ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਕਈ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਹੋਟਲ 'ਚ ਵੜਿਆ ਟਰੱਕ, 10 ਦੀ ਮੌਤ

Tuesday, Jul 04, 2023 - 02:23 PM (IST)

ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਕਈ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਹੋਟਲ 'ਚ ਵੜਿਆ ਟਰੱਕ, 10 ਦੀ ਮੌਤ

ਮੁੰਬਈ- ਮਹਾਰਾਸ਼ਟਰ ਦੇ ਧੁਲੇ 'ਚ ਮੰਗਲਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਹੋ ਗਿਆ ਹੈ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇਸ ਹਾਦਸੇ 'ਚ 28 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਧੁਲੇ ਜ਼ਿਲ੍ਹੇ 'ਚ ਮੁੰਬਈ-ਆਗਰਾ ਰਾਜਮਾਰਗ 'ਤੇ ਪਲਾਸਨੇਰ ਪਿੰਡ ਨੇੜੇ ਕਰੀਬ 10 ਵਜ ਕੇ 45 ਮਿੰਟ 'ਤੇ ਹੋਇਆ। 

ਇਹ ਵੀ ਪੜ੍ਹੋ– ਤ੍ਰਿਪੁਰਾ: ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਰੱਥ, 6 ਲੋਕਾਂ ਦੀ ਮੌਤ, 15 ਝੁਲਸੇ

ਉਨ੍ਹਾਂ ਦੱਸਿਆ ਕਿ ਟਰੱਕ ਦੇ ਬ੍ਰੇਕ ਫੇਲ੍ਹ ਹੋ ਗਏ ਸਨ ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਗਿਆ। ਟਰੱਕ ਨੇ ਦੋ ਮੋਟਰਸਾਈਕਲਾਂ, ਇਕ ਕਾਰ ਅਤੇ ਇਕ ਹੋਰ ਕੰਟੇਨਰ ਨੂੰ ਪਿੱਛੋਂ ਟੱਕਰ ਮਾਰੀ। ਇਸਤੋਂ ਬਾਅਦ ਟਰੱਕ ਰਾਜਮਾਰਗ 'ਤੇ ਇਕ ਬੱਸ ਸਟੈਂਟ ਨੇੜੇ ਬਣੇ ਇਕ ਹੋਟਲ 'ਚ ਜਾ ਵੜਿਆ ਅਤੇ ਪਲਟ ਗਿਆ। 

ਇਹ ਵੀ ਪੜ੍ਹੋ– ਦਿੱਲੀ ਦੇ ਉਪ ਰਾਜਪਾਲ ਨੂੰ ਸੁਪਰੀਮ ਕੋਰਟ ਦਾ ਝਟਕਾ, DERC ਚੇਅਰਮੈਨ ਦੇ ਸਹੁੰ ਚੁੱਕਣ 'ਤੇ ਲਗਾਈ ਰੋਕ

ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 28 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਮੱਧ ਪ੍ਰਦੇਸ਼ ਤੋਂ ਧੁਲੇ ਵੱਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੀੜਤਾਂ 'ਚੋਂ ਕੁਝ ਲੋਕ ਬੱਸ ਸਟੈਂਡ 'ਤੇ ਬੱਸ ਦਾ ਇੰਤਜ਼ਾਰ ਕਰ ਰਹੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਜ਼ਖ਼ਮੀਆਂ ਨੂੰ ਸ਼ਿਰਪੁਰ ਅਤੇ ਧੁਲੇ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।

 


author

Rakesh

Content Editor

Related News