ਸਾਵਧਾਨ! ਕੀ ਤੁਹਾਡਾ ਸਮਾਰਟਫੋਨ ਕਰ ਰਿਹਾ ਹੈ ਤੁਹਾਡੀ ਜਾਸੂਸੀ? ਇੰਝ ਪਛਾਣੋ ਖਤਰਾ

Saturday, Feb 28, 2026 - 11:38 AM (IST)

ਸਾਵਧਾਨ! ਕੀ ਤੁਹਾਡਾ ਸਮਾਰਟਫੋਨ ਕਰ ਰਿਹਾ ਹੈ ਤੁਹਾਡੀ ਜਾਸੂਸੀ? ਇੰਝ ਪਛਾਣੋ ਖਤਰਾ

ਗੈਜੇਟ ਡੈਸਕ - ਅੱਜ-ਕੱਲ੍ਹ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਸਾਡੀ ਬੈਂਕਿੰਗ ਜਾਣਕਾਰੀ ਤੋਂ ਲੈ ਕੇ ਨਿੱਜੀ ਚੈਟ, ਫੋਟੋਆਂ ਅਤੇ ਲੋਕੇਸ਼ਨ ਤੱਕ, ਸਭ ਕੁਝ ਇਸ ਛੋਟੇ ਜਿਹੇ ਡਿਵਾਈਸ 'ਚ ਕੈਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਫੋਨ ਤੁਹਾਡੀ ਜਾਸੂਸੀ ਦਾ ਜ਼ਰੀਆ ਵੀ ਬਣ ਸਕਦਾ ਹੈ? ਕਈ ਵਾਰ ਅਣਜਾਣੇ 'ਚ ਇੰਸਟਾਲ ਕੀਤੇ ਗਏ ਐਪਸ ਜਾਂ ਗਲਤ ਸੈਟਿੰਗਾਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਖਤਰੇ 'ਚ ਪਾ ਦਿੰਦੀਆਂ ਹਨ। ਜੇਕਰ ਸਮੇਂ ਸਿਰ ਇਨ੍ਹਾਂ ਸੰਕੇਤਾਂ ਨੂੰ ਪਛਾਣ ਲਿਆ ਜਾਵੇ, ਤਾਂ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਜਾਸੂਸੀ ਦੇ ਕੁਝ ਮੁੱਖ ਸੰਕੇਤ :-

ਬੈਟਰੀ ਦਾ ਤੇਜ਼ੀ ਨਾਲ ਖ਼ਤਮ ਹੋਣਾ
- ਜੇਕਰ ਤੁਹਾਡੇ ਫੋਨ ਦੀ ਬੈਟਰੀ ਆਮ ਵਰਤੋਂ ਦੇ ਬਾਵਜੂਦ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ, ਤਾਂ ਇਹ ਇਕ ਚੇਤਾਵਨੀ ਹੋ ਸਕਦੀ ਹੈ। ਕੁਝ ਸਪਾਈਵੇਅਰ ਜਾਂ ਸ਼ੱਕੀ ਐਪਸ ਬੈਕਗ੍ਰਾਊਂਡ 'ਚ ਲਗਾਤਾਰ ਚੱਲਦੇ ਰਹਿੰਦੇ ਹਨ, ਜਿਸ ਨਾਲ ਬੈਟਰੀ ਦੀ ਖਪਤ ਵਧ ਜਾਂਦੀ ਹੈ।

ਫੋਨ ਦਾ ਆਪਣੇ-ਆਪ ਗਰਮ ਹੋਣਾ
- ਫੋਨ ਦਾ ਹਲਕਾ ਗਰਮ ਹੋਣਾ ਆਮ ਹੈ, ਪਰ ਜੇਕਰ ਉਹ ਬਿਨਾਂ ਵਰਤੋਂ ਦੇ ਵੀ ਜ਼ਿਆਦਾ ਗਰਮ ਹੋ ਰਿਹਾ ਹੈ, ਤਾਂ ਇਹ ਅਸਾਧਾਰਨ ਗਤੀਵਿਧੀ ਦਾ ਸੰਕੇਤ ਹੋ ਸਕਦਾ ਹੈ। ਬੈਕਗ੍ਰਾਊਂਡ 'ਚ ਰਿਕਾਰਡਿੰਗ ਜਾਂ ਡੇਟਾ ਟ੍ਰਾਂਸਫਰ ਕਾਰਨ ਪ੍ਰੋਸੈਸਰ 'ਤੇ ਦਬਾਅ ਪੈਂਦਾ ਹੈ ਅਤੇ ਡਿਵਾਈਸ ਗਰਮ ਹੋਣ ਲੱਗਦਾ ਹੈ।

ਅਣਜਾਣ ਐਪਸ ਜਾਂ ਪੌਪ-ਅੱਪ
- ਜੇਕਰ ਫੋਨ 'ਚ ਅਜਿਹੇ ਐਪਸ ਦਿਖਾਈ ਦੇਣ ਜੋ ਤੁਸੀਂ ਇੰਸਟਾਲ ਨਹੀਂ ਕੀਤੇ, ਜਾਂ ਵਾਰ-ਵਾਰ ਅਜੀਬ ਵਿਗਿਆਪਨ (ਪੌਪ-ਅੱਪ) ਆ ਰਹੇ ਹਨ, ਤਾਂ ਇਹ ਮਾਲਵੇਅਰ ਦਾ ਅਸਰ ਹੋ ਸਕਦਾ ਹੈ।

ਡਾਟਾ ਦੀ ਜ਼ਿਆਦਾ ਵਰਤੋਂ
- ਮੋਬਾਈਲ ਡੇਟਾ ਦੀ ਅਚਾਨਕ ਵੱਧ ਖਪਤ ਵੀ ਜਾਸੂਸੀ ਦਾ ਸੰਕੇਤ ਹੋ ਸਕਦੀ ਹੈ। ਸਪਾਈਵੇਅਰ ਜਾਣਕਾਰੀ ਚੋਰੀ ਕਰਕੇ ਦੂਜੇ ਸਰਵਰਾਂ ਤੱਕ ਭੇਜਦੇ ਹਨ, ਜਿਸ ਨਾਲ ਡੇਟਾ ਦੀ ਵਰਤੋਂ ਵਧ ਜਾਂਦੀ ਹੈ।

ਆਪਣੇ ਆਪ ਨੂੰ ਕਿਵੇਂ ਰੱਖੀਏ ਸੁਰੱਖਿਅਤ?

ਸੁਰੱਖਿਆ ਲਈ ਹਮੇਸ਼ਾ ਸਿਰਫ਼ ਅਧਿਕਾਰਤ ਐਪ ਸਟੋਰ ਤੋਂ ਹੀ ਐਪਸ ਡਾਊਨਲੋਡ ਕਰੋ। ਐਪਸ ਨੂੰ ਪਰਮਿਸ਼ਨ ਦਿੰਦੇ ਸਮੇਂ ਧਿਆਨ ਰੱਖੋ ਅਤੇ ਬਿਨਾਂ ਲੋੜ ਤੋਂ ਐਕਸੈਸ ਨਾ ਦਿਓ। ਸਮੇਂ-ਸਮੇਂ 'ਤੇ ਸਾਫਟਵੇਅਰ ਅਪਡੇਟ ਕਰਦੇ ਰਹੋ ਕਿਉਂਕਿ ਇਨ੍ਹਾਂ ਵਿੱਚ ਸੁਰੱਖਿਆ ਸੁਧਾਰ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ, ਮਜ਼ਬੂਤ ਪਾਸਵਰਡ ਅਤੇ ਸਕ੍ਰੀਨ ਲੌਕ ਦੀ ਵਰਤੋਂ ਜ਼ਰੂਰ ਕਰੋ।


author

Sunaina

Content Editor

Related News