1 ਜੂਨ ਤੋਂ ਬਦਲ ਰਹੇ ਹਨ ਦੇਸ਼ ਭਰ 'ਚ ਇਹ ਨਿਯਮ, ਸਿੱਧਾ ਹੋਵੇਗਾ ਤੁਹਾਡੇ 'ਤੇ ਅਸਰ
Monday, Jun 01, 2020 - 01:04 PM (IST)
ਨਵੀਂ ਦਿੱਲੀ — 1 ਜੂਨ 2020 ਯਾਨੀ ਕਿ ਅੱਜ ਤੋਂ ਦੇਸ਼ ਭਰ ਵਿਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਬਦਲਾਵਾਂ ਦਾ ਤੁਹਾਡੀ ਜਿੰਦਗੀ 'ਤੇ ਕਿਤੇ ਨਾ ਕਿਤੇ ਜ਼ਰੂਰ ਅਸਰ ਪਵੇਗਾ। ਇਨ੍ਹਾਂ 'ਚ ਰੇਲਵੇ, ਏਅਰਲਾਈਨਸ, ਗੈਸ ਸਿਲੰਡਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਰਾਸ਼ਨ ਕਾਰਡ ਆਦਿ 'ਚ ਹੋਣ ਵਾਲੇ ਬਦਲਾਅ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਬਦਲਾਅ ਬਾਰੇ।
ਰਸੌਈ ਗੈਸ ਸਿਲੰਡਰਾਂ ਦੀ ਕੀਮਤ ਵਧੀ
ਜੂਨ ਮਹੀਨੇ 'ਚ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਮੁਤਾਬਕ ਜੂਨ 2020 ਲਈ ਐਲਪੀਜੀ ਦੀਆਂ ਕੀਮਤਾਂ ਅੰਤਰਰਾਸ਼ਟਰੀ ਪੱਧਰ 'ਤੇ ਵਧੀਆਂ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਦਿੱਲੀ 'ਚ ਐਲਪੀਜੀ ਦੀ ਪ੍ਰਤੀ ਸਿਲੰਡਰ ਕੀਮਤ 'ਚ 11.50 ਰੁਪਏ ਦਾ ਵਾਧਾ ਹੋਵੇਗਾ। ਇਸ ਵਾਧੇ ਬਾਅਦ ਦਿੱਲੀ ਵਿਚ ਐਲਪੀਜੀ ਦੀ ਕੀਮਤ ਪ੍ਰਤੀ ਸਿਲੰਡਰ 593 ਰੁਪਏ ਹੋਵੇਗੀ। ਮਈ ਵਿਚ ਇਸ ਦੀ ਕੀਮਤ 581.50 ਰੁਪਏ ਸੀ।
ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀ.ਐੱਮ.ਯੂ.ਵਾਈ.) ਦੇ ਲਾਭਪਾਤਰੀਆਂ ਨੂੰ ਪ੍ਰਭਾਵਤ ਨਹੀਂ ਕਰੇਗਾ ਕਿਉਂਕਿ ਉਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਧੀਨ ਆਉਂਦੇ ਹਨ ਅਤੇ ਉਹ 30 ਜੂਨ ਤੱਕ ਮੁਫਤ ਸਿਲੰਡਰ ਲੈਣ ਦੇ ਹੱਕਦਾਰ ਹਨ।
ਧਿਆਨ ਯੋਗ ਹੈ ਕਿ ਅਪ੍ਰੈਲ ਵਿਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦੀ ਕੀਮਤ 'ਚ ਮੈਟਰੋ ਸ਼ਹਿਰਾਂ ਵਿਚ 61.5 ਰੁਪਏ ਤੋਂ ਲੈ ਕੇ 65 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ। ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਲਗਾਤਾਰ ਦੂਜੇ ਮਹੀਨੇ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਿਲੰਡਰ ਦੀ ਕੀਮਤ ਮਾਰਚ ਵਿਚ ਘਟੀ ਸੀ। ਪ੍ਰਚੂਨ ਤੇਲ ਦੀ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਅਨੁਸਾਰ, 1 ਅਪ੍ਰੈਲ ਤੋਂ ਦਿੱਲੀ ਵਿਚ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਵਿਚ 61.5 ਰੁਪਏ ਪ੍ਰਤੀ ਸਿਲੰਡਰ ਅਤੇ ਮੁੰਬਈ ਵਿਚ 62 ਰੁਪਏ ਦੀ ਕਟੌਤੀ ਕੀਤੀ ਗਈ ਸੀ। ਗੈਰ ਸਬਸਿਡੀ ਵਾਲੇ ਸਿਲੰਡਰ ਜਾਂ ਐਲਪੀਜੀ ਦੀ ਕੀਮਤ ਦਿੱਲੀ ਵਿਚ 744 ਰੁਪਏ ਕੀਤੀ ਗਈ ਸੀ। ਪਹਿਲਾਂ ਇਸਦੀ ਕੀਮਤ 805.5 ਰੁਪਏ ਸੀ।
ਐਲਪੀਜੀ ਦੀਆਂ ਕੀਮਤਾਂ ਮਾਰਚ, ਅਪ੍ਰੈਲ ਅਤੇ ਮਈ ਵਿਚ ਲਗਾਤਾਰ ਤਿੰਨ ਮਹੀਨੇ ਕਟੌਤੀ ਕੀਤੀ ਗਈ ਸੀ। ਹੁਣ ਜੂਨ ਦੇ ਮਹੀਨੇ ਵਿਚ ਇਸ ਦੀ ਕੀਮਤ ਵਿਚ ਅੰਸ਼ਕ ਵਾਧਾ ਕੀਤਾ ਜਾ ਰਿਹਾ ਹੈ।
ਸ਼ਹਿਰ ਮਈ ਜੂਨ
ਦਿੱਲੀ 581.50 593.00
ਕੋਲਕਾਤਾ 584.50 616.00
ਮੁੰਬਈ 579.00 590.50
ਚੇਨਈ 569.50 606.50
ਇਨ੍ਹਾਂ ਸੂਬਿਆਂ 'ਚ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਕਈ ਸੂਬਿਆਂ ਨੇ ਪਿਛਲੇ ਦਿਨੀਂ ਵੈਟ ਵਧਾ ਕੇ ਤੇਲ ਮਹਿੰਗਾ ਕਰ ਦਿੱਤਾ। ਹੁਣ ਮਿਜ਼ੋਰਮ ਸਰਕਾਰ ਨੇ ਇਕ ਜੂਨ ਤੋਂ ਸੂਬੇ ਵਿਚ ਪੈਟਰੋਲ 'ਤੇ 2.5 ਫੀਸਦੀ ਅਤੇ ਡੀਜ਼ਲ 'ਤੇ 5 ਫੀਸਦੀ ਦੀ ਦਰ ਨਾਲ ਵੈਟ ਵਧਾਏ ਜਾਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੇ ਵੀ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ 'ਚ ਇਕ ਜੂਨ ਤੋਂ ਪੈਟਰੋਲ ਦੀ ਕੀਮਤ ਵਿਚ ਦੋ ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 1 ਰੁਪਏ ਦਾ ਵਾਧਾ ਕੀਤਾ ਹੈ। ਤਾਲਾਬੰਦੀ ਦੌਰਾਨ ਹੋਏ ਘਾਟੇ ਨੂੰ ਪੂਰਾ ਕਰਨ ਲਈ ਤੇਲ ਕੰਪਨੀਆਂ ਜੂਨ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ। ਕੰਪਨੀਆਂ ਅਗਲੇ ਮਹੀਨੇ ਤੋਂ ਕੀਮਤਾਂ ਵਿਚ ਰੋਜ਼ਾਨਾ ਬਦਲਾਅ ਦੀ ਵਿਵਸਥਾ ਨੂੰ ਦੁਬਾਰਾ ਬਹਾਲ ਕਰਨ ਦੀ ਵੀ ਤਿਆਰੀ ਵਿਚ ਹਨ। ਤਾਲਾਬੰਦੀ ਦੌਰਾਨ ਘਟ ਵਿਕਰੀ ਕਾਰਨ ਸਰਕਾਰਾਂ ਨੇ ਵੀ ਟੈਕਸ ਵਧਾ ਦਿੱਤਾ ਜਿਸ ਕਾਰਨ ਜਿਸ ਕਾਰਨ ਲਾਗਤ ਅਤੇ ਵਿਕਰੀ ਵਿਚ ਭਾਰੀ ਫਰਕ ਆ ਗਿਆ ਹੈ।
ਅੱਜ ਤੋਂ ਚਲਣ ਲੱਗਣਗੀਆਂ 230 ਰੇਲ ਗੱਡੀਆਂ
ਲਾਕਡਾਉਨ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਲੋਕਾਂ ਨੂੰ ਰਾਹਤ ਦੇਣ ਲਈ ਭਾਰਤੀ ਰੇਲਵੇ 1 ਜੂਨ ਤੋਂ 200 ਵੱਧ ਟ੍ਰੇਨਾਂ ਚਲਾਉਣ ਜਾ ਰਿਹਾ ਹੈ ਜਿਹੜੀਆਂ ਕਿ ਨਾਨ ਏ.ਸੀ. ਹੋਣਗੀਆਂ। ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਇਨ੍ਹਾਂ ਟ੍ਰੇਨਾਂ ਦੇ ਨਾਲ ਪਹਿਲਾਂ ਤੋਂ ਚਲ ਰਹੀਆਂ 30 ਟ੍ਰੇਨਾਂ ਵੀ ਚਲਣਗੀਆਂ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੇਲਵੇ ਨੇ ਇਨ੍ਹਾਂ ਰੇਲ ਗੱਡੀਆਂ ਲਈ ਚਾਰ ਮਹੀਨੇ ਪਹਿਲਾਂ ਅਗਾਊਂ ਟਿਕਟਾਂ ਦੀ ਬੁਕਿੰਗ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ। ਇਸ ਦੇ ਨਾਲ ਹੀ, ਤਤਕਾਲ ਕੋਟੇ ਤਹਿਤ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਸਹੂਲਤ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਹਾਲਾਂਕਿ, ਰੇਲਵੇ ਨੇ ਟਿਕਟਾਂ ਦੀ ਅਗਾਊਂ ਬੁਕਿੰਗ ਲਈ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ।
200 Special Trains to run across the country from tomorrow, transporting people in a safe & comfortable manner.
— Piyush Goyal (@PiyushGoyal) May 31, 2020
कल से देश भर में शुरु हो रही हैं 200 स्पेशल ट्रेन, नागरिकों का घर जाना होगा और आसान व सुरक्षित।
▶️ https://t.co/kEtCULH08A pic.twitter.com/1lP3jg5H4u
ਤਾਲਾਬੰਦੀ ਦਰਿਮਆਨ ਟਿਕਟ ਰਿਜ਼ਰਵੇਸ਼ਨ ਦੀ ਸਹੂਲਤ 30 ਦਿਨ ਪਹਿਲਾਂ ਸੀ। ਪਰ ਹੁਣ ਇਸ ਨੂੰ ਵਧਾ ਕੇ 120 ਦਿਨ ਕਰ ਦਿੱਤਾ ਗਿਆ ਹੈ। ਐਡਵਾਂਸ ਬੁਕਿੰਗ ਦੇ ਨਿਯਮ ਐਤਵਾਰ ਤੋਂ ਸਿਰਫ ਇੱਕ ਮਹੀਨੇ ਪਹਿਲਾਂ ਬਦਲੇ ਜਾਣਗੇ। ਮੌਜੂਦਾ ਸੀਟ ਬੁਕਿੰਗ ਦਾ ਮਤਲਬ ਹੈ ਕਿ ਜੇ ਸੀਟ ਖਾਲੀ ਹੈ ਤਾਂ ਯਾਤਰੀਆਂ ਨੂੰ ਸਟੇਸ਼ਨਾਂ ਤੋਂ ਅਜਿਹੀ ਸਹੂਲਤ ਮਿਲੇਗੀ। ਨਾਲ ਹੀ, ਮਿਡਲ ਸਟੇਸ਼ਨਾਂ ਤੋਂ ਟਿਕਟਾਂ ਦੀ ਬੁਕਿੰਗ ਦੀ ਸੇਵਾ ਟਿਕਟ ਕਾਊਂਟਰ ਅਤੇ ਆਨਲਾਈਨ ਸੇਵਾ ਦੇ ਤਹਿਤ 31 ਮਈ ਦੀ ਸਵੇਰ ਨੂੰ ਸ਼ੁਰੂ ਕੀਤੀ ਜਾਏਗੀ।
ਇਹ ਵੀ ਪੜ੍ਹੋ : Income Tax ਦੇ ਬਦਲੇ ਨਿਯਮ, ਤੁਹਾਡੇ ਬਿਜਲੀ ਬਿੱਲ ਅਤੇ ਵਿਦੇਸ਼ ਯਾਤਰਾ 'ਤੇ ਸਰਕਾਰ ਦੀ ਹੈ ਨਜ਼ਰ
ਘਰੇਲੂ ਉਡਾਣਾਂ ਸ਼ੁਰੂ ਕਰੇਗੀ ਗੋ ਏਅਰ
ਸਸਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਗੋ ਏਅਰ 1 ਜੂਨ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਕਰੇਗੀ। ਹੋਰ ਕੰਪਨੀਆਂ 25 ਮਈ ਤੋਂ ਇਸ ਦੀ ਸ਼ੁਰੂਆਤ ਕਰ ਚੁੱਕੀਆਂ ਹਨ। ਰੇਗੂਲੇਟਰੀ ਨਾਲ ਜੁੜੀਆਂ ਕੁਝ ਦਿੱਕਤਾਂ ਨੂੰ ਲੈ ਕੇ ਗੋ ਏਅਰ ਨੂੰ ਸੇਵਾਵਾਂ ਸ਼ੁਰੂ ਕਰਨ 'ਚ ਦੇਰ ਹੋਈ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ 'ਤੇ ਕਿਹਾ ਸੀ ਕਿ ਸਾਰੇ ਹਿੱਸੇਦਾਰਾਂ ਲਈ ਵਿਆਪਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ ਓ ਪੀ) ਦੇ ਤਹਿਤ ਏਅਰਲਾਈਨਾਂ ਨੂੰ 25 ਮਈ ਤੋਂ ਘਰੇਲੂ ਸੰਚਾਲਨ ਦੀ ਆਗਿਆ ਦਿੱਤੀ ਗਈ ਹੈ।
ਪੂਰੇ ਦੇਸ਼ ਵਿਚ ਲਾਗੂ ਹੋਵੇਗਾ 'ਇਕ ਦੇਸ਼ , ਇਕ ਰਾਸ਼ਨ ਕਾਰਡ'
ਦੇਸ਼ ਦੇ ਗਰੀਬਾਂ ਨੂੰ ਰਾਹਤ ਦੇਣ ਕਰਨ ਲਈ 'ਇਕ ਦੇਸ਼, ਇਕ ਰਾਸ਼ਨ ਕਾਰਡ' ਅੱਜ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਹ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸ਼ੁਰੂ ਹੋਵੇਗਾ। ਇਸਦੇ ਤਹਿਤ ਦੇਸ਼ ਦੇ ਕਿਸੇ ਵੀ ਕੋਨੇ ਵਿਚ ਰਾਸ਼ਨ ਕਾਰਡ ਧਾਰਕ ਰਾਸ਼ਨ ਲੈਣ ਦੀ ਸਹੂਲਤ ਪ੍ਰਾਪਤ ਕਰ ਸਕਦਾ ਹੈ। ਸਰਕਾਰ ਦੀ ਇਸ ਯੋਜਨਾ ਦਾ 67 ਕਰੋੜ ਲੋਕਾਂ ਨੂੰ ਲਾਭ ਹੋਵੇਗਾ।
ਵਰਤਮਾਨ 'ਚ ਇਹ ਹੈ ਨਿਯਮ
ਵਰਤਮਾਨ ਸਮੇਂ ਵਿਚ, ਤੁਸੀਂ ਸਿਰਫ ਉਸੇ ਜ਼ਿਲ੍ਹੇ ਵਿਚੋਂ ਹੀ ਰਾਸ਼ਨ ਲੈ ਸਕਦੇ ਹੋ ਜਿਸ ਸੂਬੇ ਵਿਚ ਰਾਸ਼ਨ ਕਾਰਡ ਬਣਾਇਆ ਗਿਆ ਹੈ। ਜੇ ਤੁਸੀਂ ਜ਼ਿਲ੍ਹਾ ਬਦਲ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਨਹੀਂ ਮਿਲੇਗਾ। ਇਹ ਸਸਤੇ ਭਾਅ 'ਤੇ ਅਸਾਨੀ ਨਾਲ ਗਰੀਬਾਂ ਨੂੰ ਅਨਾਜ ਦਿੰਦਾ ਹੈ। ਇੱਕ ਦੇਸ਼, ਇੱਕ ਰਾਸ਼ਨ ਕਾਰਡ ਦੀ ਸ਼ੁਰੂਆਤ ਤੋਂ ਬਾਅਦ ਗਰੀਬੀ ਰੇਖਾ ਤੋਂ ਹੇਠਾਂ ਦੇ ਲੋਕ ਦੇਸ਼ ਦੇ ਕਿਸੇ ਵੀ ਕੋਨੇ ਵਿਚ ਘੱਟ ਕੀਮਤ 'ਤੇ ਰਾਸ਼ਨ ਖਰੀਦ ਸਕਦੇ ਹਨ।
ਕਾਰਡ ਧਾਰਕਾਂ ਨੂੰ ਮਿਲੇਗਾ ਚਾਵਲ ਅਤੇ ਕਣਕ
ਰਾਸ਼ਨ ਕਾਰਡ ਧਾਰਕਾਂ ਨੂੰ ਤਿੰਨ ਰੁਪਏ ਕਿਲੋ ਦੀ ਦਰ ਪੰਜ ਕਿਲੋ ਚਾਵਲ ਅਤੇ ਦੋ ਰੁਪਏ ਕਿਲੋ ਦੀ ਦਰ ਨਾਲ ਕਣਕ ਮਿਲੇਗੀ। ਕਾਰਡ ਦੋ ਭਾਸ਼ਾਵਾਂ- ਸਥਾਨਕ ਭਾਸ਼ਾ ਅਤੇ ਹਿੰਦੀ ਜਾਂ ਅੰਗਰੇਜ਼ੀ ਵਿਚ ਜਾਰੀ ਕੀਤਾ ਜਾਵੇਗਾ।
30 ਸਤੰਬਰ ਤੱਕ ਆਧਾਰ ਨਾਲ ਕਰਨਾ ਪਏਗਾ ਲਿੰਕ
ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖ਼ਰੀ ਤਰੀਕ 30 ਸਤੰਬਰ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਆਧਾਰ ਨਾਲ ਜੁੜੇ ਨਾ ਹੋਣ ਦੇ ਬਾਵਜੂਦ ਰਾਸ਼ਨ ਮਿਲਦਾ ਰਹੇਗਾ। ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਲਾਭਪਾਤਰੀ ਨੂੰ ਉਨ੍ਹਾਂ ਦੇ ਹਿੱਸੇ ਦੇ ਰਾਸ਼ਨ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ।