ਕੋਵਿਡ-19 ਟੀਕੇ ਦੀ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇਣ ਦਾ ਸਮਾਂ ਆ ਗਿਆ ਹੈ: ਚਿਦੰਬਰਮ

Wednesday, Dec 22, 2021 - 11:03 PM (IST)

ਕੋਵਿਡ-19 ਟੀਕੇ ਦੀ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇਣ ਦਾ ਸਮਾਂ ਆ ਗਿਆ ਹੈ: ਚਿਦੰਬਰਮ

ਨਵੀਂ ਦਿੱਲੀ - ਓਮੀਕਰੋਨ ਦੇ ਵੱਧਦੇ ਮਾਮਲਿਆਂ ਵਿਚਾਲੇ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ‘‘ਆਰਥਿਕ ਹਿੱਤਾਂ ਦੀ ਰੱਖਿਆ ਕਰਨ ਦੇ ਗਲਤ ਉਤਸ਼ਾਹ ਵਿੱਚ" ਲੱਖਾਂ ਲੋਕਾਂ ਨੂੰ ਇਨਫੈਕਸ਼ਨ ਦੇ ਖਤਰੇ ਵੱਲ ਧੱਕ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਿੱਟਾ ਕੱਢਣ ਲਈ ਸਮਰੱਥ ਜਾਂਚ ਅਤੇ ਅਕਾਦਮਿਕ ਅਧਿਐਨ ਉਪਲੱਬਧ ਹਨ ਕਿ ਬੂਸਟਰ ਖੁਰਾਕ ਜ਼ਰੂਰੀ ਹੈ।

ਚਿਦੰਬਰਮ ਨੇ ਟਵੀਟ ਕੀਤਾ, ‘‘ਕੋਵਿਸ਼ੀਲਡ 'ਤੇ ‘ਲਾਂਸੇਟ ਦਾ ਅਧਿਐਨ ਜਾਗਣ ਦਾ ਸਮਾਂ ਹੈ ਕਿ ਇਸ ਦਾ ਅਸਰ ਤਿੰਨ ਮਹੀਨੇ ਤੋਂ ਜ਼ਿਆਦਾ ਨਹੀਂ ਰਹਿੰਦਾ। ਹੁਣ ਬੂਸਟਰ ਖੁਰਾਕ ਨੂੰ ਮਨਜ਼ੂਰੀ ਦੇਣ ਦਾ ਸਮਾਂ ਆ ਗਿਆ ਹੈ। ਕਾਂਗਰਸ  ਦੇ ਸੀਨੀਅਰ ਨੇਤਾ ਨੇ ਕਿਹਾ ਕਿ ਇਹ ਸਮਾਂ ਹੈ ਕਿ ਫਾਈਜ਼ਰ ਅਤੇ ਮਾਡਰਨਾ ਵਰਗੇ ਹੋਰ ਮਨਜ਼ੂਰ ਟੀਕਿਆਂ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਜਾਵੇ। ਚਿਦੰਬਰਮ ਨੇ ਕਿਹਾ, ‘‘ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਆਰਥਿਕ ਹਿੱਤਾਂ ਦੀ ਰੱਖਿਆ ਕਰਨ ਦੇ ਗਲਤ ਉਤਸ਼ਾਹ ਵਿੱਚ ਸਰਕਾਰ ਲੱਖਾਂ ਭਾਰਤੀਆਂ ਨੂੰ ਇਨਫੈਕਸ਼ਨ ਦੇ ਖ਼ਤਰੇ ਵੱਲ ਧੱਕ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਜੇਕਰ ਮਹਾਮਾਰੀ ਦੀ ਤੀਜੀ ਲਹਿਰ ਆਉਂਦੀ ਹੈ ਅਤੇ ਟੀਕਾਕਰਨ ਕਰਾ ਚੁੱਕੇ ਲੋਕ ਵੱਡੀ ਗਿਣਤੀ ਵਿੱਚ ਪੀੜਤ ਹੁੰਦੇ ਹਨ ਤਾਂ ਸਰਕਾਰ ਨੂੰ ਇਸ ਦੀ ਜ਼ਿੰਮੇਦਾਰੀ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ‘ਕੋਵਿਸ਼ੀਲਡ ਦਾ ਨਿਰਮਾਣ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਕੀਤਾ ਜਾਂਦਾ ਹੈ।  ਕਾਂਗਰਸ ਸਰਕਾਰ ਦੀ ਟੀਕਾ ਸਬੰਧੀ ਰਣਨੀਤੀ ਦੀ ਨਿੰਦਾ ਕਰਦੀ ਰਹੀ ਹੈ ਅਤੇ ਉਸ ਨੇ ਮੰਗ ਕੀਤੀ ਹੈ ਕਿ ਟੀਕਾਕਰਨ ਵਿੱਚ ਤੇਜ਼ੀ ਲਿਆਈ ਜਾਵੇ ਅਤੇ ਕੋਰੋਨਾ ਵਾਇਰਸ ਦੀ ਇੱਕ ਹੋਰ ਲਹਿਰ ਨੂੰ ਰੋਕਣ ਲਈ ਬੂਸਟਰ ਖੁਰਾਕ ਪ੍ਰਦਾਨ ਕੀਤੇ ਜਾਣ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News