ਸਾਵਧਾਨ! ਮੋਬਾਈਲ ਚਾਰਜਰ ''ਤੇ ਸਟਾਈਲਿਸ਼ ਕਵਰ ਲਗਾਉਣਾ ਪੈ ਸਕਦਾ ਹੈ ਭਾਰੀ, ਅੱਜ ਹੀ ਹਟਾ ਲਓ ਨਹੀਂ ਤਾਂ...

Tuesday, Mar 10, 2026 - 12:22 PM (IST)

ਸਾਵਧਾਨ! ਮੋਬਾਈਲ ਚਾਰਜਰ ''ਤੇ ਸਟਾਈਲਿਸ਼ ਕਵਰ ਲਗਾਉਣਾ ਪੈ ਸਕਦਾ ਹੈ ਭਾਰੀ, ਅੱਜ ਹੀ ਹਟਾ ਲਓ ਨਹੀਂ ਤਾਂ...

ਗੈਜੇਟ ਡੈਸਕ -  ਅੱਜ-ਕੱਲ੍ਹ ਬਾਜ਼ਾਰ 'ਚ ਮੋਬਾਈਲ ਫੋਨ ਦੇ ਨਾਲ-ਨਾਲ ਚਾਰਜਰ ਅਤੇ ਕੇਬਲ ਨੂੰ ਗੰਦਗੀ ਅਤੇ ਸਕ੍ਰੈਚ ਤੋਂ ਬਚਾਉਣ ਲਈ ਰੰਗ-ਬਿਰੰਗੇ ਸਿਲੀਕੋਨ ਜਾਂ ਪਲਾਸਟਿਕ ਦੇ ਕਵਰ ਕਾਫ਼ੀ ਮਕਬੂਲ ਹੋ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਸੁੰਦਰਤਾ ਵਾਲੀ ਆਦਤ ਤੁਹਾਡੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ? ਟੈਕ ਐਕਸਪਰਟਸ ਅਤੇ ਫਾਇਰ ਸੇਫਟੀ ਮਾਹਰਾਂ ਅਨੁਸਾਰ, ਚਾਰਜਰ 'ਤੇ ਕਵਰ ਚੜ੍ਹਾਉਣਾ ਨਾ ਸਿਰਫ ਚਾਰਜਰ ਨੂੰ ਖਰਾਬ ਕਰ ਸਕਦਾ ਹੈ, ਸਗੋਂ ਘਰ 'ਚ ਅੱਗ ਲੱਗਣ ਦਾ ਕਾਰਨ ਵੀ ਬਣ ਸਕਦਾ ਹੈ।

ਚਾਰਜਰ 'ਤੇ ਕਵਰ ਲਗਾਉਣਾ ਕਿਉਂ ਹੈ ਖ਼ਤਰਨਾਕ?

ਚਾਰਜਰ ਇਕ ਅਜਿਹਾ ਇਲੈਕਟ੍ਰਾਨਿਕ ਯੰਤਰ ਹੈ ਜੋ ਬਿਜਲੀ ਨੂੰ ਫੋਨ ਦੀ ਬੈਟਰੀ ਦੇ ਅਨੁਕੂਲ ਬਦਲਦਾ ਹੈ, ਜਿਸ ਦੌਰਾਨ ਇਸ ਦੇ ਅੰਦਰੂਨੀ ਸਰਕਟ 'ਚ ਕਾਫ਼ੀ ਗਰਮੀ (Heat) ਪੈਦਾ ਹੁੰਦੀ ਹੈ। ਫੋਨ ਦੇ ਉਲਟ, ਚਾਰਜਰ 'ਚ ਗਰਮੀ ਬਾਹਰ ਕੱਢਣ ਲਈ ਕੋਈ ਵੈਂਟ ਜਾਂ ਪੱਖਾ ਨਹੀਂ ਹੁੰਦਾ; ਇਸ ਦਾ ਬਾਹਰੀ ਪਲਾਸਟਿਕ ਦਾ ਢਾਂਚਾ ਹੀ ਗਰਮੀ ਨੂੰ ਬਾਹਰ ਫੈਲਾਉਣ 'ਚ ਮਦਦ ਕਰਦਾ ਹੈ। ਜਦੋਂ ਤੁਸੀਂ ਇਸ 'ਤੇ ਕਵਰ ਲਗਾ ਦਿੰਦੇ ਹੋ, ਤਾਂ ਉਹ ਗਰਮੀ ਅੰਦਰ ਹੀ ਕੈਦ ਹੋ ਜਾਂਦੀ ਹੈ। ਇਸ ਨਾਲ ਚਾਰਜਰ ਦਾ ਸਰਕਟ ਪਿਘਲ ਸਕਦਾ ਹੈ ਜਾਂ ਸ਼ਾਰਟ ਸਰਕਟ ਹੋ ਸਕਦਾ ਹੈ। ਜੇਕਰ ਫੋਨ ਰਾਤ ਭਰ ਚਾਰਜ 'ਤੇ ਲੱਗਾ ਰਹੇ, ਤਾਂ ਓਵਰਹੀਟਿੰਗ ਕਾਰਨ ਇਹ ਫਟ ਵੀ ਸਕਦਾ ਹੈ।

ਸਮਾਰਟਫੋਨ 'ਤੇ ਵੀ ਪੈਂਦਾ ਹੈ ਬੁਰਾ ਅਸਰ
ਚਾਰਜਰ 'ਤੇ ਕਵਰ ਲਗਾਉਣ ਦਾ ਨੁਕਸਾਨ ਸਿਰਫ ਚਾਰਜਰ ਤੱਕ ਸੀਮਤ ਨਹੀਂ ਹੈ, ਸਗੋਂ ਤੁਹਾਡੇ ਮਹਿੰਗੇ ਫੋਨ ਨੂੰ ਵੀ ਨੁਕਸਾਨ ਪਹੁੰਚਦਾ ਹੈ :-

ਸਲੋਅ ਚਾਰਜਿੰਗ
- ਜ਼ਿਆਦਾ ਗਰਮ ਹੋਣ ਕਾਰਨ ਚਾਰਜਰ ਦੀ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਨਾਲ ਫੋਨ ਚਾਰਜ ਹੋਣ 'ਚ ਜ਼ਿਆਦਾ ਸਮਾਂ ਲੈਂਦਾ ਹੈ।

ਬੈਟਰੀ ਡੈਮੇਜ
- ਗਰਮ ਚਾਰਜਰ ਤੋਂ ਨਿਕਲਣ ਵਾਲੀ ਅਸਥਿਰ ਬਿਜਲੀ ਫੋਨ ਦੀ ਬੈਟਰੀ ਲਾਈਫ ਨੂੰ ਘਟਾ ਸਕਦੀ ਹੈ।

ਕੇਬਲ ਕਵਰ ਵੀ ਹਨ ਨੁਕਸਾਨਦੇਹ
ਕਈ ਲੋਕ ਚਾਰਜਿੰਗ ਕੇਬਲ ਨੂੰ ਮੁੜਨ ਤੋਂ ਬਚਾਉਣ ਲਈ ਉਸ 'ਤੇ ਸਪਰਿੰਗ ਜਾਂ ਪਲਾਸਟਿਕ ਦੇ ਕਵਰ ਲਪੇਟ ਦਿੰਦੇ ਹਨ। ਮਾਹਰਾਂ ਅਨੁਸਾਰ, ਇਸ ਨਾਲ ਅੰਦਰੂਨੀ ਤਾਰਾਂ 'ਤੇ ਦਬਾਅ ਪੈਂਦਾ ਹੈ ਅਤੇ ਉਹ ਅੰਦਰੋਂ ਗਰਮ ਹੋ ਕੇ ਸੜ ਸਕਦੀਆਂ ਹਨ।

ਬਚਾਅ ਲਈ ਕੀ ਕਰੀਏ?

- ਚਾਰਜਰ ਅਤੇ ਕੇਬਲ ਨੂੰ ਹਮੇਸ਼ਾ ਉਨ੍ਹਾਂ ਦੇ ਕੁਦਰਤੀ ਰੂਪ 'ਚ ਹੀ ਵਰਤੋ।
- ਜੇਕਰ ਚਾਰਜਰ ਗੰਦਾ ਹੋ ਜਾਵੇ, ਤਾਂ ਉਸ ਨੂੰ ਕਵਰ 'ਚ ਲੁਕਾਉਣ ਦੀ ਬਜਾਏ ਸੁੱਕੇ ਕੱਪੜੇ ਨਾਲ ਸਾਫ਼ ਕਰੋ।
- ਫੋਨ ਚਾਰਜ ਕਰਦੇ ਸਮੇਂ ਚਾਰਜਰ ਨੂੰ ਬੈੱਡ, ਸੋਫੇ ਜਾਂ ਕੱਪੜਿਆਂ ਕੋਲ ਨਾ ਰੱਖੋ, ਕਿਉਂਕਿ ਇਹ ਚੀਜ਼ਾਂ ਗਰਮੀ ਸੋਖਦੀਆਂ ਹਨ ਅਤੇ ਅੱਗ ਫੜ ਸਕਦੀਆਂ ਹਨ।


author

Sunaina

Content Editor

Related News