Samsung Users ਨੂੰ ਵੱਡਾ ਝਟਕਾ ! ਮਹਿੰਗੇ ਹੋ ਗਏ ਇਹ ਸ਼ਾਨਦਾਰ Phone, ਹਜ਼ਾਰਾਂ 'ਚ ਵਧੀਆਂ ਕੀਮਤਾਂ
Sunday, Mar 08, 2026 - 01:04 PM (IST)
ਗੈਜੇਟ ਡੈਸਕ - ਸੈਮਸੰਗ ਦੇ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਇਹ ਖਬਰ ਬਹੁਤ ਹੀ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਆਪਣੇ ਬਜਟ ਅਤੇ ਮਿਡ-ਰੇਂਜ ਸੈਗਮੈਂਟ ਦੇ ਕਈ ਪ੍ਰਸਿੱਧ ਮਾਡਲਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰ ਦਿੱਤਾ ਹੈ। ਹਾਲਾਂਕਿ ਜਾਣਕਾਰੀ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਇਹ ਵਾਧਾ Galaxy M ਸੀਰੀਜ਼, Galaxy F ਸੀਰੀਜ਼ ਅਤੇ Galaxy A ਸੀਰੀਜ਼ ਦੇ ਕੁਝ ਖਾਸ ਸਮਾਰਟਫੋਨਾਂ 'ਤੇ ਕੀਤਾ ਗਿਆ ਹੈ।
ਕੀਮਤਾਂ 'ਚ 500 ਤੋਂ 3000 ਰੁਪਏ ਤੱਕ ਦਾ ਵਾਧਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸੈਮਸੰਗ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 'ਚ 500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦਾ ਵਾਧਾ ਕੀਤਾ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਇਕ ਰਿਟੇਲਰ ਸਰਕੂਲਰ ਮੁਤਾਬਕ ਇਹ ਨਵੀਆਂ ਕੀਮਤਾਂ ਲਾਗੂ ਵੀ ਹੋ ਚੁੱਕੀਆਂ ਹਨ।
ਜਾਣੋ ਕਿਹੜੇ ਮਾਡਲ ਹੋਏ ਮਹਿੰਗੇ :-
Samsung Galaxy M36
- ਇਸ ਦੇ 8GB+128GB ਮਾਡਲ ਦੀ ਕੀਮਤ 500 ਰੁਪਏ ਵਧ ਕੇ ਹੁਣ 21,999 ਰੁਪਏ ਹੋ ਗਈ ਹੈ। ਜਦਕਿ 8GB+256GB ਮਾਡਲ 1500 ਰੁਪਏ ਮਹਿੰਗਾ ਹੋ ਕੇ 25,999 ਰੁਪਏ ਦਾ ਹੋ ਗਿਆ ਹੈ।
Samsung Galaxy F36
- ਇਸ ਸੀਰੀਜ਼ ਦੇ 8GB+128GB ਮਾਡਲ ਦੀ ਨਵੀਂ ਕੀਮਤ 21,999 ਰੁਪਏ ਅਤੇ 8GB+256GB ਮਾਡਲ ਦੀ ਕੀਮਤ 25,999 ਰੁਪਏ ਤੈਅ ਕੀਤੀ ਗਈ ਹੈ।
Galaxy M17 5G
- ਇਸ ਦੇ 6GB+128GB ਵੇਰੀਐਂਟ ਦੀ ਕੀਮਤ ਹੁਣ 16,499 ਰੁਪਏ ਅਤੇ 6GB+256GB ਵੇਰੀਐਂਟ ਦੀ ਕੀਮਤ 18,499 ਰੁਪਏ ਹੋ ਗਈ ਹੈ।
Galaxy A17
- ਇਸ ਸੀਰੀਜ਼ ਦੇ ਕੁਝ ਮਾਡਲਾਂ 'ਚ ਸਭ ਤੋਂ ਵੱਧ 3,000 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
Galaxy A06 5G
- ਇਸ ਸੀਰੀਜ਼ ਦੇ ਫੋਨਾਂ ਦੀਆਂ ਕੀਮਤਾਂ 'ਚ 1,500 ਰੁਪਏ ਤੱਕ ਦਾ ਵਾਧਾ ਹੋਇਆ ਹੈ।
