ਰਾਸ਼ਟਰੀ ਗੀਤ ਅਪਮਾਨ ਮਾਮਲਾ : ਦੋ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ
Thursday, Nov 23, 2017 - 04:09 PM (IST)
ਰਾਜੌਰੀ— ਰਾਜੌਰੀ ਦੇ ਬਾਬਾ ਗੁਲਾਮ ਸ਼ਾਹ ਬਡਸ਼ਾਹ ਯੂਨੀਵਰਸਿਟੀ ਦੇ ਵਿਦਿਆਰਥੀ 'ਚ ਇਕ ਪ੍ਰੋਗਰਾਮ ਦੌਰਾਨ ਰਾਸ਼ਟਰੀ ਗੀਤ ਅਪਮਾਨ ਮਾਮਲੇ 'ਚ ਦੋ ਵਿਦਿਆਰਥੀਆਂ ਖਿਲਾਫ ਐੈੱਫ. ਆਈ. ਆਰ ਦਰਜ ਕੀਤੀ ਗਈ ਹੈ। ਇਹ ਦੋਵੇਂ ਵਿਦਿਆਰਥੀ ਪ੍ਰੋਗਰਾਮ 'ਚ ਉਸ ਸਮੇਂ ਸੈਲਫੀ ਲੈਂਦੇ ਦੇਖੇ ਗਏ, ਜਦੋਂ ਲੋਕ ਰਾਸ਼ਟਰ ਗੀਤ ਦੌਰਾਨ ਖੜੇ ਹੋਏ ਸਨ। ਤਸਵੀਰਾਂ ਅਤੇ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ 'ਚ ਕਾਫੀ ਬਵਾਲ ਹੋਇਆ ਅਤੇ ਵਿਦਿਆਰਥੀਆਂ ਦੀ ਨਿੰਦਾ ਕੀਤੀ ਗਈ ਹੈ। ਡੀ. ਸੀ. ਰਾਜੌਰੀ ਨੇ ਕਿਹਾ ਸੀ ਕਿ ਉਹ ਮਾਮਲੇ 'ਚ ਉਚਿਤ ਕਾਰਵਾਈ ਕਰਨਗੇ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਨੇ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਕਸ਼ਮੀਰ 'ਚ ਸਪੋਰਟਸ ਡੇਅ ਦੇ ਪ੍ਰੋਗਰਾਮ ਦੌਰਾਨ ਰਾਸ਼ਟਰੀ ਗੀਤ ਲੱਗਣ 'ਚ ਵਿਦਿਆਰਥੀਆਂ ਨੇ ਕਾਫੀ ਹੰਗਾਮਾ ਕੀਤਾ ਸੀ। ਨਾਲ ਹੀ ਜੰਮੂ ਵਿਵੀ 'ਚ ਵੀ ਸਪੋਰਟਸ ਪ੍ਰੋਗਰਾਮ ਦੌਰਾਨ ਕਸ਼ਮੀਰੀ ਵਿਦਿਆਰਥੀ ਰਾਸ਼ਟਰੀ ਗੀਤ ਦੌਰਾਨ ਖੜ੍ਹੇ ਨਹੀਂ ਹੋਏ ਸਨ ਅਤੇ ਹੁਣ ਇਹ ਮਾਮਲਾ ਭੱਖਦਾ ਜਾ ਰਿਹਾ ਹੈ।
