ਨਾਬਾਲਗਾ ਨੇ ਸ਼ੱਕੀ ਹਾਲਾਤ ’ਚ ਫ਼ਾਹਾ ਲੈ ਕੇ ਦਿੱਤੀ ਜਾਨ

Thursday, May 02, 2024 - 03:14 PM (IST)

ਨਾਬਾਲਗਾ ਨੇ ਸ਼ੱਕੀ ਹਾਲਾਤ ’ਚ ਫ਼ਾਹਾ ਲੈ ਕੇ ਦਿੱਤੀ ਜਾਨ

ਲੁਧਿਆਣਾ (ਜ.ਬ.) : ਪਿੰਡ ਦਾਦ ’ਚ ਰਣਜੀਤ ਦੇ ਵਿਹੜੇ ’ਚ ਰਹਿਣ ਵਾਲੇ ਇਕ ਪਰਿਵਾਰ ਦੀ ਨਾਬਾਲਗਾ ਨੇ ਫ਼ਾਹਾ ਲੈ ਕੇ ਜਾਨ ਦੇ ਦਿੱਤੀ। ਹਾਦਸੇ ਦੇ ਸਮੇਂ ਘਰ ’ਚ ਕੋਈ ਵੀ ਮੌਜੂਦ ਨਹੀਂ ਸੀ। ਉਸ ਦੇ ਮਾਤਾ-ਪਿਤਾ ਕੰਮ ’ਤੇ ਗਏੇ ਸਨ। ਜਦ ਸ਼ਾਮ ਨੂੰ ਵਾਪਸ ਆਏ ਤਾਂ ਉਨ੍ਹਾਂ ਨੂੰ ਹਾਸਦੇ ਦਾ ਪਤਾ ਲੱਗਾ, ਜਿਸ ’ਤੇ ਉਨ੍ਹਾਂ ਨੇ ਨੇੜੇ ਗੁਆਂਢ ਦੇ ਲੋਕਾਂ ਨੂੰ ਦੱਸ ਕੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਪੁਲਸ ਨੇ ਮਰਨ ਵਾਲੀ ਨਾਬਾਲਗਾ ਦੀ ਪਛਾਣ ਰੰਗੀਲਾ (17) ਵਜੋਂ ਕੀਤੀ ਹੈ। ਪੁਲਸ ਨੇ ਉਸ ਦੇ ਪਿਤਾ ਪਰਮੇਸ਼ਰ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨਾਬਾਲਗਾ ਦੇ ਪਿਤਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਹਰ ਰੋਜ਼ ਦੀ ਤਰ੍ਹਾਂ ਕੰਮ ’ਤੇ ਗਏ ਸਨ। ਉਹ ਘਰ ’ਚ ਇਕੱਲੀ ਸੀ। ਸ਼ਾਮ ਨੂੰ ਜਦ ਵਾਪਸ ਆਏ ਉਕਤ ਘਟਨਾ ਬਾਰੇ ਪਤਾ ਲੱਗਾ।


author

Babita

Content Editor

Related News