰੇਜ ਓਵਰ ਫਲੋਅ ਹੁੰਦਾ ਹੈ। ਅਸੀਂ ਕਈ ਮੁੱਦਿਆਂ 'ਤੇ ਲੜ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ ਟੀ. ਡੀ. ਪੀ. ਨੇ ਮੈਨੂੰ ਚੋਣ ਲੜਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।


Tanu

Content Editor

Related News