ਇਸ ਵਾਰ ਅਮਰਨਾਥ ਯਾਤਰਾ ''ਤੇ ਆ ਸਕਦੇ ਹਨ 6.35 ਲੱਖ ਤੋਂ ਵੱਧ ਸ਼ਰਧਾਲੂ
Monday, Aug 07, 2023 - 01:19 PM (IST)
ਸ਼੍ਰੀਨਗਰ- ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਲਈ ਸ਼ਰਧਾਲੂਆਂ 'ਚ ਇਕ ਵਾਰ ਭਾਰੀ ਉਤਸ਼ਾਹ ਹੈ। ਹੁਣ ਤੱਕ ਚਾਰ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਪਿਛਲੇ ਸਾਲ ਇਸੇ ਮਿਆਦ ਦੌਰਾਨ 3.65 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। 31 ਅਗਸਤ ਨੂੰ ਸੰਪੰਨ ਹੋਣ ਵਾਲੀ ਯਾਤਰਾ ਲਈ ਸ਼ਰਧਾਲੂਆਂ ਦਾ ਰਜਿਸਟਰੇਸ਼ਨ ਅਜੇ ਜਾਰੀ ਹੈ।
ਇਹ ਵੀ ਪੜ੍ਹੋ : ਮੌਸਮ 'ਤੇ ਭਾਰੀ ਪਈ ਸ਼ਰਧਾ, ਅਮਰਨਾਥ ਯਾਤਰਾ 'ਚ ਸ਼ਰਧਾਲੂਆਂ ਦਾ 10 ਸਾਲ ਦਾ ਰਿਕਾਰਡ ਟੁੱਟਿਆ
ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸ਼ਰਾਇਨ ਬੋਰਡ ਦੇ ਅਹੁਦਾ ਅਧਿਕਾਰੀਆਂ ਨੇ ਸੰਭਾਵਨਾ ਜਤਾਈ ਹੈ ਕਿ ਇਸ ਵਾਰ 6.35 ਲੱਖ ਤੋਂ ਵੱਧ ਸ਼ਰਧਾਲੂ ਆ ਸਕਦੇ ਹਨ। ਇਹ ਰਿਕਾਰਡ ਗਿਣਤੀ ਹੋਵੇਗੀ। 2011 'ਚ 6.35 ਲੱਖ ਸ਼ਰਧਾਲੂ ਪਵਿੱਤਰ ਗੁਫ਼ਾ ਦੇ ਦਰਸ਼ਨ ਲਈ ਆਏ ਸਨ। ਇਸ ਸਾਲ ਯਾਤਰਾ ਮਾਰਗ 'ਚ ਮੌਸਮ ਵੀ ਚੰਗਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8