ਫਿਰ ਚੱਲਿਆ TRAI ਦਾ ਡੰਡਾ! 18 ਲੱਖ ਮੋਬਾਇਲ ਨੰਬਰ ਕਰ'ਤੇ ਬੰਦ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
Friday, Oct 04, 2024 - 11:05 PM (IST)
ਗੈਜੇਟ ਡੈਸਕ- ਟਰਾਈ ਨੇ 1 ਅਕਤੂਬਰ ਤੋਂ ਫਰਜ਼ੀ ਕਾਲਾਂ ਅਤੇ ਮੈਸੇਜ 'ਤੇ ਰੋਕ ਲਗਾਉਣ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਹੁਣ ਯੂਜ਼ਰਜ਼ ਨੂੰ ਆਉਣ ਵਾਲੀਆਂ ਫਰਜ਼ੀ ਕਾਲਾਂ ਅਤੇ ਮੈਸੇਜ ਨੂੰ ਆਪਰੇਟਰ ਲੈਵਲ 'ਤੇ ਹੀ ਬਲਾਕ ਕਰ ਦਿੱਤਾ ਜਾਵੇਗਾ। ਟਰਾਈ ਨੇ ਇਕ ਵਾਰ ਫਿਰ ਤੋਂ ਸਕੈਮਰਾਂ 'ਤੇ ਵੱਡੀ ਕਾਰਵਾਈ ਕਰਦੇ ਹੋਏ 18 ਲੱਖ ਤੋਂ ਵਧ ਮੋਬਾਇਲ ਨੰਬਰ ਅਤੇ 680 ਐਂਟਿਟੀਜ਼ ਨੂੰ ਪਿਛਲੇ 45 ਦਿਨਾਂ 'ਚ ਬਲਾਕ ਕਰ ਦਿੱਤਾ ਹੈ। ਦੂਰਸੰਚਾਰ ਰੈਗੂਲੇਟਰ ਨੇ ਆਪਣੇ ਐਕਸ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਦੂਰਸੰਚਾਰ ਰੈਗੂਲੇਟਰ ਨੇ ਆਪਣੇ ਐਕਸ ਪੋਸਟ 'ਤੇ ਦੱਸਿਆ ਹੈ ਕਿ ਸਰਵਿਸ ਪ੍ਰੋਵਾਈਡਰਾਂ ਨੂੰ ਸਪੈਮਰਾਂ ਖਿਲਾਫ ਸਖਤ ਐਕਸ਼ਨ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਕਾਰਨ ਪਿਛਲੇ 45 ਦਿਨਾਂ 'ਚ 680 ਐਂਟਿਟੀਜ਼ ਨੂੰ ਬਲੈਕ-ਲਿਸਟ ਕੀਤਾ ਗਿਆ ਹੈ। ਨਾਲ ਹੀ 18 ਲੱਖ ਮੋਬਾਇਲ ਨੰਬਰਾਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਲਾਗੂ ਹੋ ਗਏ ਨਵੇਂ ਟੈਲੀਕਾਮ ਨਿਯਮ, ਗਾਹਕਾਂ ਨੂੰ ਹੋਵੇਗਾ ਫਾਇਦਾ
ਇਹ ਵੀ ਪੜ੍ਹੋ- Public Holiday : 5 ਤੇ 14 ਨਵੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
1 ਕਰੋੜ ਤੋਂ ਵਧ ਨੰਬਰ ਹੋਏ ਬੰਦ
ਇਸ ਤੋਂ ਪਹਿਲਾਂ ਵੀ ਦੂਰਸੰਚਾਰ ਰੈਗੂਲੇਟਰ ਨੇ ਲੱਖਾਂ ਮੋਬਾਇਲ ਨੰਬਰਾਂ ਨੂੰ ਸਕੈਮ ਐਕਟੀਵਿਟੀ 'ਚ ਸ਼ਾਮਲ ਹੋਣ ਕਾਰਨ ਬੰਦ ਕੀਤਾ ਸੀ। ਹੁਣ ਤਕ ਦੂਰਸੰਚਾਰ ਰੈਗੂਲੇਟਰ 1 ਕਰੋੜ ਤੋਂ ਵਧ ਮੋਬਾਇਲ ਨੰਬਰਾਂ 'ਤੇ ਐਕਸ਼ਨ ਲੈ ਚੁੱਕਾ ਹੈ ਅਤੇ ਉਨ੍ਹਾਂ ਦੀ ਸਰਵਿਸ ਖਤਮ ਕਰ ਚੁੱਕਾ ਹੈ। ਪਿਛਲੇ ਮਹੀਨੇ ਵੀ ਟਰਾਈ ਨੇ ਸਖਤੀ ਦਿਖਾਉਂਦੇ ਹੋਏ 3.5 ਲੱਖ ਮੋਬਾਇਲ ਨੰਬਰ ਬੰਦ ਕਰ ਦਿੱਤੇ ਸਨ। DoT ਅਤੇ TRAI ਮਿਲ ਕੇ ਯੂਜ਼ਰਜ਼ ਨੂੰ ਸਪੈਮ ਫ੍ਰੀ ਸਰਵਿਸ ਕੁਆਲਿਟੀ ਦੇਣ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਨ। ਟਰਾਈ ਨੇ ਟੈਲੀਕਾਮ ਆਪਰੇਟਰਾਂ ਨੂੰ ਬਲਕ ਕੁਨੈਕਸ਼ਨ, ਰੋਬੋਟਿਕ ਕਾਲਾਂ ਅਤੇ ਪ੍ਰੀ-ਰਿਕਾਰਡਿੰਗ ਕਾਲਾਂ ਨੂੰ ਬਲਾਕ ਕਰਨ ਦੇ ਸਖਤ ਹੁਕਮ ਦਿੱਤੇ ਹਨ। ਸਤੰਬਰ 'ਚ ਵੀ ਰੈਗੂਲੇਟਰ ਨੇ 3.5 ਲੱਖ ਅਨ-ਵੈਰੀਫਾਈਡ ਐੱਸ.ਐੱਮ.ਐੱਸ. ਹੈਡਰ ਅਤੇ 12 ਲੱਖ ਕਾਨਟੈਂਟ ਟੈਂਪਲੇਟ ਨੂੰ ਵੀ ਬਲਾਕ ਕੀਤਾ ਸੀ।
ਟਰਾਈ ਦਾ ਨਵਾਂ ਨਿਯਮ
ਦੂਰਸੰਚਾਰ ਰੈਗੂਲੇਟਰ ਨੇ 1 ਅਕਤੂਬਰ ਤੋਂ ਲਾਗੂ ਹੋਈ ਨਿਯਮ 'ਚ ਨੈੱਟਵਰਕ ਆਪਰੇਟਰਾਂ ਨੂੰ ਟੈਕਨਾਲੋਜੀ ਦਾ ਇਸਤੇਮਾਲ ਕਰਦੇ ਹੋਏ URL, APK ਲਿੰਕ, OTT ਲਿੰਕ ਵਾਲੇ ਮੈਸੇਜ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਯੂਜ਼ਰ ਕੋਲ ਅਜਿਹੇ ਕੋਈ ਵੀ ਮੈਸੇਜ ਰਿਸੀਵ ਨਹੀਂ ਹੋਣਗੇ, ਜਿਨ੍ਹਾਂ 'ਚ ਕੋਈ URL ਹੋਣਗੇ। ਯੂਜ਼ਰਜ਼ ਨੂੰ ਸਿਰਫ਼ ਉਨ੍ਹਾਂ ਸੰਸਥਾਵਾਂ ਅਤੇ ਟੈਲੀਮਾਰਕੀਟਰਾਂ ਤੋਂ ਲਿੰਕ ਵਾਲੇ ਮੈਸੇਜ ਪ੍ਰਾਪਤ ਹੋਣਗੇ ਜਿਨ੍ਹਾਂ ਨੂੰ ਵ੍ਹਾਈਟਲਿਸਟ ਕੀਤਾ ਗਿਆ ਹੈ। ਟੈਲੀਮਾਰਕੀਟਰ ਰੈਗੂਲੇਟਰ ਦੁਆਰਾ ਸੁਝਾਏ ਗਏ ਸੰਦੇਸ਼ ਟੈਂਪਲੇਟਾਂ ਦੇ ਅਧਾਰ 'ਤੇ URL ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ OTPs ਵਾਲੇ ਸੰਦੇਸ਼ਾਂ ਨੂੰ ਵਾਈਟਲਿਸਟ ਕਰਨ ਦੇ ਯੋਗ ਹੋਣਗੇ। ਯੂਜ਼ਰਜ਼ ਨੂੰ ਸੰਸਥਾਵਾਂ ਜਾਂ ਟੈਲੀਮਾਰਕੀਟਰਾਂ ਤੋਂ ਮਾਰਕੀਟਿੰਗ ਕਾਲਾਂ ਪ੍ਰਾਪਤ ਨਹੀਂ ਹੋਣਗੀਆਂ ਜੋ ਵਾਈਟਲਿਸਟ ਨਹੀਂ ਹਨ।
ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
ਦੂਰਸੰਚਾਰ ਰੈਗੂਲੇਟਰ ਦਾ ਇਹ ਨਿਯਮ ਉਨ੍ਹਾਂ ਸਾਰੇ ਮੋਬਾਇਲ ਨੰਬਰਾਂ 'ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਵੱਲੋਂ ਮਾਰਕੀਟਿੰਗ ਕਾਲਾਂ ਕੀਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਆਪਣੇ ਨਿੱਜੀ ਨੰਬਰ ਤੋਂ ਮਾਰਕੀਟਿੰਗ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਪ੍ਰਮੋਸ਼ਨ ਵਾਲੀ ਕਾਲ ਕਰਦੇ ਹੋ ਤਾਂ ਦੂਰਸੰਚਾਰ ਰੈਗੂਲੇਟਰ ਤੁਹਾਡੇ ਸਿਮ ਨੂੰ ਬਲਾਕ ਕਰ ਸਕਦਾ ਹੈ। ਮਾਰਕੀਟਿੰਗ ਕਾਲਾਂ ਕਰਨ ਲਈ ਬਲਕ 'ਚ ਕੁਨੈਕਸ਼ਨ ਲੈਣਾ ਹੁੰਦਾ ਹੈ, ਜਿਸ ਲਈ ਰੈਗੂਲੇਟਰ ਨੇ ਗਾਈਡਲਾਈਨਜ਼ ਜਾਰ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ- ਭੂੰਡ ਆਸ਼ਕ ਕਰਦਾ ਸੀ ਪਰੇਸ਼ਾਨ, ਕੁੜੀ ਨੇ ਇੰਝ ਸਿਖਾਇਆ ਸਬਕ, ਤਰੀਕਾ ਜਾਣ ਪੁਲਸ ਵੀ ਰਹਿ ਗਈ ਹੈਰਾਨ