ਉੱਤਰਾਖੰਡ ਆਉਣ ਵਾਲੇ ਸੈਲਾਨੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ

Thursday, Sep 24, 2020 - 06:25 PM (IST)

ਉੱਤਰਾਖੰਡ ਆਉਣ ਵਾਲੇ ਸੈਲਾਨੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ

ਦੇਹਰਾਦੂਨ (ਭਾਸ਼ਾ)— ਉੱਤਰਾਖੰਡ ਆਉਣ ਵਾਲੇ ਸੈਲਾਨੀਆਂ ਨੂੰ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ’ਚ ਢਿੱਲ ਦਿੰਦੇ ਹੋਏ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਕੋਰੋਨਾ ਜਾਂਚ ਰਿਪੋਰਟ ਦਿਖਾਉਣ ਦੀ ਜ਼ਰੂਰਤ ਤੋਂ ਛੋਟ ਦੇ ਦਿੱਤੀ ਹੈ। ਇਸ ਸੰੰਬੰਧ ’ਚ ਜਾਰੀ ਸੋਧ ਦਿਸ਼ਾ-ਨਿਰਦੇਸ਼ਾਂ ਵਿਚ ਪ੍ਰਦੇਸ਼ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਕਿਹਾ ਹੈ ਕਿ ਉੱਤਰਾਖੰਡ ’ਚ ਕਿਸੇ ਹੋਟਲ ’ਚ ਠਹਿਰਣ ਤੋਂ ਪਹਿਲਾਂ ਸੈਲਾਨੀਆਂ ਨੂੰ ਹੁਣ ਕੋਰੋਨਾ ਜਾਂਚ ਰਿਪੋਰਟ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹੋਟਲ ’ਚ ਘੱਟ ਤੋਂ ਘੱਟ ਦੋ ਦਿਨ ਰਹਿਣ ਦੀ ਜ਼ਰੂਰਤ ਵੀ ਖਤਮ ਕਰ ਦਿੱਤੀ ਗਈ ਹੈ। 

PunjabKesari

ਇਸ ਦਿਸ਼ਾ-ਨਿਰਦੇਸ਼ ਮੁਤਾਬਕ ਟਰਾਂਸਪੋਰਟ ਦੇ ਕਿਸੇ ਵੀ ਮਾਧਿਅਮ ਤੋਂ ਉੱਤਰਾਖੰਡ ਆਉਣ ਵਾਲੇ ਸੈਲਾਨੀਆਂ ਨੂੰ ਅਜੇ ਵੀ ਆਪਣੀ ਯਾਤਰਾ ਤੋਂ ਪਹਿਲਾਂ ਸਮਾਰਟ ਸਿਟੀ ਵੈੱਬ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਹੋਟਲ ਅਤੇ ਰੈਸਟੋਰੈਂਟ ਲਈ ਥਰਮਲ ਸ¬ਕ੍ਰੀਨਿੰਗ, ਸੈਨੇਟਾਈਜ਼ੇਸ਼ਨ ਅਤੇ ਹੋਰ ਤੈਅ ਕੀਤੇ ਪ੍ਰੋਟੋਕਾਲ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਜੇਕਰ ਕੋਈ ਸੈਲਾਨੀ ਕੋਰੋਨਾ ਤੋਂ ਪੀੜਤ ਮਿਲਦਾ ਹੈ ਤਾਂ ਹੋਟਲ ਪ੍ਰਬੰਧਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰੇਗਾ। ਹੋਟਲ ਪ੍ਰਬੰਧਨ ਮਾਲਕਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੈਲਾਨੀਆਂ ਦੇ ਸਮੇਂ-ਸਮੇਂ ’ਤੇ ਰੈਂਡਮ ਕੋਵਿਡ-19 ਜਾਂਚ ਸੁਰੱਖਿਅਤ ਕਰਨੀ ਹੋਵੇਗੀ।


author

Tanu

Content Editor

Related News