ਅਨੋਖਾ ਵਿਆਹ ਬਣਿਆ ਚਰਚਾ ਦਾ ਵਿਸ਼ਾ : ਚੋਰ ਸਮਝ ਕੇ ਕੁੱਟਿਆ, ਫਿਰ ਬਣਾ ਲਿਆ ਜਵਾਈ
Friday, Jul 11, 2025 - 10:09 AM (IST)

ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਇਕ ਅਨੋਖੀ ਅਤੇ ਫਿਲਮੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਾਤ ਦੇ ਹਨੇਰੇ ਵਿਚ ਇਕ ਕੁੜੀ ਨੂੰ ਮਿਲਣ ਆਏ ਇਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਚੋਰ ਸਮਝ ਕੇ ਕੁੱਟਿਆ, ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਅਗਲੀ ਸਵੇਰ ਉਸੇ ਨੌਜਵਾਨ ਦਾ ਵਿਆਹ ਕੁੜੀ ਨਾਲ ਕਰ ਦਿੱਤਾ ਗਿਆ। ਇਹ ਮਾਮਲਾ ਹੁਣ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਜਿਸ ਨੂੰ ਕਹਿੰਦਾ ਸੀ ਮਾਂ... ਉਸ ਨਾਲ ਹੀ ਹੋ ਗਿਆ ਫਰਾਰ, ਪਿਓ ਦਾ ਰੋ-ਰੋ ਹੋਇਆ ਬੁਰਾ ਹਾਲ
ਘਟਨਾ ਜਾਸਰਪਤਹਾਂ ਥਾਣਾ ਖੇਤਰ ਦੇ ਕਰੀਮਪੁਰ ਖੁਰਦ ਪਿੰਡ ਦੀ ਹੈ। ਸੋਮਵਾਰ ਰਾਤ ਪਨੌਲੀ ਪਿੰਡ ਨਿਵਾਸੀ ਵਿਕਾਸ ਪਾਸਵਾਨ ਚੋਰੀ–ਛੁਪੇ ਆਪਣੀ ਪ੍ਰੇਮਿਕਾ ਰੂਬੀ ਨੂੰ ਮਿਲਣ ਉਸਦੇ ਘਰ ਪਹੁੰਚਿਆ ਪਰ ਉਸਨੂੰ ਘਰ ਵਿਚ ਵੜਦੇ ਨੂੰ ਪਰਿਵਾਰਕ ਮੈਂਬਰਾਂ ਨੇ ਦੇਖ ਕੇ ਰੌਲਾ ਪਾ ਦਿੱਤਾ ਅਤੇ ਉਨ੍ਹਾਂ ਨੇ ਉਸਨੂੰ ਚੋਰ ਸਮਝ ਕੇ ਰੱਜ ਕੇ ਕੁਟਾਪਾ ਚਾੜ੍ਹਿਆ।
ਜਦੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਚੋਰ ਨਹੀਂ ਸਗੋਂ ਰੂਬੀ ਦਾ ਪ੍ਰੇਮੀ ਹੈ ਅਤੇ ਉਸਨੂੰ ਮਿਲਣ ਆਇਆ ਸੀ। ਰੂਬੀ ਨੇ ਵੀ ਖੁੱਲ੍ਹ ਕੇ ਪ੍ਰੇਮ ਸਬੰਧਾਂ ਨੂੰ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਪਰਿਵਾਰ ਹੈਰਾਨ ਰਹਿ ਗਿਆ। ਸਾਰੀ ਰਾਤ ਵਿਚਾਰ-ਵਟਾਂਦਰੇ ਤੋਂ ਬਾਅਦ ਅਗਲੀ ਸਵੇਰ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ। ਇਹ ਅਨੋਖਾ ਵਿਆਹ ਪਿੰਡ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੁਝ ਇਸ ਨੂੰ ਇੱਜ਼ਤ ਬਚਾਉਣ ਦਾ ਫੈਸਲਾ ਕਹਿ ਰਹੇ ਹਨ, ਜਦੋਂ ਕਿ ਕੁਝ ਇਸਨੂੰ ਸੱਚੇ ਪਿਆਰ ਦੀ ਜਿੱਤ ਮੰਨ ਰਹੇ ਹਨ। ਹਾਲਾਂਕਿ, ਜਾਸਰਪਤਹਾਂ ਤੇ ਖੁਟਹਨ ਥਾਣੇ ਨਾਲ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਸ਼ਿਕਾਇਤ ਜਾਂ ਸੂਚਨਾ ਨਹੀਂ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8