ਫ਼ੋਨ ਖਰੀਦਣ ਦਾ ਸੁਨਹਿਰੀ ਮੌਕਾ ! 12,000 ਤੱਕ ਸਸਤਾ ਹੋਇਆ ਇਹ Flagship ਫੋਨ
Wednesday, Mar 11, 2026 - 11:54 AM (IST)
ਗੈਜੇਟ ਡੈਸਕ - ਜੇਕਰ ਤੁਸੀਂ ਇਕ ਸ਼ਕਤੀਸ਼ਾਲੀ ਫਲੈਗਸ਼ਿਪ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਐਮਾਜ਼ਾਨ ਦੀ 'ਇਲੈਕਟ੍ਰਾਨਿਕਸ ਪ੍ਰੀਮੀਅਰ ਲੀਗ 2026' ਸੇਲ ਦੌਰਾਨ ਵਨਪਲੱਸ ਦੇ ਸ਼ਕਤੀਸ਼ਾਲੀ ਫੋਨ OnePlus 13 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸੇਲ 'ਚ ਫੋਨ ਦੀ ਕੀਮਤ ਵਿੱਚ ਕੁੱਲ ਮਿਲਾ ਕੇ 12,000 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।
ਕੀਮਤ ਅਤੇ ਬੈਂਕ ਪੇਸ਼ਕਸ਼ਾਂ
ਭਾਰਤ 'ਚ OnePlus 13 ਨੂੰ 69,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ, ਪਰ ਸੇਲ ਦੌਰਾਨ ਇਹ ਫੋਨ 60,999 ਰੁਪਏ 'ਚ ਸੂਚੀਬੱਧ (listed) ਹੈ, ਜਿਸ ਨਾਲ ਗਾਹਕਾਂ ਨੂੰ ਸਿੱਧਾ 9,000 ਰੁਪਏ ਦਾ ਫਾਇਦਾ ਹੋ ਰਿਹਾ ਹੈ। ਇਸ ਤੋਂ ਇਲਾਵਾ, ਜੇਕਰ ਗਾਹਕ HDFC ਬੈਂਕ, SBI ਬੈਂਕ ਜਾਂ ICICI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ EMI ਲੈਣ-ਦੇਣ ਕਰਦੇ ਹਨ, ਤਾਂ ਉਨ੍ਹਾਂ ਨੂੰ 3,000 ਰੁਪਏ ਦਾ ਵਾਧੂ ਇੰਸਟੈਂਟ ਡਿਸਕਾਊਂਟ ਵੀ ਮਿਲ ਸਕਦਾ ਹੈ। ਗਾਹਕ ਆਪਣੇ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਕੇ ਇਸ ਦੀ ਕੀਮਤ ਹੋਰ ਵੀ ਘਟਾ ਸਕਦੇ ਹਨ।
OnePlus 13 ਦੇ ਬਿਹਤਰੀਨ ਫੀਚਰਸ :
ਪ੍ਰੋਸੈਸਰ
- ਇਸ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 8 ਐਲੀਟ ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਹਾਈ-ਐਂਡ ਪਰਫਾਰਮੈਂਸ ਅਤੇ ਸਮੂਦ ਗੇਮਿੰਗ ਲਈ Adreno 830 GPU ਨਾਲ ਆਉਂਦਾ ਹੈ।
ਮੈਮੋਰੀ ਅਤੇ ਸਟੋਰੇਜ
- ਇਹ ਸਮਾਰਟਫੋਨ 24GB ਤੱਕ ਦੀ RAM ਅਤੇ 1TB ਤੱਕ ਦੀ ਸਟੋਰੇਜ ਦੇ ਨਾਲ ਉਪਲਬਧ ਹੈ।
ਡਿਸਪਲੇਅ
- ਫੋਨ 'ਚ 6.82-ਇੰਚ ਦੀ QHD+ LTPO 3K ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਅਤੇ 4500 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।
ਕੈਮਰਾ ਸੈੱਟਅੱਪ
- ਫੋਟੋਗ੍ਰਾਫੀ ਲਈ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਹੈ, ਜਿਸ 'ਚ 50MP ਦਾ ਮੁੱਖ ਕੈਮਰਾ, 50MP ਟੈਲੀਫੋਟੋ ਲੈਂਜ਼ (3x ਆਪਟੀਕਲ ਜ਼ੂਮ) ਅਤੇ 50MP ਅਲਟਰਾ-ਵਾਈਡ ਕੈਮਰਾ ਸ਼ਾਮਲ ਹੈ। ਸੈਲਫੀ ਲਈ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਅਤੇ ਚਾਰਜਿੰਗ
- ਫੋਨ 'ਚ 6000mAh ਦੀ ਵੱਡੀ ਬੈਟਰੀ ਹੈ, ਜੋ 100W ਵਾਇਰਡ ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਐਮਾਜ਼ਾਨ ਦੀ ਇਸ ਸੇਲ 'ਚ ਸਮਾਰਟਫੋਨ ਤੋਂ ਇਲਾਵਾ ਲੈਪਟਾਪ, ਟੈਬਲੇਟ ਅਤੇ ਹੋਰ ਇਲੈਕਟ੍ਰਾਨਿਕ ਉਤਪਾਦਾਂ 'ਤੇ ਵੀ ਭਾਰੀ ਛੋਟ ਮਿਲ ਰਹੀ ਹੈ। ਜੇਕਰ ਤੁਸੀਂ ਇੌਕ ਪ੍ਰੀਮੀਅਮ ਫੋਨ ਲੈਣਾ ਚਾਹੁੰਦੇ ਹੋ, ਤਾਂ ਇਹ ਡੀਲ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।
