ਓਏ-ਹੋਏ, ਇੰਨਾ ਅੰਨ੍ਹਾ ਪਿਆਰ ! 60 ਸਾਲਾ ਪ੍ਰਿੰਸੀਪਲ ਨੇ 28 ਸਾਲਾ ਅਧਿਆਪਕਾ ਨਾਲ ਕਰਵਾ ਲਿਆ ਵਿਆਹ

Monday, Feb 23, 2026 - 02:09 PM (IST)

ਓਏ-ਹੋਏ, ਇੰਨਾ ਅੰਨ੍ਹਾ ਪਿਆਰ ! 60 ਸਾਲਾ ਪ੍ਰਿੰਸੀਪਲ ਨੇ 28 ਸਾਲਾ ਅਧਿਆਪਕਾ ਨਾਲ ਕਰਵਾ ਲਿਆ ਵਿਆਹ

ਨੈਸ਼ਨਲ ਡੈਸਕ- ਅਕਸਰ ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ, ਪਰ ਕਈ ਵਾਰ ਇਹ ਪਿਆਰ ਇੰਨਾ ਅੰਨ੍ਹਾ ਹੋ ਜਾਂਦਾ ਹੈ ਕਿ ਇਸ 'ਤੇ ਯਕੀਨ ਕਰਨਾ ਵੀ ਔਖ਼ਾ ਹੋ ਜਾਂਦਾ ਹੈ। ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਇੱਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਇੱਕ ਨਿੱਜੀ ਸਕੂਲ ਦੇ 60 ਸਾਲਾ ਪ੍ਰਿੰਸੀਪਲ ਨੇ ਉਸੇ ਸਕੂਲ ਵਿੱਚ ਪੜ੍ਹਾਉਣ ਵਾਲੀ 28 ਸਾਲਾ ਅਧਿਆਪਿਕਾ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦੇ ਵਿਆਹ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਜਾਣਕਾਰੀ ਅਨੁਸਾਰ, ਮੁਜ਼ੱਫਰਪੁਰ ਦੇ ਮੁਸ਼ਹਰੀ ਬਲਾਕ ਦੇ ਰਹਿਣ ਵਾਲੇ 60 ਸਾਲਾ ਵਿਅਕਤੀ, ਜੋ ਇੱਕ ਸਕੂਲ ਦੇ ਮੈਨੇਜਰ ਤੇ ਪ੍ਰਿੰਸੀਪਲ ਹਨ, ਨੂੰ ਆਪਣੇ ਹੀ ਸਕੂਲ ਦੀ ਇੱਕ ਅਧਿਆਪਿਕਾ ਨਾਲ ਪਿਆਰ ਹੋ ਗਿਆ। ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਤੇ ਅੰਤ ਦੋਵਾਂ ਨੇ ਵਿਆਹ ਕਰਵਾ ਲਿਆ। ਦੋਹਾਂ ਦੇ ਵਿਆਹ ਵਿੱਚ ਸਭ ਤੋਂ ਵੱਧ ਚਰਚਾ ਉਮਰ ਦੇ ਫਰਕ ਨੂੰ ਲੈ ਕੇ ਹੋ ਰਹੀ ਹੈ। ਮੈਨੇਜਰ ਦੀ ਉਮਰ 60 ਸਾਲ ਹੈ, ਜਦਕਿ ਲੜਕੀ ਉਸ ਤੋਂ ਲਗਭਗ 32 ਸਾਲ ਛੋਟੀ ਹੈ।

ਇਹ ਵੀ ਪੜ੍ਹੋ- ਕਰੋੜਾਂ ਲੋਕਾਂ ਸਿਰ ਮੰਡਰਾਇਆ ਵੱਡਾ ਖ਼ਤਰਾ ! ਰੱਦ ਹੋਈਆਂ ਫਲਾਈਟਾਂ, US 'ਚ ਬਣੇ Emergency ਵਰਗੇ ਹਾਲਾਤ

ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੋਇਆ ਹੈ ਤੇ ਵਿਆਹ ਦੀਆਂ ਤਸਵੀਰਾਂ ਵਿੱਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵਿਆਹ ਦੀਆਂ ਰਸਮਾਂ ਬੜੇ ਹੀ ਸਾਦੇ ਤਰੀਕੇ ਨਾਲ ਨਿਭਾਈਆਂ ਗਈਆਂ। ਹਾਲਾਂਕਿ ਇਹ ਦੋਵੇਂ ਵੱਖ-ਵੱਖ ਜਾਤਾਂ ਨਾਲ ਸਬੰਧਤ ਦੱਸੇ ਜਾਂਦੇ ਹਨ, ਜਿਸ ਕਾਰਨ ਦੋਵਾਂ ਦੇ ਰਿਸ਼ਤੇ ਨੂੰ ਪਿੰਡ 'ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿਵੇਂ ਹੀ ਇਹ ਖ਼ਬਰ ਇੰਟਰਨੈੱਟ 'ਤੇ ਵਾਇਰਲ ਹੋਈ ਤਾਂ, ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕ ਇਸ ਨੂੰ 'ਪਿਆਰ ਦੀ ਕੋਈ ਉਮਰ ਨਹੀਂ ਹੁੰਦੀ' ਕਹਿ ਕੇ ਸਹੀ ਠਹਿਰਾ ਰਹੇ ਹਨ, ਜਦਕਿ ਕੁਝ ਲੋਕ ਉਮਰ ਦੇ ਇੰਨੇ ਵੱਡੇ ਫਰਕ ਨੂੰ ਲੈ ਕੇ ਹੈਰਾਨੀ ਜਤਾ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਨਹੀਂ ਮਿਲੇਗਾ UK ਦਾ ਵੀਜ਼ਾ ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News