ਜਵਾਈ ਦੀ ਸ਼ਰਮਨਾਕ ਕਰਤੂਤ, ਕੈਂਚੀ ਨਾਲ ਸੱਸ ਦੀ ਨੱਕ ਵੱਢ ਹੋਇਆ ਫਰਾਰ

Sunday, Mar 08, 2026 - 02:06 PM (IST)

ਜਵਾਈ ਦੀ ਸ਼ਰਮਨਾਕ ਕਰਤੂਤ, ਕੈਂਚੀ ਨਾਲ ਸੱਸ ਦੀ ਨੱਕ ਵੱਢ ਹੋਇਆ ਫਰਾਰ

ਜੈਪੁਰ- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਪਰਿਵਾਰਕ ਵਿਵਾਦ ਕਾਰਨ ਸ਼ਨੀਵਾਰ ਸ਼ਾਮ ਨੂੰ ਆਪਣੀ ਸੱਸ 'ਤੇ ਕੈਂਚੀ ਨਾਲ ਹਮਲਾ ਕਰ ਕੇ ਉਸ ਦੀ ਨੱਕ ਵੱਢ ਦਿੱਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਡੂੰਗਰੀ ਦੇ ਬੰਧਾ ਪਿੰਡ 'ਚ ਹੋਈ। ਦੋਸ਼ੀ ਸੋਹਨਲਾਲ ਘਟਨਾ ਤੋਂ ਬਾਅਦ ਨੱਕ ਦਾ ਕੱਟਿਆ ਹੋਇਆ ਹਿੱਸਾ ਲੈ ਕੇ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਅਨੁਸਾਰ ਸੋਹਨਲਾਲ ਦਾ ਆਪਣੀ ਪਤਨੀ ਦੇ ਪਰਿਵਾਰ ਨਾਲ ਲੰਬੇ ਸਮੇਂ ਤੋਂ ਵਿਵਾਦ ਸੀ। ਦੋਵਾਂ ਦਾ ਲਗਭਗ 6 ਸਾਲ ਪਹਿਲਾਂ ਵਿਆਹ ਹੋਇਆ ਸੀ। ਪਤੀ-ਪਤਨੀ ਪਿਛਲੇ ਇਕ ਸਾਲ ਤੋਂ ਵੱਖ ਰਹਿ ਰਹੇ ਸਨ ਅਤੇ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਵਾਦ ਦਾ ਹੱਲ ਨਹੀਂ ਹੋ ਸਕਿਆ ਸੀ। 

ਪੁਲਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਦੋਵਾਂ ਪਰਿਵਾਰਾਂ 'ਚ ਤਣਾਅ ਸੀ ਅਤੇ ਸ਼ਨੀਵਾਰ ਸ਼ਾਮ ਨੂੰ ਘਰ 'ਤੇ ਉਨ੍ਹਾਂ ਵਿਚਾਲੇ ਬਹਿਸ ਵੀ ਹੋਈ ਸੀ। ਸ਼ਾਮ ਨੂੰ ਪੀੜਤਾ ਕੇਲੀ ਦੇਵੀ ਆਪਣੇ ਜਵਾਈ ਸੋਹਨਲਾਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਸਥਾਨਕ ਥਾਣੇ ਜਾ ਰਹੀ ਸੀ, ਉਦੋਂ ਦੋਸ਼ੀ ਨੇ ਉਸ 'ਤੇ ਕੈਂਚੀ ਨਾਲ ਹਮਲਾ ਕਰ ਕੇ ਉਸ ਦੀ ਨੱਕ ਵੱਢ ਦਿੱਤੀ। ਸਰਵਾਨਾ ਥਾਣਾ ਇੰਚਾਰਜ ਮੋਹਨਲਾਲ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਪਰਿਵਾਰ ਦੇ ਮੈਂਬਰ ਔਰਤ ਨੂੰ ਇਲਾਜ ਲਈ ਗੁਜਰਾਤ ਦੇ ਮੇਹਸਾਣਾ ਲੈ ਗਏ ਹਨ। ਔਰਤ ਅਤੇ ਪਰਿਵਾਰ ਦੇ ਬਿਆਨ ਅਜੇ ਦਰਜ ਨਹੀਂ ਕੀਤੇ ਗਏ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News