Vastu Tips: ਕਾਰੋਬਾਰ ''ਚ ਤਰੱਕੀ ਪਾਉਣ ਲਈ ਕਾਰਗਰ ਮੰਨੇ ਜਾਂਦੇ ਹਨ ਵਾਸਤੂ ਦੇ ਇਹ ਉਪਾਅ

4/7/2024 9:20:26 PM

ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਘਰ ਦਾ ਨਿਰਮਾਣ ਵਾਸਤੂ ਤੋਂ ਬਿਨਾਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਜੇਕਰ ਕਿਸੇ ਘਰ 'ਚ ਵਾਸਤੂ ਦੋਸ਼ ਹੈ ਤਾਂ ਉਹ ਉਸ ਘਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਹੈ। ਇਸ ਲਈ ਘਰ ਦਾ ਨਿਰਮਾਣ ਦੇ ਵਾਸਤੂ ਅਨੁਸਾਰ ਕਰਵਾਉਣਾ ਚਾਹੀਦਾ। ਵਾਸਤੂ ਸ਼ਾਸਤਰ ਦੇ ਸਿਧਾਂਤਾਂ ਨੂੰ ਸਿਰਫ਼ ਘਰ ਹੀ ਨਹੀਂ ਕਾਰੋਬਾਰ ਨਾਲ ਜੁੜੇ ਖੇਤਰਾਂ 'ਚ ਵੀ ਲਾਗੂ ਕੀਤਾ ਜਾਣਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਾਰੋਬਾਰੀ ਹੋ ਤਾਂ ਵਾਸਤੂ ਦੇ ਸਿਧਾਂਤਾਂ ਦੀ ਵਰਤੋਂ ਦਫ਼ਤਰ, ਫੈਕਟਰੀ ਜਾਂ ਦੁਕਾਨ 'ਚ ਵੀ ਕਰ ਸਕਦੇ ਹੋ। ਦਰਅਸਲ ਵਾਸਤੂ ਸ਼ਾਸਤਰ 'ਚ ਘਰ, ਦਫ਼ਤਰ, ਦੁਕਾਨ ਜਾਂ ਫੈਕਟਰੀ 'ਚ ਹਰ ਚੀਜ਼ ਜਾਂ ਕਮਰਿਆਂ ਨੂੰ ਸੰਗਠਿਤ ਕਰਨ ਲਈ ਕੁਝ ਨਿਯਮ ਬਣਾਏ ਗਏ ਹਨ। ਵਾਸਤੂ ਦੇ ਨਿਯਮਾਂ ਦਾ ਪਾਲਨ ਕਰਕੇ ਦੋਸ਼ ਤਾਂ ਦੂਰ ਰਹਿੰਦੇ ਹੀ ਹਨ, ਨਾਲ ਹੀ ਤਰੱਕੀ ਦੇ ਨਵੇਂ ਆਸਾਰ ਵੀ ਬਣਦੇ ਹਨ। ਇੰਨਾ ਹੀ ਨਹੀਂ ਆਰਥਿਕ ਤੰਗੀ ਵੀ ਦੂਰ ਹੁੰਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਉਪਾਵਾਂ ਦੇ ਬਾਰੇ 'ਚ...
-ਜੇਕਰ ਤੁਹਾਡੀ ਦੁਕਾਨ ਹੈ ਤਾਂ ਉਸ 'ਚ ਸਾਮਾਨ ਲਈ ਬਣਾਈ ਜਾਣ ਵਾਲੀ ਅਲਮਾਰੀ ਦੀ ਦਿਸ਼ਾ ਦਾ ਵੀ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਵਾਸਤੂ ਮੁਤਾਬਕ ਦੁਕਾਨ 'ਚ ਅਲਮਾਰੀ ਹਮੇਸ਼ਾ ਉੱਤਰ-ਪੱਛਮੀ ਦਿਸ਼ਾ 'ਚ ਬਣਾਉਣਾ ਬਹੁਤ ਸ਼ੁਭ ਹੁੰਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ ਅਤੇ ਕਾਰੋਬਾਰ 'ਚ ਤਰੱਕੀ ਵੀ ਮਿਲੇਗੀ। 
-ਕਾਰੋਬਾਰ 'ਚ ਤਰੱਕੀ ਪਾਉਣ 'ਚ ਕਾਰੋਬਾਰ ਦੇ ਖੇਤਰ ਦੀ ਦੁਕਾਨ ਜਾਂ ਸ਼ੋਅਰੂਮ ਦਾ ਮੁੱਖ ਦਰਵਾਜ਼ਾ ਹਮੇਸ਼ਾ ਵਿਚਕਾਰ ਹੋਣਾ ਚਾਹੀਦਾ।  
-ਕਾਰੋਬਾਰ ਸਥਲ 'ਤੇ ਮੰਦਰ ਨੂੰ ਹਮੇਸ਼ਾ ਈਸ਼ਾਨ ਕੌਣ 'ਚ ਵੀ ਬਣਾਇਆ ਜਾਂ ਰੱਖਣਾ ਚਾਹੀਦਾ। ਕਹਿੰਦੇ ਹਨ ਕਿ ਅਜਿਹਾ ਕਰਨ ਨਾਲ ਮਾਤਾ ਲਕਸ਼ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਕਾਰੋਬਾਰ 'ਚ ਲਾਭ ਵੀ ਮਿਲਦਾ ਹੈ। 
-ਦੁਕਾਨ ਜਾਂ ਕਾਰੋਬਾਰ ਸਥਲ 'ਚ ਰੰਗ ਕਿਹੋ ਜਿਹਾ ਕੀਤਾ ਜਾਵੇ, ਇਹ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਘਰ ਦੀ ਤਰ੍ਹਾਂ ਦੁਕਾਨ ਜਾਂ ਦਫ਼ਤਰ 'ਚ ਹਲਕੇ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ। ਇਸ ਨਾਲ ਨਾ-ਪੱਖੀ ਊਰਜਾ ਬਣੀ ਰਹਿੰਦੀ ਹੈ।
-ਕਾਰੋਬਾਰ 'ਚ ਲਾਭ ਅਤੇ ਤਰੱਕੀ ਲਈ ਕਾਰੋਬਾਰ ਦੁਕਾਨ ਜਾਂ ਦਫ਼ਤਰ 'ਚ ਪੰਚਜਨਿਆ ਸ਼ੰਖ ਵੀ ਸਥਾਪਿਤ ਕਰਨ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਖੁਸ਼ ਹੁੰਦੀ ਹੈ ਅਤੇ ਕਾਰੋਬਾਰ 'ਤੇ ਉਨ੍ਹਾਂ ਦੀ ਕਿਰਪਾ ਬਣੀ ਰਹਿੰਦੀ ਹੈ।   

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon