ਗੋਰਾਇਆ ਵਿਖੇ ਝੋਨੇ ਦੇ ਖੇਤਾਂ ’ਚ ਬਜ਼ੁਰਗ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
Sunday, Jul 13, 2025 - 12:19 PM (IST)

ਗੋਰਾਇਆ (ਮੁਨੀਸ਼)-ਗੋਰਾਇਆ ਵਿਖੇ ਨੇੜਲੇ ਪਿੰਡ ਰੁੜਕਾ ਕਲਾਂ ਤੋਂ ਬੀੜ੍ਹ ਬੰਸੀਆਂ ਰੋਡ ’ਤੇ ਇਕ ਬਜ਼ੁਰਗ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਰੇਸ਼ਮ ਲਾਲ ਪੁੱਤਰ ਸਾਧੂ ਰਾਮ (65) ਵਾਸੀ ਬੀੜ ਬੰਸੀਆਂ ਥਾਣਾ ਗੋਰਾਇਆ ਵਜੋਂ ਹੋਈ ਹੈ। ਸੂਚਨਾ ਮਿਲਦੇ ਸਾਰ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇੰਨਾ ਕੀਤਾ।
ਐੱਸ. ਐੱਚ. ਓ. ਗੋਰਾਇਆ ਸਿਕੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਇਸ ਬਾਬਤ ਪੁਲਸ ਨੇ ਦੱਸਿਆ ਕਿ ਰੇਸ਼ਮ ਲਾਲ ਰੁੜਕਾ ਕਲਾਂ ਤੋਂ ਆਪਣੇ ਪਿੰਡ ਬੀੜ ਬੰਸੀਆਂ ਵੱਲ ਆਪਣੇ ਸਾਈਕਲ ’ਤੇ ਆ ਰਿਹਾ ਸੀ। ਰੁੜਕਾ ਕਲਾਂ ਤੋਂ ਨਿਕਲਦੇ ਸਾਰ ਹੀ ਉਹ ਖੱਬੇ ਹੱਥ ਝੋਨੇ ਦੇ ਖੇਤ ’ਚ ਮੂੰਹ ਭਾਰ ਡਿੱਗ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਕੀਤੀ ਮੰਗ
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੂੰ ਹਾਰਟ ਅਟੈਕ ਦਾ ਦੌਰਾ ਪੈਣ ਜਾਂ ਫਿਰ ਗਰਮੀ ਦੇ ਕਾਰਨ ਡਿਗਣ ਨਾਲ, ਪਾਣੀ ਵਿਚ ਸਾਹ ਨਾ ਆਉਣ ਨਾਲ ਉਸ ਦੀ ਮੌਤ ਹੋਈ ਹੈ। ਮੌਕੇ ’ਤੇ ਪਹੁੰਚੇ ਸਰਪੰਚ ਅਵਤਾਰ ਸਿੰਘ ਬਾਸੀ ਨੇ ਦੱਸਿਆ ਕਿ ਮ੍ਰਿਤਕ ਰੇਸ਼ਮ ਲਾਲ ਦਾ ਵਿਵਹਾਰ ਪਿੰਡ ਵਿੱਚ ਬਹੁਤ ਵਧੀਆ ਸੀ, ਉਸ ਦੇ ਪਰਿਵਾਰ ਵਿਚ ਪਤਨੀ ਸ਼ੀਲਾ ਦੇਵੀ ਅਤੇ ਦੋ ਬੱਚੇ ਅਮਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਹਨ ਵਿਦੇਸ਼ ਵਿਚ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮੇਨ ਚੌਂਕ ਵੱਲ ਆਉਣ ਵਾਲੇ ਦੇਣ ਧਿਆਨ! ਚੁੱਕਿਆ ਜਾ ਰਿਹੈ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e