CBSE ਵੱਲੋਂ ਨਵਾਂ Notice ਜਾਰੀ! ਕੀਤੀ ਇਹ ਗਲਤੀ ਤਾਂ ਹੋਵੇਗਾ ਸਖ਼ਤ ਐਕਸ਼ਨ
Friday, Nov 21, 2025 - 11:44 AM (IST)
ਲੁਧਿਆਣਾ (ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਸਕੂਲਾਂ ਨੂੰ ਸਾਫ ਕਰ ਦਿੱਤਾ ਹੈ ਕਿ ਹਰ ਕੰਮ ਤੈਅ ਸਮੇਂ ਵਿਚ ਪੂਰਾ ਨਾ ਕੀਤਾ ਤਾਂ ਬੋਰਡ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ। ਉਕਤ ਸਬੰਧੀ ਜਾਰੀ ਪੱਤਰ ਵਿਚ ਬੋਰਡ ਨੇ ਸਕੂਲਾਂ ਨੂੰ ਅੰਕ ਅਪਲੋਡ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ’ਤੇ ਜ਼ੋਰ ਦਿੱਤਾ ਹੈ। ਪਿਛਲੇ ਸਮੇਂ ਤੋਂ ਹੋਈਆਂ ਕਈ ਗਲਤੀਆਂ ਨੂੰ ਸਾਹਮਣੇ ਰੱਖਦੇ ਹੋਏ ਬੋਰਡ ਨੇ ਇਹ ਸਾਫ ਕੀਤਾ ਹੈ ਕਿ ਅੰਕ ਅਪਲੋਡ ਕਰਨ ਦੀ ਪ੍ਰਕਿਰਿਆ ਵਿਚ ਆਮ ਕਰ ਕੇ ਗਲਤੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਗੰਭੀਰਤਾ ਨਾਲ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਗਲਤੀਆਂ ਤੋਂ ਬਚਣ।
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਸਕੂਲ ਬਾਅਦ ’ਚ ਅੰਕ ਸੁਧਾਰ ਦੇ ਲਈ ਅਨੁਰੋਧ ਨਾ ਕਰਨ। ਇਸ ਦਾ ਸਿੱਧਾ ਮਤਲਬ ਹੈ ਕਿ ਸਕੂਲਾਂ ਨੂੰ ਸ਼ੁਰੂ ਵਿਚ ਹੀ ਸਹੀ ਅਤੇ ਸਟੀਕ ਜਾਣਕਾਰੀ ਅਪਲੋਡ ਕਰਨੀ ਹੋਵੇਗੀ, ਨਹੀਂ ਤਾਂ ਬਾਅਦ ਵਿਚ ਕਿਸੇ ਵੀ ਤਰੁੱਟੀ ਨੂੰ ਸੁਧਾਰਨ ’ਚ ਸਮੱਸਿਆ ਆ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵਿਹਲੇ ਬੈਠਣ ਦਾ ਮੁਕਾਬਲਾ! ਕੁਝ ਨਾ ਕਰਨ 'ਤੇ ਮਿਲਣਗੇ Cash Prize, ਜਾਣੋ ਕੀ ਨੇ ਸ਼ਰਤਾਂ
ਸੀ. ਬੀ. ਐੱਸ. ਈ. ਨੇ ਪ੍ਰੀਖਿਆਵਾਂ ਲੈਣ ਦੇ ਸਬੰਧ ਵਿਚ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਨੇ ਸਾਰੇ ਵਿਸ਼ਿਆਂ ਲਈ ਥਿਊਰੀ (ਲਿਖਤੀ ਪ੍ਰੀਖਿਆ) ਅਤੇ ਪ੍ਰੈਕਟੀਕਲ ਪੇਪਰ ਦੇ ਅੰਕਾਂ ਦੀ ਵੰਡ ਨੂੰ ਸਪੱਸ਼ਟ ਕਰਦੇ ਹੋਏ ਵਿਸਥਾਰ ਨਾਲ ਨੋਟਿਸ ਜਾਰੀ ਕੀਤਾ ਹੈ। ਵਿਦਿਆਰਥੀਆਂ ਅਤੇ ਸਕੂਲਾਂ ਨੂੰ ਵਿਸਥਾਰ ਨਾਲ ਜਾਣਕਾਰੀ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਸਰਕੁੂਲਰ ਦੇਖਣ ਦੀ ਸਲਾਹ ਦਿੱਤੀ ਹੈ।
ਪ੍ਰੈਕਟੀਕਲ ਦੀਆਂ ਤਰੀਕਾਂ
ਸੀ. ਬੀ. ਐੱਸ. ਈ. ਵਲੋਂ ਜਾਰੀ ਸਰਕੁਲਰ ਵਿਚ ਦੱਸਿਆ ਗਿਆ ਹੈ ਕਿ 2006 ਬੋਰਡ ਪ੍ਰੀਖਿਆ ਲਈ ਪ੍ਰੈਕਟੀਕਲ ਪ੍ਰੀਖਿਆਵਾਂ, ਪ੍ਰਾਜੈਕਟ ਅਸੈੱਸਮੈਂਟ ਅਤੇ ਇੰਟਰਨਲ ਅਸੈੱਸਮੈਂਟ ਦੀ ਪ੍ਰਕਿਰਿਆ 1 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 14 ਫਰਵਰੀ ਤੱਕ ਚੱਲਣਗੀਆਂ। ਸਾਰੇ ਸਕੂਲਾਂ ਨੂੰ ਇਹ ਮੁੱਲਾਂਕਣ ਪ੍ਰ੍ਰਕਿਰਿਆ ਇਨ੍ਹਾਂ ਤਰੀਕਾਂ ਵਿਚ ਹਰ ਹਾਲ ਵਿਚ ਪੂਰੀ ਕਰਨੀ ਪਵੇਗੀ। ਬੋਰਡ ਨੇ ਸਕੂਲਾਂ ਲਈ 2 ਵੱਖ-ਵੱਖ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਵਿਚ 10ਵੀਂ ਅਤੇ 12ਵੀਂ ਦੇ ਸਾਰੇ ਵਿਸ਼ਿਆਂ ਦੇ ਥਿਊਰੀ ਪੇਪਰ, ਪ੍ਰੈਕਟੀਕਲ ਅਤੇ ਪ੍ਰਾਜੈਕਟ ਅਤੇ ਅੰਦਰੂਨੀ ਮੁੱਲਾਂਕਣ ਦੇ ਅੰਕਾਂ ਦੀ ਸਟੀਕ ਵੰਡ ਦਿੱਤੀ ਗਈ ਹੈ। ਬੋਰਡ ਦਾ ਮੰਨਣਾ ਹੈ ਕਿ ਇਸ ਨਾਲ ਸਕੂਲਾਂ ਨੂੰ ਪ੍ਰੀਖਿਆਵਾਂ ਨੂੰ ਸਹੀ ਤਰੀਕੇ ਨਾਲ ਕਰਵਾਉਣ ’ਚ ਮਦਦ ਮਿਲੇਗੀ।
