ਸੈਲਾਨੀਆਂ ਲਈ ਖੋਲ੍ਹੀਆਂ ਜਾ ਸਕਦੀਆਂ ਹਨ ਕਾਰਗਿਲ ਦੇ ਟਾਈਗਰ ਹਿਲਜ਼ ਦੀਆਂ ਚੋਟੀਆਂ

08/02/2019 11:12:12 AM

ਜੰਮੂ— ਕਾਰਗਿਲ ਦੇ ਟਾਈਗਰ ਹਿਲਜ਼ ਨੂੰ 20 ਸਾਲ ਬਾਅਦ ਸੈਰ-ਸਪਾਟਾ ਦੇ ਰੂਪ 'ਚ ਜਲਦ ਹੀ ਆਮ ਜਨਤਾ ਲਈ ਖੋਲ੍ਹਿਆ ਜਾ ਕਦਾ ਹੈ। ਇਸ ਤੋਂ ਇਲਾਵਾ 1999 ਦੇ ਭਾਰਤ-ਪਾਕਿਤਸਾਨ ਯੁੱਧ ਦੌਰਾਨ ਕਾਰਗਿਲ 'ਚ ਘੱਟੋ-ਘੱਟ 16 ਹੋਰ ਚੋਟੀਆਂ ਦੇਖੀਆਂ ਗਈਆਂ ਸਨ। ਦੇਸ਼ ਵਿਦੇਸ਼ ਤੋਂ ਸੈਲਾਨੀ ਲੱਦਾਖ ਖੇਤਰ ਦੀ ਸੁੰਦਰਤਾ ਦਾ ਆਨੰਦ ਮਾਨਣ ਆਉਂਦੇ ਹਨ। ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਦੀ ਪ੍ਰਧਾਨਗੀ ਵਾਲੀ ਰਾਜ ਪ੍ਰਸ਼ਾਸਨਿਕ ਕਮੇਟੀ (ਐੱਸ.ਏ.ਸੀ.) ਦੀ ਬੈਠਕ 'ਚ ਕੇਂਦਰ ਤੋਂ ਇਨ੍ਹਾਂ ਬਾਹਰੀ ਖੇਤਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਲੈਣ ਦਾ ਫੈਸਲਾ ਲਿਆ ਗਿਆ ਹੈ। ਮੌਜੂਦਾ ਸਮੇਂ ਸੈਲਾਨੀਆਂ ਨੂੰ ਗ੍ਰਹਿ ਮੰਤਰਾਲੇ ਤੋਂ ਲੱਦਾਖ 'ਚ ਕਿਸੇ ਵੀ ਕੰਟਰੋਲ ਰੇਖਾ ਖੇਤਰ ਦਾ ਦੌਰਾ ਕਰਨ ਦੀ ਮਨਜ਼ੂਰੀ ਨਹੀਂ ਹੈ ਜਦਕਿ ਲੱਦਾਖ 'ਚ ਆਦਿਵਾਸੀ ਅਤੇ ਬਾਹਰੀ ਖੇਤਰਾਂ 'ਚ ਜਾਣ ਲਈ ਪਰਮਿਟ ਲੈਣਾ ਪੈਂਦਾ ਹੈ, ਜਿਨ੍ਹਾਂ ਚੋਟੀਆਂ ਨੂੰ ਸਰਕਾਰ ਨੇ ਆਮ ਜਨਤਾ ਲਈ ਖੋਲ੍ਹਣ ਦੀ ਯੋਜਨਾ ਬਣਾਈ ਹੈ, ਉਹ ਜ਼ਿਆਦਾਤਰ ਕਾਰਗਿਲ ਦੇ ਦਰਾਸ ਅਤੇ ਬਟਾਲਿਕ ਸੈਕਟਰ 'ਚ ਹਨ। ਜਿੱਥੇ 1999 'ਚ ਭਾਰਤੀ ਫੌਜ ਅਤੇ ਘੁਸਪੈਠ ਕਰਨ ਵਾਲੀ ਪਾਕਿਸਤਾਨੀ ਫੌਜ ਦਰਮਿਆਨ ਵੱਡੀ ਲੜਾਈ ਹੋਈ ਸੀ। 

ਜਿਨ੍ਹਾਂ ਟਰੈਕਿੰਗ ਮਾਰਗਾਂ ਨੂੰ ਸਰਕਾਰ ਨੇ ਖੋਲ੍ਹਣ ਦੀ ਯੋਜਨਾ ਬਣਾਈ ਹੈ, ਉਨ੍ਹਾਂ 'ਚੋਂ ਕਾਰਗਿਲ-ਲਾਲੁੰਗ-ਸ਼ਾਹਸ਼ੀ ਝੀਲ-ਦਾਰਿਕ/ਗਾਰਕੋਨ ਬਰੋਕ, ਕਾਰਗਿਲ-ਹੁਨਰਮੈਨ ਬਰੋਕ ਰਿਜ (ਐੱਲ.ਓ.ਸੀ. ਯਾਤਰਾ), ਪਟਾਲਿਕ ਜੰਕਸ਼ਨ ਤੋਂ ਗਾਰਦੋਰੋ (ਖੁਬਾਨੀ ਪਿੰਡ), ਦਰਾਸ-ਸੁਮਦਾ-ਮਰਪੋਲਾ (ਟਾਈਗਰ ਹਿਲ ਬੇਸ) ਸ਼ਾਮਲ ਹਨ। ਰਾਸ਼ਟਰੀ ਰਾਜਮਾਰਗ ਤੋਂ ਕਾਕਸਰ ਪਿੰਡ (ਕੰਟਰੋਲ ਰੇਖਾ ਦਾ ਦੌਰਾ), ਰਾਸ਼ਟਰੀ ਰਾਜਮਾਰਗ ਤੋਂ ਲਾਟੂ ਪਿੰਡ (ਕੰਟਰੋਲ ਰੇਖਾ ਦਾ ਦੌਰਾ) ਅਤੇ ਰਾਸ਼ਟਰੀ ਰਾਜਮਾਰਗ ਤੋਂ ਬੜਗਾਮ-ਮਾਜ਼ਦਾਸ ਪਿੰਡ (ਕੰਟਰੋਲ ਰੇਖਾ ਦਾ ਦੌਰਾ) ਹੈ। ਇਸ ਤੋਂ ਇਲਾਵਾ ਟਰੈਕਿੰਗ ਮਾਰਗਾਂ 'ਚ ਲਸਾਰ ਲਾ, ਅਕਸੂ (ਜਾਂਸਕਰ)-ਗੁਲਾਬ ਗੜ੍ਹ (ਕਿਸ਼ਤਵਾੜ), ਪਦੁਮ-ਗੁਲਾਬ ਗੜ੍ਹ (ਕਿਸ਼ਤਵਾੜ) ਤੋਂ ਓਮਾਸਿਲਾ, ਪਦਮ-ਡੰਗਲੇ (ਪਾਦਰ ਘਾਟੀ) ਤੋਂ ਹੋਟ ਕੇ ਪਾਟ ਲਾ, ਕਨੋਰ-ਬਟਮਬਿਸ-ਸਪੀ ਦੇ ਮਾਧਿਅਮ ਨਾਲ ਫਰੋਨਾ-ਜਸਗੁੰਡ, ਰਾਪੀਲਾ ਅਤੇ ਵਾਖਾ ਲਾ ਤੋਂ ਰੰਗੀਮ, ਕਾਂਜੀਲਾ ਤੋਂ ਰੰਗਦੁਮ-ਹੇਨੀਕੋਟ, ਪੰਗੋਂਗ ਲਾ ਅਤੇ ਪਦਮ-ਰਾਲਕੁੰਗ ਅਤੇ ਪਦੁਮ-ਲਾਮਾਯੁਰੂ ਤੋਂ ਰੰਗਦੁਮ-ਪਦੁਮੋਟੇ ਲਈ ਸਾਪੀ ਸ਼ਾਮਲ ਹਨ।


Related News