6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਇੰਝ ਬਚਾਈ ਜਾਨ

Saturday, May 18, 2024 - 03:20 AM (IST)

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਇਲਾਕੇ ਤੋਂ ਇਨਸਾਨੀਅਤ ਨੂੰ ਸਲਾਮ ਕਰਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਇਕ ਵਾਰ ਸਾਬਿਤ ਕਰ ਦਿੱਤਾ ਹੈ ਕਿ ਡਾਕਟਰ ਨੂੰ ਆਖ਼ਿਰ ਕਿਉਂ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਅਸਲ 'ਚ ਵਿਜੈਵਾੜਾ 'ਚ ਕਰੀਬ 6 ਸਾਲਾ ਇਕ ਬੱਚਾ, ਜਿਸ ਨੂੰ ਬਿਜਲੀ ਦਾ ਝਟਕਾ ਲੱਗਿਆ ਸੀ, ਉਹ ਸੜਕ ਕੰਢੇ ਹੀ ਬੇਹੋਸ਼ ਹੋ ਕੇ ਡਿੱਗ ਗਿਆ ਸੀ। 

ਉਸ ਦੇ ਮਾਪਿਆਂ ਨੇ ਉਸ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਦੀ ਧੜਕਣ ਮੱਠੀ ਹੁੰਦੀ ਜਾ ਰਹੀ ਸੀ। ਅਜਿਹੇ 'ਚ ਉਨ੍ਹਾਂ ਨੇ ਉਸ ਨੂੰ ਹਸਪਤਾਲ ਲਿਜਾਣਾ ਹੀ ਸਹੀ ਸਮਝਿਆ। ਉਹ ਪੁੱਤਰ ਨੂੰ ਮੋਢੇ 'ਤੇ ਚੁੱਕ ਕੇ ਹਸਪਤਾਲ ਵੱਲ ਨੂੰ ਪੈਰ ਕੱਢੇ ਤਾਂ ਇਕ ਮਹਿਲਾ ਡਾਕਟਰ ਉਨ੍ਹਾਂ ਨੂੰ ਦੇਖ ਕੇ ਰੁਕ ਗਈ। 

ਇਹ ਵੀ ਪੜ੍ਹੋ- ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਇੰਝ ਕੀਤਾ ਕਾਬੂ

ਜਾਣਕਾਰੀ ਮੁਤਾਬਕ ਇਸ ਡਾਕਟਰ ਦਾ ਨਾਂ ਨਨਾਪਾਨੇਨੀ ਰਾਵਲੀ ਹੈ ਤੇ ਉਹ ਮੈਡਸੀ ਹਸਪਤਾਲ ਵਿਖੇ ਆਪਸਟੈਟ੍ਰੀਸ਼ੀਅਨ ਵਜੋਂ ਕੰਮ ਕਰਦੀ ਹੈ। ਉਸ ਨੇ ਉੱਥੇ ਰੁਕ ਕੇ ਪੁੱਛਿਆ ਕਿ ਬੱਚੇ ਨੂੰ ਕੀ ਹੋਇਆ ਹੈ, ਤਾਂ ਉਨ੍ਹਾਂ ਨੇ ਆਪਣੇ ਬੱਚੇ ਦੀ ਮੌਜੂਦਾ ਹਾਲਾਤ ਬਾਰੇ ਦੱਸਿਆ। 

ਉਸ ਨੇ ਤੁਰੰਤ ਬੱਚੇ ਨੂੰ ਸੜਕ 'ਤੇ ਲਿਟਾਇਆ ਤੇ ਉਸ ਨੂੰ ਉਸ ਦੀ ਛਾਤੀ ਦਬਾ ਕੇ ਸੀ.ਪੀ.ਆਰ. ਦੇ ਕੇ ਉਸ ਦੀ ਜਾਨ ਬਚਾ ਲਈ ਤੇ ਬੱਚੇ ਦੀ ਧੜਕਨ ਮੁੜ ਚੱਲ ਪਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। 

#vijayawada #doctor #cpr #heartStroke #andhrapradesh pic.twitter.com/I4mlgzHDyG

— venkat Reddy🚩 🇮🇳 (@raithubidda89) May 17, 2024

ਇਹ ਵੀ ਪੜ੍ਹੋ- 175 ਯਾਤਰੀਆਂ ਵਾਲੇ ਜਹਾਜ਼ ਦੇ AC ਚੈਂਬਰ 'ਚ ਲੱਗੀ ਅੱਗ, ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਦਾ ਕੀਤਾ ਗਿਆ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News