ਇਕ ਟਵੀਟ ਨੇ ਬਚਾਈ 26 ਨਾਬਾਲਗ ਲੜਕੀਆਂ ਦੀ ਜਾਨ

07/07/2018 4:59:47 PM

ਨਵੀਂ ਦਿੱਲੀ— ਜੇਕਰ ਇਨਸਾਨ ਜਾਗਰੂਕ ਹੋਵੇ ਤਾਂ ਉਹ ਅਪਰਾਧ ਨੂੰ ਘੱਟ ਕਰਨ 'ਚ ਪੁਲਸ ਅਤੇ ਸਰਕਾਰ ਦੋਵਾਂ ਦੀ ਮਦਦ ਕਰ ਸਕਦਾ ਹੈ। ਇਸ ਨਾਲ ਅਪਰਾਧੀਆਂ ਦੇ ਹੌਸਲੇ ਟੁੱਟਣਗੇ ਅਤੇ ਇਕ ਬਿਹਤਰ ਸਮਾਜ ਬਣਾਉਣ 'ਚ ਮਦਦ ਵੀ ਮਿਲੇਗੀ। ਇਕ ਆਦਰਸ਼ ਸ਼੍ਰੀਵਾਸਤਵ ਨਾਂ ਦੇ ਇਕ ਵਿਅਕਤੀ ਦੀ ਬਹਾਦਰੀ ਨਾਲ 26 ਲੜਕੀਆਂ ਦੀ ਜਾਨ ਬਚਾਈ ਗਈ ਹੈ।
ਜਾਣਕਾਰੀ ਮੁਤਾਬਕ ਐਕਸਪ੍ਰਐੱਸ 'ਚ ਸਫਰ ਕਰ ਰਹੇ ਯਾਤਰੀ ਦੇ ਇਕ ਟਵੀਟ ਨੇ ਟਰੇਨ 'ਚ ਯਾਤਰਾ ਕਰ ਰਹੀਆਂ 26 ਨਾਬਾਲਗ ਲੜਕੀਆਂ ਨੂੰ ਬਚਾ ਲਿਆ। ਪੁਲਸ ਨੇ ਇਸ ਮਾਮਲੇ 'ਚ ਮਨੁੱਖੀ ਤਸਕਰੀ ਦਾ ਸ਼ੱਕ ਵੀ ਜਤਾਇਆ ਹੈ। ਪੁਲਸ ਨੇ ਲੜਕੀਆਂ ਨੂੰ ਲੈ ਕੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਮੁਜੱਫਰਪੁਰ-ਬਾਂਦਰਾ ਅਵਧ ਐਕਸਪ੍ਰੈੱਸ ਟਰੇਨ 'ਚ ਸਫਰ ਕਰ ਰਹੇ ਯਾਤਰੀ ਆਦਰਸ਼ ਸ਼੍ਰੀਵਾਸਤਵ ਨੇ 5 ਜੁਲਾਈ ਨੂੰ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਟਰੇਨ ਦੇ ਐੱਸ-5 ਕੋਚ 'ਚ ਸਫਰ ਕਰ ਰਹੇ ਹਨ, ਜਿਸ 'ਚ ਕਰੀਬ 25 ਨਾਬਾਲਗ ਲੜਕੀਆਂ ਹਨ, ਜੋ ਰੋ ਰਹੀਆਂ ਹਨ ਅਤੇ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਟਵੀਟ 'ਤੇ ਅਧਿਕਾਰੀਆਂ ਨੇ ਜਾਂਚ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਗੋਰਖਪੁਰ 'ਚ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਨੇ 26 ਲੜਕੀਆਂ ਨੂੰ ਕੋਚ ਤੋਂ ਬਰਾਮਦ ਕਰ ਲਿਆ ਗਿਆ ਹੈ।


Related News