ਰੋਡਵੇਜ਼ ਦੇ ਕੰਡਕਟਰ ਨੇ ਮੰਗ ਲਿਆ ਕਿਰਾਇਆ, ਖ਼ਫ਼ਾ ਹੋਏ ''ਸਾਬ੍ਹ'' ਨੇ ਬੱਸ ਰੁਕਵਾ ਕੇ ਹੱਥ ਫੜਾ''ਤਾ ਚਲਾਨ
Friday, May 16, 2025 - 05:06 PM (IST)

ਨੈਸ਼ਨਲ ਡੈਸਕ- ਅਕਸਰ ਹੀ ਪੁਲਸ ਮੁਲਾਜ਼ਮਾਂ ਨੂੰ ਜਨਤਾ ਦਾ ਰਖਵਾਲਾ ਸਮਝਿਆ ਜਾਂਦਾ ਹੈ ਤੇ ਜਦੋਂ ਕਿਸੇ ਨਾਲ ਕੁਝ ਵੀ ਗ਼ਲਤ ਹੁੰਦਾ ਹੈ ਤਾਂ ਲੋਕ ਪੁਲਸ ਕੋਲ ਹੀ ਪਹੁੰਚ ਕਰਦੇ ਹਨ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਦੀ ਵੀਡੀਓ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਹਾਥਰਸ ਜ਼ਿਲ੍ਹੇ ਦੇ ਅਲੀਗੜ੍ਹ ਰੋਡ 'ਤੇ ਇਕ ਰੋਡਵੇਜ਼ ਬੱਸ 'ਚ ਇਕ ਟ੍ਰੈਫ਼ਿਕ ਪੁਲਸ ਮੁਲਾਜ਼ਮ ਸਵਾਰ ਹੋ ਗਿਆ, ਜਿਸ ਤੋਂ ਬਾਅਦ ਕੰਡਕਟਰ ਨੇ ਉਸ ਕੋਲੋਂ 17 ਰੁਪਏ ਕਿਰਾਇਆ ਮੰਗ ਲਿਆ। ਮੁਲਾਜ਼ਮ ਕੋਲੋਂ ਕਿਰਾਇਆ ਮੰਗਣਾ ਕੰਡਕਟਰ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਮੁਲਾਜ਼ਮ ਬੱਸ ਰੁਕਵਾ ਕੇ ਹੇਠਾਂ ਉੱਤਰ ਗਿਆ।
ਇਹ ਵੀ ਪੜ੍ਹੋ- ''ਇਹ ਤਾਂ ਹਾਲੇ ਟ੍ਰੇਲਰ ਐ, ਟਾਈਮ ਆਉਣ 'ਤੇ ਪੂਰੀ ਪਿਕਚਰ ਵੀ ਦਿਖਾ ਦਿਆਂਗੇ..'' ; ਰੱਖਿਆ ਮੰਤਰੀ ਰਾਜਨਾਥ ਸਿੰਘ
ਬੱਸ ਤੋਂ ਉੱਤਰ ਕੇ ਉਸ ਨੇ ਬੱਸ ਦੀ ਤਸਵੀਰ ਖਿੱਚ ਲਈ ਤੇ ਭਾਰੀ ਚਲਾਨ ਕੱਟ ਦਿੱਤਾ। ਇਹੀ ਨਹੀਂ, ਇਸ ਮਗਰੋਂ ਬੱਸ ਕਾਫ਼ੀ ਦੇਰ ਤੱਕ ਉੱਥੇ ਹੀ ਖੜ੍ਹੀ ਰਹੀ, ਜਿਸ ਕਾਰਨ ਯਾਤਰੀਆਂ ਨੂੰ ਗਰਮੀ 'ਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕੰਡਕਟਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਤੇ ਟ੍ਰੈਫਿਕ ਵਿਭਾਗ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- Apple ਨੇ ਟਰੰਪ ਨੂੰ ਦਿੱਤਾ ਝਟਕਾ ! ਕਿਹਾ- 'ਭਾਰਤ 'ਚ ਬਣਦੇ ਰਹਿਣਗੇ IPhones...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e