ਟਰਾਲੇ ਦੀ ਜ਼ਬਰਦਸਤ ਟੱਕਰ ਨਾਲ ਕਾਰ ਦੇ ਉੱਡੇ ਪਰਖੱਚੇ, 4 ਦੀ ਮੌਤ

Sunday, Mar 25, 2018 - 12:59 PM (IST)

ਕੈਥਲ— ਹਰਿਆਣਾ 'ਚ ਆਏ ਦਿਨ ਸੜਕ ਹਾਦਸੇ ਵਧਦੇ ਜਾ ਰਹੇ ਹਨ। ਕਰਨਾਲ ਰੋਡ 'ਤੇ ਸ਼ੂਗਰ ਮਿੱਲ ਨੇੜੇ ਅੱਜ ਸਵੇਰੇ ਟਰਾਲੇ ਅਤੇ ਕਾਰ ਦੀ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ। ਸਾਰੇ ਲੋਕ ਇਕ ਹੀ ਪਰਿਵਾਰ ਦੇ ਸਨ। ਕਾਰ 'ਚ ਇਕ ਬੱਚੇ ਸਮੇਤ 6 ਲੋਕ ਸਵਾਰ ਸਨ। ਜਿਸ 'ਚ 4 ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਦੀ ਟਰਾਲੇ ਨਾਲ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। 

PunjabKesari
ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸ਼ਾਮਲਾਲ ਨੇ ਦੱਸਿਆ ਕਿ ਮ੍ਰਿਤਕ ਗੁਰਬਚਨ ਸਿੰਘ ਦਾ ਬੇਟਾ ਤਾਈਵਾਨ 'ਚ ਕੰਮ ਕਰਦਾ ਹੈ। ਪਰਿਵਾਰ ਤਾਈਵਾਨ ਤੋਂ ਆਈ ਉਸ ਦੀ ਪਤਨੀ ਨੂੰ ਦਿੱਲੀ ਏਅਰ ਪੋਰਟ 'ਤੇ ਮਿਲ ਕੇ ਸੀਵਨ ਪਿੰਡ ਵੱਲ ਆ ਰਿਹਾ ਸੀ। ਉਦੋਂ ਸ਼ੂਗਰ ਮਿੱਲ ਨੇੜੇ ਰਸਤੇ 'ਚ ਟਰਾਲੇ ਅਤੇ ਕਾਰ ਦੀ ਟੱਕਰ ਹੋ ਗਈ। ਜਿਸ 'ਚ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਸਾਲ ਦੇ ਬੱਚੇ ਸਮੇਤ 2 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

PunjabKesari
ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਅਤੇ ਅਧਿਕਾਰੀ ਰਾਮ ਕੁਮਾਰ ਨੇ ਦੱਸਿਆ ਕਿ ਹਾਦਸੇ ਦੇ ਸ਼ਿਕਾਰ ਲੋਕ ਕੈਥਲ ਜ਼ਿਲੇ ਦੇ ਸੀਵਨ ਦੇ ਰਹਿਣ ਵਾਲੇ ਹਨ। ਪਿਤਾ ਗੁਰਬਚਨ ਅਤੇ ਦੇਵੇਂਦਰ ਮੀਡਾ ਦੀ ਸੀਵਨ 'ਚ ਮੋਬਾਇਲ ਦੀ ਦੁਕਾਨ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਟਰਾਲੇ ਨੂੰ ਕਬਜ਼ੇ 'ਚ ਲੈ ਕੇ ਪੁਲਸ ਜਾਂਚ ਕਰ ਰਹੀ ।

PunjabKesari


Related News