63 ਸਾਲ ਦੀ ਉਮਰ 'ਚ ਮਾਂ ਬਣੇਗੀ ਔਰਤ, ਪਤੀ ਦੀ ਉਮਰ 26 ਸਾਲ, ਸ਼ੇਅਰ ਕੀਤੀ ਵੀਡੀਓ
Monday, May 13, 2024 - 01:19 PM (IST)
ਇੰਟਰਨੈਸ਼ਨਲ ਡੈਸਕ- 37 ਸਾਲ ਦੀ ਉਮਰ ਦੇ ਅੰਤਰ ਦੇ ਬਾਵਜੂਦ ਉਕਤ ਜੋੜੇ ਨੇ ਨਾ ਸਿਰਫ ਆਪਣੀ ਬਾਕੀ ਦੀ ਜ਼ਿੰਦਗੀ ਇਕੱਠੇ ਰਹਿਣ ਦਾ ਵਾਅਦਾ ਕੀਤਾ ਸਗੋਂ ਹੁਣ ਉਹ ਇੱਕ ਬੱਚੇ ਦੇ ਮਾਤਾ-ਪਿਤਾ ਵੀ ਬਣਨ ਜਾ ਰਹੇ ਹਨ। 63 ਸਾਲਾ ਸ਼ੈਰਲ ਨੇ ਆਪਣੇ 26 ਸਾਲਾ ਪਤੀ ਕਰੇਨ ਮੈਕਕੈਨ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਮਾਂ ਬਣਨ ਜਾ ਰਹੀ ਹੈ। ਅਮਰੀਕਾ ਵਿੱਚ ਰਹਿ ਰਹੇ ਇਸ ਜੋੜੇ ਦਾ ਆਪਣਾ ਪਰਿਵਾਰ ਸ਼ੁਰੂ ਕਰਨ ਦਾ ਸੁਪਨਾ ਪੂਰਾ ਹੋਣ ਵਾਲਾ ਹੈ। ਸ਼ੈਰਲ ਨੇ ਪੋਜ਼ੀਟਿਵ ਪ੍ਰੈਗਨੈਸੀ ਦਾ ਟੈਸਟ ਸਾਂਝਾ ਕੀਤਾ ਅਤੇ ਦੱਸਿਆ ਕਿ ਲਗਭਗ ਇੱਕ ਹਫਤਾ ਪਹਿਲਾਂ ਉਸਦੀ ਸਰੋਗੇਟ ਪ੍ਰੈਗਨੈਂਸੀ ਹੋਈ ਹੈ।
ਉਸ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਤੇ ਟਿੱਕਟਾਕ 'ਤੇ ਸ਼ੇਅਰ ਕੀਤੀ ਹੈ। ਦਿ ਸਨ ਦੀ ਰਿਪੋਰਟ ਮੁਤਾਬਕ ਜੋੜੇ ਨੇ ਆਪਣੇ ਬੱਚੇ ਦੇ ਦਿਲ ਦੀ ਧੜਕਣ ਸੁਣੀ। ਉਹ ਸਰੋਗੇਟ ਨੂੰ ਡਾਕਟਰ ਕੋਲ ਜਾਂਚ ਲਈ ਲੈ ਕੇ ਗਏ। ਸ਼ੈਰਲ ਮੁਤਾਬਕ,'ਅਸੀਂ ਬਹੁਤ ਉਤਸੁਕ ਹਾਂ'। ਉਸ ਦਾ ਪਤੀ ਸਕੈਨ ਦੀਆਂ ਤਸਵੀਰਾਂ ਦਿਖਾਉਂਦਾ ਹੈ। ਉਹ ਕਹਿੰਦਾ ਹੈ, 'ਮੈਂ ਇੰਤਜ਼ਾਰ ਨਹੀਂ ਕਰ ਸਕਦਾ। ਮੈਂ ਬਹੁਤ ਖੁਸ਼ ਹਾਂ। ਮੈਂ ਪਿਤਾ ਬਣਨ ਜਾ ਰਿਹਾ ਹਾਂ। ਆਖਰਕਾਰ ਸਾਡਾ ਆਪਣਾ ਇੱਕ ਪਰਿਵਾਰ ਹੋਵੇਗਾ। ਇਹ ਅਸਲ ਵਿੱਚ ਹੁਣ ਹੋਣ ਜਾ ਰਿਹਾ ਹੈ ਅਸੀਂ ਆਪਣਾ ਪਰਿਵਾਰ ਸ਼ੁਰੂ ਕਰ ਰਹੇ ਹਾਂ।'
ਪੜ੍ਹੋ ਇਹ ਅਹਿਮ ਖ਼ਬਰ-ਮਕੈਨੀਕਲ ਖਰਾਬੀ ਕਾਰਨ ਜਹਾਜ਼ ਬਿਨਾਂ ਲੈਂਡਿੰਗ ਗੀਅਰ ਦੇ ਆਸਟ੍ਰੇਲੀਆ ਦੇ ਹਵਾਈ ਅੱਡੇ 'ਤੇ ਉਤਰਿਆ
ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਪੋਸਟ 'ਤੇ ਕਾਫੀ ਕੁਮੈਂਟ ਕਰ ਰਹੇ ਹਨ। ਕਈ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, 'ਇਹ ਕਿਵੇਂ ਸੰਭਵ ਹੈ?' ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਨੂੰ ਯਕੀਨ ਨਹੀਂ ਆ ਰਿਹਾ।' ਤੀਜਾ ਯੂਜ਼ਰ ਲਿਖਦਾ ਹੈ, 'ਇਹ ਸੰਭਵ ਨਹੀਂ ਹੈ।' ਚੌਥੇ ਯੂਜ਼ਰ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਹੈ, ਇਸ ਤੋਂ ਇਲਾਵਾ ਮੈਨੂੰ ਉਮੀਦ ਹੈ ਕਿ ਇਹ ਕੰਮ ਕਰੇਗਾ।' ਹਾਲਾਂਕਿ ਕਈ ਲੋਕ ਇਸ ਜੋੜੇ ਨੂੰ ਵਧਾਈ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਤੁਹਾਨੂੰ ਵਧਾਈ ਹੋਵੇ। ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿੰਦੇ ਹਨ! ਉਨ੍ਹਾਂ ਕੋਲ ਬੱਚੇ ਨੂੰ ਦੇਣ ਲਈ ਬਹੁਤ ਸਾਰਾ ਪਿਆਰ ਹੈ! ਅਜਿਹੇ ਵੀ ਲੋਕ ਹਨ ਜੋ ਆਪਣੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਰਦੇ। ਮੈਂ ਉਨ੍ਹਾਂ ਲਈ ਖੁਸ਼ ਹਾਂ!' ਇਕ ਹੋਰ ਯੂਜ਼ਰ ਨੇ ਕਿਹਾ, 'ਵਧਾਈਆਂ ਅਤੇ ਆਪਣੇ ਸਰੋਗੇਟ ਨੂੰ ਨਿੱਜੀ ਅਤੇ ਸੁਰੱਖਿਅਤ ਰੱਖੋ। ਉਸਨੂੰ ਬੇਲੋੜਾ ਤਣਾਅ ਦੇਣ ਦੀ ਲੋੜ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।